Back ArrowLogo
Info
Profile

ਸਾਖੀ-ਹੋਲਾਂ ਖੁਆਣ ਵਾਲੇ ਲੜਕੇ ਦੀ

ਜਿਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਕਾਬਲ ਵਿਚ ਕਾਜ਼ੀ ਦੇ ਹੰਕਾਰ ਨੂੰ ਦੂਰ ਕਰ ਕੇ ਅੱਗੇ ਚਲੇ ਹਨ ਤਾਂ ਰਸਤੇ ਵਿਚ ਇੱਕ ਖੇਤ ਛੋਲਿਆਂ ਦਾ ਪੱਕਾ ਹੋਇਆ ਦੇਖਕੇ ਮਰਦਾਨੇ ਦਾ ਚਿੱਤ ਲਲਚਾ ਗਿਆ ਤੇ ਆਖਦਾ ਹੈ- ਹਜੂਰ! ਆਪ ਆਗਿਆ ਦਿਓ ਤਾਂ ਕੁਝ ਕੁ ਬੂਟੇ ਪੁੱਟਕੇ ਅੱਗ ਬਾਲਕੇ ਹੋਲਾਂ ਭੁੰਨਕੇ ਖਾ ਲਵਾਂ।

ਇਹ ਗੱਲ ਸੁਣਕੇ ਗੁਰੂ ਜੀ ਹੱਸ ਕੇ ਉਸ ਖੇਤ ਦੇ ਸਮੀਪ ਬੈਠ ਗਏ। ਇਤਨੇ ਨੂੰ ਉਸ ਖੇਤ ਦੇ ਰਖਵਾਲੇ ਨੇ ਜਦ ਗੁਰੂ ਜੀ ਦਾ ਦਰਸ਼ਨ ਪਾਇਆ ਤਾਂ ਉਸਦਾ ਹਿਰਦਾ ਨਿਰਮਲ ਹੋ ਗਿਆ ਤੇ ਕੁਝ ਕੁ ਬੂਟੇ ਪੁੱਟਕੇ ਅੱਗ ਵਿਚ ਹੋਲਾਂ ਭੁੰਨ ਕੇ ਗੁਰੂ ਜੀ ਦੇ ਅੱਗੇ ਲਿਆ ਰੱਖੇ। ਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਿਹਾ- ਪ੍ਰੇਮ ਨਾਲ ਛਕ ਲੈ। ਗੁਰੂ ਜੀ ਦਾ ਹੁਕਮ ਮੰਨਕੇ ਭਾਈ ਮਰਦਾਨੇ ਨੇ ਹੋਲਾਂ ਛਕ ਕੇ ਆਪਣੀ ਭੁੱਖ ਮਿਟਾ ਲਈ।

ਬਾਲਕ ਨੇ ਵਿਚਾਰਿਆ ਇਹ ਸੰਤ ਭੁੱਖੇ ਜਾਪਦੇ ਹਨ, ਇਨ੍ਹਾਂ ਲਈ ਮੈਂ ਘਰੋਂ ਅੰਨ ਪਕਵਾਕੇ ਲਿਆਵਾਂ ਤੇ ਪ੍ਰੇਮ ਨਾਲ ਛਕਾਵਾਂ। ਇਹ ਸੰਕਲਪ ਕਰ ਕੇ ਜਦ ਬਾਲਕ ਉੱਠਿਆ ਤਾਂ ਹਜੂਰ ਨੇ ਕਿਹਾ, ਤੂੰ ਹੁਣੇ ਆਇਆ ਹੈਂ ਤੇ ਹੁਣੇ ਉੱਠਕੇ ਤੁਰ ਪਿਆ ਹੈ? ਤਾਂ ਬਾਲਕ ਨੇ ਕਿਹਾ- ਆਪ ਜੀ ਵਾਸਤੇ ਭੋਜਨ ਤੇ ਕੱਪੜਾ ਲੈਣ ਚੱਲਿਆ ਹਾਂ।

ਇਹ ਗੱਲ ਸੁਣਕੇ ਹਜੂਰ ਨੇ ਕਿਹਾ ਅਸਾਨੂੰ ਭੋਜਨ ਤੇ ਕੱਪੜੇ ਦੀ ਕੋਈ ਲੋੜ ਨਹੀਂ, ਆਪਾਂ ਤਾਂ ਪ੍ਰੇਮ ਦੇ ਭੁੱਖੇ ਹਾਂ। ਤੇਰੇ ਪ੍ਰੇਮ ਨੂੰ ਵੇਖਕੇ ਬੜੇ ਪ੍ਰਸੰਨ ਹਾਂ। ਇਹ ਗੱਲ ਆਖਕੇ ਗੁਰੂ ਜੀ ਨੇ ਇਹ ਸਲੋਕ ਉਚਾਰਿਆ-

ਸਬਰ ਤੇਰਾ ਲੇਫ ਨਿਹਾਲੀ ਭਾਉ ਤੇਰਾ ਪਕਵਾਨ॥

ਨਾਨਕ ਸਿਫ਼ਤੀ ਰੱਜਿਆ ਆਉ ਬਹੋ ਸੁਲਤਾਨ॥

ਇਤਨੇ ਵਿਚ ਉਸ ਨੂੰ ਪਾਤਿਸ਼ਾਹੀ ਬਖ਼ਸ਼ਕੇ ਆਪ ਚਲੇ ਗਏ ਤੇ ਓਸੇ ਦਿਨ ਉਸ ਨਗਰੀ ਦਾ ਰਾਜਾ ਮਰ ਗਿਆ ਉਸਦੇ ਘਰ ਸੰਤਾਨ ਕੋਈ ਨਹੀਂ ਸੀ। ਰਾਜੇ ਦੇ ਮਰਨ ਤੇ ਸਾਰਾ ਨਗਰ ਵਿਆਕੁਲ ਹੋ ਗਿਆ। ਸਾਰਿਆਂ ਨੇ ਇਕੱਠੇ ਹੋਕੇ ਵਿਚਾਰਿਆ ਹੁਣ ਰਾਜ ਗੱਦੀ ਉੱਪਰ ਕਿਸਨੂੰ ਬਿਠਾਈਏ। ਮੰਤ੍ਰੀਆਂ ਨੇ ਕਿਹਾ ਜੇਕਰ ਅਸੀਂ ਰਾਜ ਗੱਦੀ ਉੱਪਰ ਬੈਠਦੇ ਹਾਂ ਤਾਂ ਨਰਕਾਂ ਦੇ ਅਧਿਕਾਰੀ ਬਣਾਂਗੇ। ਕਿਉਂਕਿ ਸ਼ਾਸਤ੍ਰ ਵਿਚ ਮੰਤ੍ਰੀ ਦਾ ਰਾਜ ਗੱਦੀ ਉੱਪਰ ਬੈਠਣਾ ਵਿਵਰਜਿਤ ਹੈ, ਤੇ ਰਾਜੇ ਦਾ ਨਾ ਕੋਈ ਪੁਤ੍ਰ ਹੈ ਤੇ ਨਾ ਹੀ ਕੋਈ ਭਰਾ ਹੈ ਹੱਛਾ ਜਿਸ ਨੂੰ ਕਰਤਾਰ ਦੇਵੇਗਾ ਓਸੇ ਨੂੰ ਬਿਠਾ ਦੇਵਾਂਗੇ। ਇਹ ਮਤਾ ਪਾਸ ਕਰ ਕੇ ਸ਼ਹਿਰ ਦੇ ਤਿੰਨ ਦਰਵਾਜੇ ਬੰਦ ਕਰ ਕੇ ਚੌਥੇ ਦਰਵਾਜੇ ਉੱਪਰ ਸਾਰੇ ਬੈਠ ਗਏ ਕਿ ਜੇਹੜਾ ਅੰਮ੍ਰਿਤ ਵੇਲੇ ਸਵੇਰ ਹੋਣ ਸਾਰ ਪਹਿਲੇ ਮਿਲੇਗਾ, ਉਸੇ ਨੂੰ ਰਾਜ ਗੱਦੀ ਤੇ ਬਿਠਾ ਦਿਆਂਗੇ। ਇਹ ਬਾਲਕਾ ਰਾਤ ਨੂੰ ਖੇਤ ਦੀ ਰਾਖੀ ਕਰਨ ਵਾਸਤੇ ਬਾਹਰ ਹੀ ਰਿਹਾ ਸੀ। ਜਦ ਸਵੇਰ ਸਾਰ ਸ਼ਹਿਰ ਅੰਦਰ ਆਉਣ ਲੱਗਾ

257 / 355
Previous
Next