Back ArrowLogo
Info
Profile

ਰਾਮਕਲੀ ਕੀ ਵਾਰ

ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ

ੴ ਸਤਿਗੁਰ ਪ੍ਰਸਾਦਿ ॥

ਰਾਮਕਲੀ ਦੀ ਤੀਜੀ ਵਾਰ ਰਾਇ ਬਲਵੰਡ ਨੇ ਜਿਵੇਂ ਆਖੀ ਹੈ,

ਤਥਾ=ਤੈਸੇ ਹੀ ਸੱਤੇ ਡੂਮ ਨੇ ਕਥਨ ਕੀਤੀ ਹੈ॥

'ਰਾਇ' ਇਨ੍ਹਾਂ ਨੂੰ ਇੱਕ ਖ਼ਤਾਬ ਮਿਲਿਆ ਹੋਇਆ ਸੀ। ਜਾਤੀ ਦੇ ਇਹ ਦੋਨੋਂ ਡੂਮ (ਭਾਵ ਮਿਰਾਸੀ) ਸਨ। ਬਲਵੰਡ ਤੇ ਸੱਤਾ ਇਹ ਦੋਨੋਂ ਭਰਾ ਸਨ। ਦੋਹਾਂ ਨੇ ਰਲਕੇ ਇਸ ਵਾਰ ਵਿਚ ਗੁਰੂ ਸਾਹਿਬਾਂ ਦੀ ਉਸਤਤੀ ਕਥਨ ਕੀਤੀ ਹੈ।

(ਪਹਿਲੇ ਚਾਰ ਤੁਕਾਂ ਦਾ ਅਰਥ ਦੂਜੀ ਪਉੜੀ 'ਚੋਂ ਕਰਨਾ ਹੈ)

ਅੰਨਵੇਂ ਤੁਕਾਂ ਵੱਲ ਖ਼ਿਆਲ ਰੱਖਣਾ-

ਤੁਧੁ ਡਿਠੇ ਸਚੇ ਪਾਤਿਸਾਹ ਮਲੁ ਜਨਮ ਜਨਮ ਦੀ ਕਟੀਐ॥

ਹੇ ਸੱਚੇ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ! ਆਪ ਜੀ ਦੇ ਦਰਸ਼ਨ ਕੀਤਿਆਂ ਜਨਮਾਂ ਜਨਮਾਂਤਰਾਂ ਦੀ, ਪਾਪਾਂ ਰੂਪੀ ਮੈਲ ਕੱਟੀ ਜਾਂਦੀ ਹੈ।

ਸਚੁ ਜਿ ਗੁਰਿ ਫੁਰਮਾਇਆ ਕਿਉ ਏਦੂ ਬੋਲਹੁ ਹਟੀਐ॥

ਹੇ ਸਤਿਗੁਰੋ ! ਜੋ ਕੁਛ ਆਪ ਜੀ ਨੇ ਫੁਰਮਾਇਆ ਸੀ (ਕਿ ਇੱਕ ਸੌ ਰੁਪਏ ਵਿੱਚ ਹੀ ਗੁਜ਼ਾਰਾ ਕਰ ਲਵੋ) ਉਹ ਸੱਚ ਸੀ, ਅਸੀਂ ਇਨ੍ਹਾਂ ਬਚਨਾਂ ਤੋਂ ਕਿਉਂ ਹਟ ਗਏ।

ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍ ਮੁਰਟੀਐ॥

ਅਸਾਡੀ ਛੋਟੀ ਭੈਣ ਜੋ ਪੁਤ੍ਰੀ ਤੁੱਲ ਹੈ, ਉਸਦੇ ਨਿਕਾਹ (ਵਿਆਹ) ਵਾਸਤੇ ਅਸਾਂ ਨੇ ਆਪ ਜੀ ਦੇ ਕਉਲੁ=ਬਚਨ ਨੂੰ ਨਾ ਮੰਨਿਆਂ। ਇਸੀ ਤੇ ਆਪ ਜੀ ਨੇ ਕੰਨ ਮੁਰਟੀਐ=ਮੋਢਾ ਮੋੜਕੇ ਅਰਥਾਤ ਸਰਾਪ ਦੇਕੇ ਅਸਾਨੂੰ ਪੀਰਹੁ ਵਾਲੇ ਕਰਿ=ਪੀੜਤ ਕਰ ਦਿੱਤਾ।

ਦਿਲਿ ਖੋਟੈ ਆਕੀ ਫਿਰਨ੍ ਬੰਨਿ ਭਾਰੁ ਉਚਾਇਨਿ ਛਟੀਐ॥

ਅਸੀਂ ਦਿਲ ਦੇ ਖੋਟੇ ਇਸ ਤਰ੍ਹਾਂ ਆਕੜੇ ਫਿਰਦੇ ਰਹੇ। ਕਿ ਹੰਕਾਰ ਰੂਪੀ ਛੱਟ ਦੇ ਭਾਰ ਨੂੰ ਬੰਨ੍ਹ ਕੇ ਚੁੱਕੀ ਫਿਰਦੇ ਰਹੇ, ਕਿ ਗੁਰੂ ਬਨਾਉਣਾ

255 / 355
Previous
Next