

ਚੌਪਾਈ॥ ਇਉਂ ਮਨਗੁਨਿ ਕੈ ਬੈਨ ਅਲਾਏ। ਪ੍ਰਭੂ ਮਮ ਨੈਨ ਹੁਤੇ ਅਲਸਾਏ।
ਭੂਲ ਕਹ੍ਯੋ ਮੈਂ ਆਧੀ ਰਾਤੀ। ਜਾਮ ਏਕ ਹੀ ਅਬਿ ਸੁਧ ਜਾਤੀ॥੬੧॥
ਜਿਤਨੀ ਨਿਸਾ ਬਿਤਾਈ ਰਾਉਰ। ਤਿਤਨੀ ਬਿਤੀ, ਨ ਮੈਂ ਲਖ ਬਾਉਰ।
ਅਬ ਜਿਤਨੀ ਰਾਖੀ ਸੋ ਰਹੀ। ਸਰਬ ਕਾਲ ਕੋ ਕਰਤਾ ਤੁਹੀ॥੬੨॥
ਭਈ ਅਵੱਗ੍ਯਾ ਛਿਮਾ ਕਰੀਜੈ। ਅਉਗਣ ਹਾਰ, ਸਦਾ ਬਖਸ਼ੀਜੈ।
ਮੰਦ ਮਤੀ ਮੈਂ ਪਿਖਯੋ ਨ ਨੀਕੇ। ਬੋਲ੍ਯੋ ਕੂਰ ਤੁਮਾਰ ਨਜੀਕੇ॥੬੩॥
(ਨਾਨਕ ਪ੍ਰਕਾਸ਼ ਉਤ੍ਰਾਰਧ ਧਿਆ.੫੨)
ਇਸ ਤਰ੍ਹਾਂ ਨਿੰਮ੍ਰਤਾ ਧਾਰਕੇ ਜੋ ਗੁਰੂ ਜੀ ਦਾ ਬਚਨ ਮੰਨਣਾ ਕੀਤਾ ਹੈ। ਇਹੋ ਇੱਕ ਅਲੂਣੀ ਸਿਲਾ ਦਾ ਚੱਟਣਾ ਕੀਤਾ ਹੈ।
ਲੰਗਰੁ ਚਲੈ ਗੁਰ ਸਬਦਿ ਹਰਿ ਤੋਟਿ ਨ ਆਵੀ ਖਟੀਐ॥
ਪ੍ਰਤੱਖ ਅੰਨ ਪਾਣੀ ਦਾ ਲੰਗਰ ਚਲ ਰਿਹਾ ਹੈ। ਅਤੇ ਵਾਹਿਗੁਰੂ ਦੀ ਪ੍ਰਾਪਤੀ ਦਾ ਗੁਰ ਉਪਦੇਸ਼ ਰੂਪੀ ਲੰਗਰ ਵੀ ਚਲ ਰਿਹਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਸੇਵਾ ਕਰ ਕੇ ਜੋ ਖੱਟੀ ਆਪ ਨੇ ਖੱਟੀ ਹੈ ਭਾਵ ਲਾਭ ਪ੍ਰਾਪਤ ਕੀਤਾ ਹੈ। ਉਸ ਵਿਚ ਤੋਟਿ ਨ ਆਵੀ=ਘਾਟਾ ਨਹੀਂ ਆਉਂਦਾ।
ਖਰਚੇ ਦਿਤਿ ਖਸੰਮ ਦੀ ਆਪ ਖਹਦੀ ਖੈਰਿ ਦਬਟੀਐ॥
ਖਸਮ ਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦਿੱਤੀ ਹੋਈ ਦਾਤ ਨੂੰ ਖ਼ਰਚ ਰਹੇ ਹੋ, ਨਾਮ ਦੀ ਦਾਤ ਆਪ ਖਾ ਰਹੇ ਹੋ ਅਤੇ ਹੋਰਨਾਂ ਨੂੰ ਇਹ ਖੈਰ ਦਬਾ-ਦਬ ਵੰਡੀ ਜਾ ਰਹੇ ਹੋ।
ਹੋਵੈ ਸਿਫਤਿ ਖਸੰਮ ਦੀ ਨੂਰੁ ਅਰਸਹੁ ਕੁਰਸਹੁ ਝਟੀਐ॥
ਪੁਨਾ- ਆਪ ਜੀ ਦੇ ਦਰਬਾਰ ਵਿਚ ਖਸਮ ਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿਫ਼ਤ ਹੋ ਰਹੀ ਹੈ। ਅਰਸ ਨਾਂ ਅਕਾਸ਼ ਦਾ ਹੈ ਅਕਾਸ਼ ਵਿਚੋਂ ਲੈਣਾ ਬੈਕੁੰਠ ਧਾਮ। ਕੁਰਸਹੁ ਨਾਂ ਤਖ਼ਤ ਦਾ ਤਖ਼ਤ ਉਪਲਖਤ ਵਿਸ਼ਨੂੰ ਜੀ, ਉਨ੍ਹਾਂ ਦਾ ਨੂਰੁ-ਪ੍ਰਕਾਸ਼ ਭਾਵ ਬ੍ਰਹਮਾਨੰਦ ਆਪ ਜੀ ਨੂੰ ਝਟੀਐ=ਝੜ ਰਿਹਾ ਭਾਵ ਪ੍ਰਾਪਤ ਹੋ ਰਿਹਾ ਹੈ।
ਤੁਧੁ ਡਿਠੇ ਸਚੇ ਪਾਤਿਸਾਹ ਮਲੁ ਜਨਮ ਜਨਮ ਦੀ ਕਟੀਐ॥
ਹੇ ਸੱਚੇ ਪਾਤਿਸ਼ਾਹ । ਸ੍ਰੀ ਗੁਰੂ ਅੰਗਦ ਦੇਵ ਜੀ। ਆਪ ਜੀ ਦਾ ਦਰਸ਼ਨ ਕੀਤਿਆਂ ਜਨਮਾਂ ਜਨਮਾਤਰਾਂ ਦੀ ਪਾਪਾਂ ਰੂਪੀ ਮੈਲ ਕੱਟੀ ਜਾਂਦੀ ਹੈ।
ਸਚੁ ਜਿ ਗੁਰਿ ਫੁਰਮਾਇਆ ਕਿਉ ਏਦੂ ਬੋਲਹੁ ਹਟੀਐ॥
ਹੇ ਸ੍ਰੀ ਗੁਰੂ ਅੰਗਦ ਦੇਵ ਜੀ ! ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਜੋ ਵੀ ਹੁਕਮ