

ਫਿਟਕੇ ਸ੍ਰੀ ਅਰਜਨ ਗੁਰੂ ਦੁਖ ਬਾਢਯੋ ਤੈਸਾ॥ ੩੩॥
ਪੌਰ ਖਰੇ ਹੁਇ ਕੌਰ ਲਗਿ ਬਹੁ ਬਿਨੈ ਬਖਾਨੀ।
'ਤ੍ਰਾਹਿ ਤ੍ਰਾਹਿ ਸ਼ਰਨੀ ਪਰੇ ਸੁਨਿ ਸਿਫਤ ਮਹਾਨੀ।
ਗੁਰ ਸਿੱਖ੍ਯਨਿ ਮਹਿ ਨਾਮ ਤੁਵ, ਕਹਿਂ ਪਰਉਪਕਾਰੀ।
ਕਰਿ ਸਹਾਇਤਾ ਦੀਨ ਲਖਿ ਕਟਿ ਬ੍ਰਿਥਾ ਹਮਾਰੀ॥ ੩੪॥
ਲਾਜ ਨਾਮ ਕੀ ਰਾਖੀਏ ਅਰਦਾਸ ਸੁਨੀਜੈ।
ਏਕ ਬਾਰ ਸ੍ਰੀ ਗੁਰ ਨਿਕਟਿ ਹਮਰੀ ਸੁਧਿ ਦੀਜੈ।
ਆਨ ਥਾਨ ਤੁਝ ਬਿਨਾਂ ਨਹਿਂ, ਜਿਸ ਕੇ ਢਿਗ ਜਾਵੈਂ।
ਦਰ ਤੇਰੇ ਹਮ ਪਰ ਰਹੇ ਕਰਿ ਜ੍ਯੋਂ ਉਰਭਾਵੈ॥ ੩੫॥
ਮਾਰਹੁ ਕਿਧੌਂ ਜਿਵਾਇ ਦਿਹੁ ਹਮ ਤੋਹਿ ਅਧੀਨਾ।
ਘਰ ਨਿਕਸੇ ਤਕ ਸ਼ਰਨ ਤੁਵ ਕੀਜਹਿ ਦੁਖ ਹੀਨਾ।
ਜਦ ਇਨ੍ਹਾਂ ਦੋਹਾਂ ਭਰਾਵਾਂ ਨੇ ਭਾਈ ਲੱਧੇ ਪਾਸ ਇਸ ਪ੍ਰਕਾਰ ਬੇਨਤੀ ਕੀਤੀ ਤਾਂ ਭਾਈ ਲੱਧੇ ਦਾ ਮਨ ਪ੍ਰਸੰਨਤਾ ਵਿਚ ਆ ਗਿਆ ਅਤੇ ਚਿੱਤ ਵਿਚ ਸੋਚਦਾ ਹੈ, ਜੇ ਮੈਂ ਪਰਉਪਕਾਰ ਵਾਲਾ ਕੰਮ ਕਰਦਾ ਹਾਂ, ਤਾਂ ਹੀ ਇਹ ਮੇਰੇ ਪਾਸ ਆਏ ਹਨ।
ਜੇ ਹੁਣ ਇਨ੍ਹਾਂ ਤੇ ਪਰਉਪਕਾਰ ਨਾ ਕਰਾਂ ਤਾਂ ਮੈਨੂੰ ਕਿਸੇ ਨੇ ਪਰਉਪਕਾਰੀ ਨਹੀਂ ਕਹਿਣਾ। ਇਸਤੇ ਇਨ੍ਹਾਂ ਉੱਤੇ ਭੀ ਪਰਉਪਕਾਰ ਕਰਨਾ ਚਾਹੀਦਾ ਹੈ। ਇਉਂ ਵਿਚਾਰਕੇ ਬੂਹਾ ਖੋਲ੍ਹ ਦਿੱਤਾ। ਅੰਦਰ ਬੁਲਾਏ ਆਦਰ ਕੀਤਾ, ਜਲ ਪਾਣੀ ਛਕਾਕੇ ਸਾਰੀ ਗੱਲ ਪੁੱਛੀ ਕਿ ਗੁਰੂ ਪਿਆਰਿਓ! ਕੀ ਗੱਲ ਹੈ?
ਇਨ੍ਹਾਂ ਨੇ ਆਪਣੀ ਹੱਡ-ਬੀਤੀ ਸਾਰੀ ਗੱਲ ਸੁਣਾਕੇ ਇਹ ਭੀ ਦੱਸੀ, ਕਿ ਗੁਰਾਂ ਨੇ ਕਿਹਾ ਹੈ ਇਨ੍ਹਾਂ ਡੂੰਮਾਂ ਨੂੰ ਬਖ਼ਸ਼ਾਣ ਵਾਸਤੇ ਜੇਹੜਾ ਭੀ ਅਸਾਡੇ ਪਾਸ ਆ ਕੇ ਇਨ੍ਹਾਂ ਦੀ ਸਿਫ਼ਾਰਿਸ਼ ਕਰੇਗਾ ਉਸਦਾ ਸਿਰ ਮੁੰਨ ਕੇ ਮੂੰਹ ਕਾਲਾ ਕਰ ਕੇ ਗਧੇ ਉਪਰ ਚੜ੍ਹਾ ਕੇ ਗਲੀ ਗਲੀ ਵਿਚ ਫੇਰਾਂਗੇ।
ਇਹ ਗੱਲ ਸੁਣਕੇ ਭਾਈ ਲੱਧਾ ਜੀ ਬੜੇ ਹੀ ਪ੍ਰਸੰਨ ਹੋਏ ਕਿ ਇਹ ਤਾਂ ਮਾਮੂਲੀ ਗੱਲ ਹੈ। ਉਸੇ ਵੇਲੇ ਸਿਰ ਮੁੰਨਵਾ ਕੇ, ਮੂੰਹ ਕਾਲਾ ਕਰ ਕੇ, ਘੁਮਿਆਰਾਂ ਦਾ ਖੋਤਾ ਭਾੜੇ ਕਰ ਕੇ ਉੱਪਰ ਚੜ੍ਹ ਬੈਠੇ। ਅੱਗੇ ਅੱਗੇ ਢੋਲ ਵਾਲਾ ਲਾ ਲਿਆ, ਮਗਰ ਖੋਤੇ ਤੇ ਬੈਠੇ ਭਾਈ ਲੱਧਾ ਜੀ ਜਾ ਰਹੇ ਹਨ। ਨਾਲ ਸ਼ਹਿਰ ਦੇ ਬੱਚੇ ਤੇ ਹੋਰ ਤਮਾਸ਼ਬੀਨ ਹਨ। ਪਹਿਲਾਂ ਸਾਰੇ ਲਾਹੌਰ ਸ਼ਹਿਰ ਵਿਚ ਫਿਰੇ, ਫੇਰ ਅੰਮ੍ਰਿਤਸਰ ਨੂੰ ਆਏ ਸਾਰੇ ਸ਼ਹਿਰ ਦੇ ਬਜ਼ਾਰਾਂ ਤੇ ਗਲੀਆਂ ਵਿਚ ਫਿਰ ਕੇ ਜਦੋਂ ਆਪ ਬਾਬਾ ਅਟੱਲ ਸਾਹਿਬ ਜੀ ਵਲੋਂ ਮੰਜੀ ਸਾਹਿਬ ਨੂੰ ਆਏ ਤਾਂ ਅੰਤਰਜਾਮੀ ਸਤਿਗੁਰੂ ਜੀ ਅਠਸਠ ਘਾਟ ਉੱਪਰ ਸਜੇ, ਸੰਗਤਾਂ ਨੂੰ ਦਰਸ਼ਨ ਬਖ਼ਸ਼ ਰਹੇ ਸਨ।
ਪੁੱਛਿਆ ਪ੍ਰੇਮੀਓ ! ਕੀ ਗੱਲ ਹੈ? ਬੜਾ ਰੌਲਾ ਪੈਂਦਾ ਤੇ ਢੋਲ ਵੱਜ ਰਿਹਾ ਹੈ। ਤਾਂ ਸਿੱਖਾਂ