Back ArrowLogo
Info
Profile

ਅਸਾਡੇ ਇਖ਼ਤਿਆਰ ਹੈ। ਜਿਸ ਸੋਢੀ ਦੇ ਅੱਗੇ ਕੀਰਤਨ ਕਰਾਂਗੇ ਓਸੇ ਨੂੰ ਗੁਰੂ ਬਣਾ ਲਵਾਂਗੇ। ਸੋ ਇਤਿਆਦਿਕ ਪਿਛਲੀਆਂ ਭੁੱਲਾਂ ਮਾਫ਼ ਕਰੋ ਤੇ ਅੱਗੋਂ ਸੁਮਤੀ ਬਖਸ਼ੋ।

ਗੁਰੂ ਸਾਹਿਬ ਜੀ ਨੇ ਕਿਹਾ ਜਿਸ ਜੀਭਾ ਨਾਲ ਤੁਸਾਂ ਨੇ ਗੁਰੂ ਘਰ ਦੀ ਨਿੰਦਿਆ ਕੀਤੀ ਹੈ ਓਸੇ ਨਾਲ ਉਸਤਤੀ ਕਰੋ।

ਡੂਮਾਂ ਨੇ ਕਿਹਾ ਹੁਣ ਅਸਾਡੀ ਜ਼ਬਾਨ ਵਿਚ ਕੋਈ ਤਾਕਤ ਨਹੀਂ। ਆਪ ਕਿਰਪਾ ਕਰੋ ਤਾਂ ਭਾਵੇਂ ਹੋ ਜਾਵੇ। ਉਸ ਵੇਲੇ ਗੁਰੂ ਜੀ ਨੇ ਕਲਮ ਲੈਕੇ ਉਨ੍ਹਾਂ ਡੂੰਮਾਂ ਦੀ ਜੀਭ ਤੇ ਜਿਸ ਵੇਲੇ ਫੇਰੀ ਤਦ ਉਨ੍ਹਾਂ ਨੇ ਅੱਠ ਪਉੜੀਆਂ ਵਿਚ ਗੁਰੂ ਸਾਹਿਬਾਂ ਦੀ ਉਸਤਤੀ ਕੀਤੀ।

ਪਹਿਲੀਆਂ ਚਾਰ ਪੌੜੀਆਂ ਵਿਚ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ ਦੀ ਰਲਵੀਂ ਸਿਫ਼ਤ ਕੀਤੀ, ਪੰਜਵੀਂ ਪਉੜੀ ਵਿਚ ਕੇਵਲ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸਿਫ਼ਤ ਕੀਤੀ। ਛੇਵੀਂ ਪਉੜੀ ਵਿਚ ਸ੍ਰੀ ਗੁਰੂ ਅਮਰਦਾਸ ਜੀ ਦੀ ਸਿਫ਼ਤ ਕੀਤੀ। ਸੱਤਵੀਂ ਪੌੜੀ ਵਿਚ ਸ੍ਰੀ ਗੁਰੂ ਰਾਮਦਾਸ ਜੀ ਦੀ ਸਿਫ਼ਤ ਕੀਤੀ। ਅੱਠਵੀਂ ਪਉੜੀ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਸਤਤੀ ਦੇ ਵਾਕ ਕਹੇ ਹਨ। ਹੁਣ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਸਤਤੀ ਚਾਰ ਪਉੜੀਆਂ ਵਿਚ ਕਥਨ ਕਰਦੇ ਹਨ।

ਨਾਉ ਕਰਤਾ ਕਾਦਰੁ ਕਰੇ ਕਿਉ ਬੋਲੁ ਹੋਵੈ ਜੋਖੀਵਦੈ॥

ਕਰਤਾ ਪੁਰਖ ਜੋ ਕਾਦਰੁ=ਸਮਰੱਥ ਹੈ, ਉਹ ਜਿਸ ਦੇ ਨਾਂ ਨੂੰ ਆਪਣੇ ਕਾਦਰੁ=ਤੁਲ ਕਰਦਾ ਹੈ* ਉਨ੍ਹਾਂ ਦੇ ਜੋ ਬੋਲ ਹੁੰਦੇ ਹਨ, ਉਹ ਕੈਸੇ ਜੋਖੀਵਦੈ=ਜੋਖੇ ਜਾਣ ਅਰਥਾਤ ਤੋਲੇ ਜਾਵਣ। ਅਥਵਾ:- ਅਪਣੇ ਬੋਲਾਂ ਕਰ ਕੇ ਉਹ ਕੈਸੇ ਜੋਖੇ=ਜਾਣ

ਵਾ:- ਉਨ੍ਹਾਂ ਦੇ ਬੋਲ ਕਿਸ ਤਰ੍ਹਾਂ ਜੋਖੀਵਦੈ=ਸਹਾਰੇ ਜਾਂਣ। ਸਹਾਰਨੇ ਬਹੁਤ ਔਖੇ ਹਨ। ਜਿਸ ਵੇਲੇ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣੇ ਜੀ ਨੂੰ ਕਿਹਾ ਖਾਹ ਮੁਰਦਾ। ਦੱਸੋ ਸਿਦਕੀ ਤੋਂ ਬਿਨਾਂ ਕੌਣ ਖਾ ਸਕਦਾ ਹੈ। ਕੋਈ ਇੱਕ ਅੱਧਾ ਹੀ ਗੁਰੂ ਕਾ ਲਾਲ ਨਿਕਲਦਾ ਹੈ। ਵਾ:-ਉਨ੍ਹਾਂ ਦੇ ਮੂੰਹ ਵਿਚੋਂ ਨਿਕਲੇ ਬੋਲ ਫਲ ਦਿੱਤੇ ਤੋਂ ਬਗੈਰ ਕਿਸ ਤਰ੍ਹਾਂ ਖੀਵਦੈ=ਨਾਸ ਹੋਣ।

ਅਰਥਾਤ ਉਹ ਮੂੰਹ 'ਚੋਂ ਨਿਕਲੇ ਹੋਏ ਬਚਨ ਸਿੱਖਾਂ ਨੂੰ ਫਲ ਜ਼ਰੂਰ ਦੇਂਦੇ ਹਨ।

---------------------

* ਇਹ ਇਸ਼ਾਰਾ ਸ੍ਰੀ ਗੁਰੂ ਨਾਨਕ ਦੇਵ ਜੀ ਵੱਲ ਹੈ। ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਨੂੰ ਉਸਨੇ ਆਪਣੇ ਤੁੱਲ ਕੀਤਾ ਹੋਇਆ ਹੈ ਪ੍ਰਮੇਸ਼ਰ ਦਾ ਨਾਮ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਂ ਇਹ ਦੋਨੋਂ ਨਾਮ ਇੱਕੋ ਜੇਹੇ ਹਨ, ਪ੍ਰਮੇਸ਼ਰ ਦੇ ਨਾਮ ਜਪਣੇ ਦਾ ਜੋ ਫਲ ਹੈ ਓਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਜਪਣ ਦਾ ਫਲ ਹੈ।

ਯਥਾ- ਅਨਿਕ ਰਹਿਤ ਪ੍ਰਮਾਤਮ ਜੋਈ॥ ਨਾਨਕ ਨਾਮ ਕਹਾਵੈ ਸੋਈ॥

256 / 355
Previous
Next