Back ArrowLogo
Info
Profile

ਡੂਮ ਜਾਤਿ ਪਛੁਤਾਇ ਹੈਂ ਤ੍ਰਿਸ਼ਨਾ ਡਹਿਕਾਏ।

ਲੀਏ ਸਬਦ ਘਰ ਘਰ ਫਿਰਹਿ ਨਹਿ ਹੁਇ ਤ੍ਰਿਪਤਾਏ।

ਪਾਹਿ ਅਨਾਦਰ ਜਿਤ ਕਿਤੀ ਬਿਨ ਕਹੇ ਸੁ ਜਾਵੈਂ।

ਤਉ ਨ ਸਿਖ ਮੁਖ ਲਾਇ ਹੈਂ ਦੁਖ ਲਹਿ ਅਕੁਲਾਵੈ ॥੧੭॥

ਇਉਂ ਸਤਿਗੁਰਾਂ ਦੇ ਬਚਨਾਂ ਦੁਆਰੇ ਗੁਰ ਸਿੱਖਾਂ ਨੇ ਤਾਂ ਕੀਰਤਨ ਕਰਨ ਦਾ ਵਰ ਪਾ ਲਿਆ ਅਤੇ ਮੂਰਖ ਡੂੰਮਾਂ ਨੂੰ ਆਪਣੇ ਕਰਮਾਂ ਅਨੁਸਾਰ ਸਰਾਪ ਮਿਲ ਗਿਆ। ਉਸੇ ਦਿਨ ਤੋਂ ਉਨ੍ਹਾਂ ਦੇ ਸਰੀਰ ਫਿੱਟ ਗਏ। ਮੂੰਹ ਪੱਕ ਗਏ, ਸਤਿਗੁਰਾਂ ਦੇ ਬਚਨਾਂ ਦੇ ਭੈ ਕਰ ਕੇ ਕੋਈ ਵੀ ਸਿੱਖ ਇਨ੍ਹਾਂ ਨੂੰ ਮੂੰਹ ਨਾ ਲਾਵੇ। ਸਾਰੇ ਹੀ ਦੂਰੋਂ ਆਉਂਦਿਆਂ ਵੇਖਕੇ ਐਧਰ ਓਧਰ ਹੋ ਜਾਂਦੇ ਹਨ। ਜਿਸ ਵੇਲੇ ਬੜੇ ਦੁਖ ਦੇ ਕਾਰਨ, ਹੰਕਾਰ ਦੂਰ ਹੋ ਗਿਆ। ਤਾਂ ਪਸ਼ਚਾਤਾਪ ਕਰਨ ਲੱਗ ਪਏ ਕਿ ਅਸੀਂ ਕੀ ਸਾਂ ਗ਼ਰੀਬੀ ਦੇ ਦਬਾਏ ਹੋਏ ਧੱਕੇ ਖਾਂਦੇ ਫਿਰਦੇ ਸਾਂ, ਇਨ੍ਹਾਂ ਦੀ ਕਿਰਪਾ ਨਾਲ ਹੁਣ ਅਸਾਨੂੰ ਸਨਮਾਨ ਮਿਲਿਆ ਸੀ। ਪਰ ਅਸਾਂ ਨੇ ਇਨ੍ਹਾਂ ਦਾ ਕਦਰ ਨਹੀਂ ਪਾਇਆ, ਬਲਕਿ ਇਹ ਅਸਾਡੇ ਘਰ ਚਲਕੇ ਆਏ ਹਨ ਅਸਾਂ ਨੇ ਫਿਰ ਭੀ ਮਾਫੀ ਨ ਮੰਗੀ। ਹੁਣ ਕਿਸ ਨੂੰ ਆਖੀਏ ਜੇਹੜਾ ਕੋਈ ਸਿੱਖ ਸਾਡੀ ਸਿਫ਼ਾਰਿਸ਼ ਕਰ ਕੇ ਅਸਾਨੂੰ ਬਖ਼ਸ਼ਾ ਦੇਵੇ।

ਸੋਚਦਿਆਂ ਨੂੰ ਇਹ ਗੱਲ ਫੁਰੀ ਕਿ ਲਾਹੌਰ ਸ਼ਹਿਰ ਭਾਈ ਲੱਧੇ ਪਾਸ ਜਾਕੇ ਬੇਨਤੀ ਕਰੀਏ, ਸ਼ਾਇਦ ਅਸਾਡੇ ਉੱਪਰ ਤਰਸ ਕਰ ਕੇ ਓਹੋ ਹੀ ਅਸਾਡੀ ਬਹੁੜੀ ਕਰੇ ਕਿਉਂਕਿ ਉਹ ਪਰਉਪਕਾਰੀ ਹੈ।

(ਇਨ੍ਹਾਂ ਨੇ ਕਈ ਵਾਰੀ ਭਾਈ ਗੁਰਦਾਸ ਜੀ ਤੇ ਹੋਰ ਸਿੱਖਾਂ ਤੋਂ ਭਾਈ ਲੱਧੇ ਦੀ ਸਿਫ਼ਤ ਸੁਣੀ ਹੋਈ ਸੀ।)

ਇਉਂ ਸੋਚਕੇ ਅਪਦੇ ਫਿੱਟੇ ਸਰੀਰ ਚਾਦਰੇ ਨਾਲ ਢਕ ਲਏ ਤੇ ਲਾਹੌਰ ਵਲ ਚਲ ਪਏ। ਅਰ ਇੱਕ ਦੋ ਦਿਨਾਂ ਵਿਚ ਲਾਹੌਰ ਸ਼ਹਿਰ ਜਾ ਪੁੱਜੇ। ਭਾਈ ਲੱਧੇ ਦਾ ਘਰ ਪੁਛਕੇ, ਬੂਹੇ ਅਗੇ ਆ ਖੜੇ ਹੋਏ। ਜਿਸ ਵੇਲੇ ਭਾਈ ਲੱਧੇ ਨੂੰ ਪਤਾ ਲਗਿਆ ਕਿ ਇਹ ਸਤਿਗੁਰਾਂ ਦੇ ਫਿਟਕਾਰੇ (ਗੁਰ- ਨਿੰਦਕ) ਡੂਮ ਆਏ ਹਨ ਤਾਂ ਬੂਹਾ ਬੰਦ ਕਰ ਲਿਆ।

ਫੇਰ ਤਾਂ ਇਨ੍ਹਾਂ ਦੇ ਮਨ ਦੀ ਰਹਿੰਦੀ ਖੂੰਹਦੀ ਧੀਰਜ ਵੀ ਟੂੰਅ ਗਈ। ਪਰ ਉਸੇ ਜਗ੍ਹਾ (ਬੂਹਾ ਮੱਲ ਕੇ) ਬੈਠ ਗਏ ਤੇ ਬੇਨਤੀਆਂ ਕਰਨ ਲੱਗ ਪਏ-

ਭਾਈ ਸਾਹਿਬ ਜੀ ! ਬੂਹਾ ਖੋਲ੍ਹੋ। ਅਸੀਂ ਤਾਂ ਤੁਹਾਡੀ ਸਿਫ਼ਤ ਸੁਣਕੇ ਆਏ ਹਾਂ, ਏਥੋਂ ਵਾਪਸ ਨਹੀਂ ਮੁੜਾਂਗੇ, ਜਾਂ ਅਸਾਨੂੰ ਹੁਣ ਸਤਿਗੁਰਾਂ ਪਾਸੋਂ ਬਖ਼ਸ਼ਾ ਦਿਓ, ਨਹੀਂ ਤਾਂ ਇਸੇ ਹੀ ਜਗ੍ਹਾ ਆਪਣੇ ਪ੍ਰਾਣ ਤਿਆਗ ਦਿਆਂਗੇ।

ਪਹੁੰਚੇ ਲੱਧੇ ਕੇ ਸਦਨ ਕਿਨ ਜਾਇ ਸੁਨਾਵਾ।

'ਸੱਤੇ ਜੁਤ ਬਲਵੰਡ ਜੋ, ਤੇਰੇ ਗ੍ਰਿਹ ਆਵਾ।"

ਦੌਰਿ ਪੌਰ ਪਟ ਭੇਰਿਕੈ ਅੰਤਰ ਹੋਇ ਬੈਸਾ।

252 / 355
Previous
Next