Back ArrowLogo
Info
Profile

ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ॥

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਲਾਮਤਿ ਥੀਵਦੈ=ਇਸਥਿਤ ਹੁੰਦਿਆਂ ਗੁਰੂ ਅਤੇ ਚੇਲੇ ਵਾਲੀ ਰਹਰਾਸਿ ਕੀਈ=ਰਹੁ ਰੀਤੀ ਕੀਤੀ ਹੈ।

ਸਹਿ ਟਿਕਾ ਦਿਤੋਸੁ ਜੀਵਦੈ॥੧॥

ਸਹਿ=ਸ਼ਹਿਨਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਦੇ ਜੀਵਦੈ=ਜੀਉਂਦਿਆਂ ਹੀ ਗੁਰਿਆਈ ਗੱਦੀ ਦਾ ਤਿਲਕ ਲਹਿਣੇ ਜੀ ਨੂੰ ਦਿੱਤਾ ਹੈ॥੧॥

ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ॥

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫਿਰਾਈ ਹੋਈ ਲਹਿਣੇ ਜੀ ਦੀ ਦੋਹੀ ਵਡਿਆਈ ਦੀ ਧੁੰਮ ਸਾਰੇ ਖਟੀਐ=ਮਿਲ ਰਹੀ ਹੈ।

ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥

ਜੋਤਿ ਓਹਾ=ਓਹੀ ਸ੍ਰੀ ਗੁਰੂ ਨਾਨਕ ਦੇਵ ਜੀ ਵਾਲੀ ਜੋਤ ਹੈ, ਕਥਾ ਕੀਰਤਨ ਵਾਲੀ ਜੁਗਤੀ ਵੀ ਓਹੀ ਹੈ। ਸਹਿ=ਮਾਲਕ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਹਨ ਉਨ੍ਹਾਂ ਨੇ ਫਿਰ ਆਪਣੀ ਕਾਇਆ ਨੂੰ ਹੀ ਬਦਲਾ ਲਿਆ ਹੈ।

ਝੁਲੈ ਸੁ ਛਤੁ ਨਿਰੰਜਨੀ ਮਲਿ ਤਖਤੁ ਬੈਠਾ ਗੁਰ ਹਟੀਐ॥

ਲਹਿਣਾ ਜੀ ਦੇ ਸਿਰ ਉੱਤੇ ਸੁੰਦਰ ਨਿਰੰਜਨੀ ਜਸ ਰੂਪੀ ਛੱਤਰ ਝੂਲ ਰਿਹਾ ਹੈ ਅਤੇ ਗੁਰਿਆਈ ਗੱਦੀ ਰੂਪੀ ਹੱਟ ਦੇ ਤਖ਼ਤ ਨੂੰ ਮੱਲਕੇ ਸਾਂਭੀ ਬੈਠੇ ਹਨ।

{ਪੰਨਾ ੯੬੭}

ਕਰਹਿ ਜਿ ਗੁਰ ਫੁਰਮਾਇਆ ਸਿਲ ਜੋਗੁ ਅਲੂਣੀ ਚਟੀਐ॥

ਜੋ ਭੀ ਬਚਨ ਸ੍ਰੀ ਗੁਰੂ ਨਾਨਕ ਦੇਵ ਨੇ ਫੁਰਮਾਇਆ=ਉਚਾਰਿਆ ਹੈ,

ਉਸ ਦੇ ਪੂਰਿਆਂ ਕਰਨ ਵਿਚ ਜੋ ਆਪ ਜੋਗੁ=ਜੁੜੇ ਹੈ। ਇਹ ਇੱਕ ਅਲੂਣੀ ਸਿਲਾ ਦਾ ਚੱਟਣਾ ਕੀਤਾ ਹੈ ਭਾਵ ਆਪ ਜੀ ਨੇ ਬੜੀ ਕਠਨ ਘਾਲਣਾ ਨੂੰ ਘਾਲਿਆ ਹੈ। ਯਥਾ-

ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਫ਼ਤਾਂ ਸੁਣ ਸੁਣ ਕੇ ਸੰਗਤਾਂ ਚਲੀਆਂ ਆਉਂਦੀਆਂ ਹਨ। ਇੱਕ ਸਮੇਂ ਸੰਗਤਾਂ ਬਹੁਤ ਆ ਗਈਆਂ ਕਈ ਹਜ਼ਾਰਾਂ ਤੋਂ ਭੀ ਗਿਣਤੀ ਟੱਪ ਗਈ। ਗੁਰੂ ਜੀ ਦਾ ਦਰਸ਼ਨ ਕਰ ਕੇ ਮਨ ਦੀਆਂ ਇੱਛਾ ਪੂਰਨ ਕਰਦੀਆਂ ਹਨ। ਜਦ ਰਾਤ ਹੋਈ ਤਾਂ ਸਭਸੰਗਤਾਂ ਸੌਂ ਗਈਆਂ ਪਰ ਉਸ ਰਾਤ ਨੂੰ ਬੜਾ ਮੀਂਹ ਪਿਆ। ਸਾਰਾ ਦਿਨ ਹੀ ਪੈਂਦਾ ਰਿਹਾ,

259 / 355
Previous
Next