Back ArrowLogo
Info
Profile

ਬਲਕਿ ਦੋ ਤਿੰਨ ਦਿਨ ਮੀਂਹ ਹਟਿਆ ਹੀ ਨਹੀਂ। ਲੰਗਰ ਨਾ ਤਿਆਰ ਹੋਣ ਕਰ ਕੇ ਸੰਗਤਾਂ ਬਿਹਬਲ ਹੋ ਗਈਆਂ।

ਯਥਾ:- ਤਬ ਹੀ ਘਟਿ ਘੂਮਰ ਘਿਰ ਆਈ। ਬਰਖਤਿ ਜਲ ਕੀ ਛਹਿਬਰ ਲਾਈ।

ਬੀਤੀ ਨਿਸ ਪੁਨ ਭਾ ਭੁਨਸਾਰਾ। ਸਗਰੋ ਦਿਵਸ ਪਰਤਿ ਰਹਯੋ ਬਾਰਾ॥੧੧॥

ਬਹੁਰ ਨ ਹਟੀ ਬਿਤੇ ਦਿਨ ਦੋਊ। ਬਿਨ ਅਹਾਰ ਆਤੁਰ ਸਭਿ ਕੋਊ।

ਭੋਜਨ ਕਰਨ ਨਹੀਂ ਬਿਧਿ ਹੋਈ। ਭੂਖੀ ਬਹੁਤ ਭਈ ਸਭਿ ਲੋਈ॥੧੨॥

ਉਸ ਵੇਲੇ ਹਜੂਰ ਨੇ ਬਾਬਾ ਸ੍ਰੀ ਚੰਦ ਜੀ ਨੂੰ ਕਿਹਾ-

ਤਿੰਨ ਦਿਨ ਮੀਂਹ ਪੈਂਦਿਆਂ ਹੋ ਗਏ ਹਨ, ਸੰਗਤਾਂ ਭੁੱਖੀਆਂ ਹਨ, ਆਪ ਬਾਹਰ ਕਿੱਕਰਾਂ ਉੱਪਰ ਚੜ੍ਹਕੇ ਉਨ੍ਹਾਂ ਨੂੰ ਝੂਣੋ ਤੇ ਮਿਠਿਆਈ ਡਿਗੇਗੀ ਜਿਸਨੂੰ ਖਾਕੇ ਸੰਗਤਾਂ ਤ੍ਰਿਪਤ ਹੋਣਗੀਆਂ।

ਯਥਾ- ਸ੍ਰੀ ਚੰਦਹਿ ਕੇ ਆਇਸੁ ਕੀਨੰ। ਬਰਖਾ ਹੋਤਿ ਬਿਤੇ ਦਿਨ ਤੀਨੰ॥ ੧੫॥

ਭਈ ਛੁਧਾਤੁਰ ਸੰਗਤ ਭੂਰੀ। ਉਠਹੁ ਤਾਤ ਕੀਜੈ ਕ੍ਰਿਤ ਰੂਰੀ।

ਤਰੁ ਕਿੱਕਰ ਕੇ ਵਹਿਰ ਜੁ ਠਾਢੇ। ਚਢਿ ਊਪਰ ਝੂਣਹੁ ਗਹਿ ਗਾਢੇ ॥੧੬॥

ਅਨਿਕ ਪ੍ਰਕਾਰ ਅਹਾਰੁ ਸੁ ਗਿਰਹੀ। ਸੰਗਤਿ ਖਾਇ ਛੁਧਾ ਕੋ ਹਰਿਹੀ।

ਬਹੁਰ ਜਬੈ ਬਰਖਾ ਹਟਿ ਜੈ ਹੈ। ਹੋਇ ਸੁਖੀ ਤਬਿ ਸਦਨ ਸਿੱਧੈ ਹੈ॥ ੧੭॥

ਇਹ ਗੱਲ ਸੁਣਕੇ ਬਾਬਾ ਸਿਰੀ ਚੰਦ ਜੀ ਨੇ ਕਿਹਾ- ਪਿਤਾ ਜੀ! ਬ੍ਰਿਛਾਂ ਨਾਲ ਅੰਨ ਕਿਸਨੇ ਲਗਾਇਆ ਹੈ? ਨਾ ਕਿਸੀ ਨੇ ਵੇਖਿਆ ਹੈ, ਨਾ ਹੀ ਕਿਸੀ ਨੇ ਬਣਾਇਆ ਹੈ। ਅੱਜ ਦਿਨ ਤੋਂ ਪਹਿਲੇ ਇਹ ਗੱਲ ਕਦੇ ਹੋਈ ਨਹੀਂ ਜਿਵੇਂ ਆਪ ਆਖਦੇ ਹੋ। ਬੜੇ ਬੜੇ ਸਿੱਧ ਮੁਨੀ ਅਵਤਾਰ ਹੋਏ ਹਨ, ਉਨ੍ਹਾਂ ਨੇ ਭੀ ਐਸਾ ਬਚਨ ਕਦੇ ਨਹੀਂ ਕਿਹਾ, ਜਿਵੇਂ ਆਪ ਉਲਟ ਬਚਨ ਕਹਿ ਰਹੇ ਹੋ। ਤੁਸੀਂ ਮੈਨੂੰ ਸਾਰਿਆਂ ਵਿਚ ਸ਼ਰਮਿੰਦਾ ਕਰਨਾ ਚਾਹੁੰਦੇ ਹੋ ਪਰ ਇਹ ਬਚਨ ਮੈਂ ਮੰਨਣ ਨੂੰ ਤਿਆਰ ਨਹੀਂ ਹਾਂ।

ਗ਼ਰੀਬ ਨਿਵਾਜ਼ ਜੀ ਨੇ ਫਿਰ ਛੋਟੇ ਪੁੱਤਰ ਲਖਮੀ ਦਾਸ ਜੀ ਨੂੰ ਕਿਹਾ- ਹੇ ਪੁੱਤ੍ਰ ! ਤੂੰ ਬਾਹਰ ਜਾਕੇ ਬ੍ਰਿੱਛਾਂ ਨੂੰ ਝੂਣ ਤਾਂਕਿ ਸੰਗਤਾਂ ਭੋਜਨ ਖਾਕੇ ਤ੍ਰਿਪਤ ਹੋਣ। ਪਰੰਤੂ ਲਖਮੀ ਦਾਸ ਜੀ ਨੇ ਭੀ ਵੱਡੇ ਭਰਾ ਦੀ ਨਿਆਈਂ ਨਾਂਹ ਕਰ ਦਿੱਤੀ।

ਫਿਰ ਹਜੂਰ ਨੇ ਭਾਈ ਲਹਿਣੇ ਜੀ ਨੂੰ ਕਿਹਾ, ਤੂੰ ਅਸਾਡੀ ਆਗਿਆ ਮੰਨਕੇ ਬਾਹਰ ਜਾਹ ਤੇ ਬ੍ਰਿੱਛਾਂ ਦੀਆਂ ਟਾਹਣੀਆਂ ਉੱਪਰ ਚੜ੍ਹਕੇ ਉਨ੍ਹਾਂ ਨੂੰ ਝੂਣਕੇ ਸੰਗਤਾਂ ਨੂੰ ਰਜਾ ਲਿਆ।

ਲਹਿਣਾ ਜੀ ਸੱਤ ਬਚਨ ਕਹਿਕੇ ਸੰਗਤਾਂ ਨੂੰ ਨਾਲ ਲੈਕੇ ਤੁਰ ਪਏ। ਬਾਹਰ ਜਾਕੇ ਬ੍ਰਿੱਛ ਨੂੰ ਦੇਖ ਕੇ ਜਲਦੀ ਚੜ੍ਹ ਗਏ ਜਿਸ ਵੇਲੇ ਜ਼ੋਰ ਨਾਲ ਟਾਹਣ ਨੂੰ ਹਿਲਾਇਆ ਤਾਂ ਲੱਡੂ, ਪੂੜੀਆਂ, ਪੂੜੇ ਵਗੈਰਾ ਨਾਨਾ ਪਰਕਾਰ ਦੇ ਭੋਜਨ ਧਰਤੀ ਉੱਪਰ ਡਿੱਗੇ, ਜਿਸ ਨੂੰ ਖਾਕੇ ਸੰਗਤਾਂ ਬਹੁਤ ਅਨੰਦ ਹੋਈਆਂ ਤੇ ਧੰਨ ਗੁਰੂ ਧੰਨ ਗੁਰੂ ਆਖਦੀਆਂ ਮੁੜ ਡੇਰੇ ਆ ਪਹੁੰਚੀਆਂ

260 / 355
Previous
Next