Back ArrowLogo
Info
Profile

ਫੁਰਮਾਇਆ ਹੈ ਉਹ ਆਪ ਨੇ ਸੱਚ ਕਰ ਕੇ ਮੰਨਿਆ ਹੈ। ਆਪ ਏਦੂ-ਇਨ੍ਹਾਂ ਬਚਨਾਂ ਵੱਲੋਂ ਕਿਵੇਂ ਹਟੇ ਹੋ, ਭਾਵ ਨਹੀਂ ਹਟੇ। ਜੇ ਕਿਹਾ ਕਿੱਕਰਾਂ ਨੂੰ ਹਿਲਾਕੇ ਸੰਗਤਾਂ ਨੂੰ ਮਿਠਿਆਈਆਂ ਖੁਆਉ ਤਾਂ ਝੱਟ ਕਿੱਕਰਾਂ ਉੱਪਰ ਚੜ੍ਹਕੇ ਮਿਠਿਆਈ ਖੁਆਕੇ ਸੰਗਤ ਨੂੰ ਤ੍ਰਿਪਤ ਕੀਤਾ ਹੈ।

ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ ਮੁਰਟੀਐ॥

ਬਾਬਾ ਸ੍ਰੀ ਚੰਦ ਤੇ ਲਖਮੀ ਦਾਸ ਦੋਹਾਂ ਪੁੱਤਰਾਂ ਨੇ ਸਤਿਗੁਰਾਂ ਦਾ ਕਉਲੁ=ਬਚਨ ਨਹੀਂ ਪਾਲਿਓ-ਮੰਨਿਆਂ, ਜੇ ਬਚਨ ਮੰਨ ਲੈਂਦੇ ਤਾਂ ਸਾਰੇ ਜਗਤ ਦਾ ਕਰਿ ਪੀਰਹੁ=ਪੂਜਨੀਕ (ਗੁਰੂ) ਕਰਨਾ ਸੀ ਪਰ ਆਗਿਆ ਦਾ ਪਾਲਣ ਕੀਤਾ ਨਹੀਂ ਇਸ ਤੇ ਪੁੱਤਰਾਂ ਵੱਲੋਂ ਕੰਨ ਮੁਰਟੀਐ=ਮੋਢਾ ਮੋੜ ਗਏ।

ਦਿਲਿ ਖੋਟੈ ਆਕੀ ਫਿਰਨਿ ਬੰਨਿ ਭਾਰੁ ਉਚਾਇਨਿ ਛਟੀਐ॥

ਦਿਲ ਦੇ ਖੋਟੇ ਪੁੱਤਰ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਆਕੀ=ਆਕੜੇ ਫਿਰਦੇ ਰਹੇ, ਹੰਕਾਰ ਰੂਪੀ ਛੱਟ ਦੇ ਭਾਰ ਨੂੰ ਬੰਨ੍ਹਕੇ ਚੁੱਕੀ ਫਿਰਦੇ ਰਹੇ ਕਿ ਅਸੀਂ ਗੁਰੂ ਸਾਹਿਬ ਜੀ ਦੇ ਪੁੱਤਰ ਹਾਂ। ਗੁਰਿਆਈ ਦੀ ਗੱਦੀ ਅਸਾਨੂੰ ਹੀ ਮਿਲਣੀ ਹੈ ਹੋਰ ਕੌਣ ਲੈ ਸਕਦਾ ਹੈ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ-

ਜਿਨਿ ਆਖੀ ਸੋਈ ਕਰੇ ਜਿਨਿ ਕੀਤੀ ਤਿਨੈ ਥਟੀਐ॥

ਜਿਸ ਪਰਮੇਸ਼ਰ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਓਸੇ ਨੇ ਹੀ ਸ੍ਰੀ ਗੁਰੂ ਨਾਨਕ ਰੂਪ ਹੋ ਕੇ ਗੁਰਿਆਈ ਗੱਦੀ ਦੇ ਥਾਟ ਨੂੰ ਬਣਾਇਆ ਹੈ। ਅਤੇ ਜਿਨਿ ਆਖੀ-ਜਿਸ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣੇ ਜੀ ਨੂੰ ਗੁਰਿਆਈ ਗੱਦੀ ਆਖੀ ਹੈ ਕਿ ਤੂੰ ਲਹਿਣਾ ਤੇ ਅਸੀਂ ਤੇਰਾ ਦੇਣਾ ਸੋਈ ਕਰੇ=ਓਹੀ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਰੂਪ ਹੋ ਕੇ ਕਰ ਰਹੇ ਹਨ।

ਅਥਵਾ:- ਜਿਸ ਪ੍ਰਮੇਸ਼ਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਗੁਰਿਆਈ ਗੱਦੀ ਕਰਨੀ ਆਖੀ ਹੈ, ਓਹੀ ਪਰਮੇਸ਼ਰ ਹੀ ਸ੍ਰੀ ਗੁਰੂ ਨਾਨਕ ਦੇਵ ਰੂਪ ਹੋ ਕੇ ਗੁਰਿਆਈ ਗੱਦੀ ਕਰਦੇ ਹੋਏ।

ਪੁਨਾ- ਜਿਸ ਸ੍ਰੀ ਗੁਰੂ ਨਾਨਕ ਦੇਵ ਰੂਪ ਹੋ ਕੇ ਗੁਰਿਆਈ ਗੱਦੀ ਦੇਣਾ ਕੀਤੀ ਹੈ। ਭਾਈ ਲਹਿਣਾ ਜੀ ਨੂੰ ਤਿਸੀ ਗੁਰੂ ਨਾਨਕ ਦੇਵ ਜੀ ਨੇ ਗੁਰਿਆਈ ਗੱਦੀ ਦਾ ਥਾਟ ਬਣਾਇਆ ਹੈ।

ਕਉਣੁ ਹਾਰੇ ਕਿਨਿ ਉਵਟੀਐ॥੨॥

ਅੱਗੋਂ ਹੁਣ ਪਤਾ ਨਹੀਂ ਕਿਸ ਨੇ ਹਾਰਨਾ ਹੈ ਤੇ ਕਿਸ ਨੇ ਇਸ ਗੁਰਿਆਈ ਗੱਦੀ ਨੂੰ ਉਵਟੀਐ=ਪ੍ਰਾਪਤ ਕਰਨਾ ਹੈ॥੨॥

263 / 355
Previous
Next