Back ArrowLogo
Info
Profile

ਜਿਨਿ ਕੀਤੀ ਸੋ ਮੰਨਣਾ ਕੋਸਾਲੁ ਜਿਵਾਹੇ ਸਾਲੀ ॥

ਜਿਸ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਿਆਈ ਗੱਦੀ ਕੀਤੀ ਹੈ, ਓਹੀ ਰੂਪ ਭਾਈ ਲਹਿਣਾ ਜੀ ਨੂੰ ਮੰਨਣਾ ਕਰੋ। ਜਿਵਾਹੇ=ਜੌਨਸੇ (ਜੇਹੜੇ) ਗੁਰੂ ਸਾਹਿਬ ਜੀ ਦੇ ਸਾਲੀ=ਅਨੁਸਾਰ ਹਨ ਅਤੇ ਜੋ ਕੋਸਾਲੁ=ਬੇ ਅਨੁਸਾਰੀ ਹਨ।

ਧਰਮ ਰਾਇ ਹੈ ਦੇਵਤਾ ਲੈ ਗਲਾ ਕਰੇ ਦਲਾਲੀ ॥

ਧਰਮ ਰਾਜਾ ਜੋ ਦੇਵਤਾ ਹੈ ਉਹ ਉਨ੍ਹਾਂ ਦੋਹਾਂ ਦੀਆਂ ਗੱਲਾਂ ਨੂੰ ਲੈ ਕੇ ਭਾਵ ਸੁਣ ਕੇ ਦਲਾਲੀ ਕਰਦਾ ਹੈ।

ਅਥਵਾ- ਜਿਸ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਨਿੰਮਰਤਾ ਵਿਚ ਰਹਿਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੁਕਮ ਮੰਨਣ ਦੀ ਘਾਲ ਕਮਾਈ ਕੀਤੀ ਹੈ, ਉਹ ਮੰਨਣ ਜੋਗ ਹੋ ਗਿਆ ਹੈ। ਦੋਹਾਂ ਵਿਚੋਂ ਕੋਸਾਲੁ=ਕੌਣ ਸਰੇਸ਼ਟ ਹੈ? ਜਿਵਾਹੇ=ਜਿਵਾਹਾਂ ਦਾ ਬੂਟਾ ਸਰੇਸ਼ਟ ਹੈ ਕਿ ਸਾਲੀ=ਮੂੰਜੀ ਦਾ ਸਰੇਸ਼ਟ ਹੈ?

ਉੱਤਰ- ਪੂੰਜੀ ਸਰੇਸ਼ਟ ਹੈ ਜੋ ਨੀਵੇਂ ਥਾਂ ਰਹਿ ਕੇ ਪਲਦੀ ਹੈ। ਏਸੇ ਤਰ੍ਹਾਂ ਜੋ ਪੁਰਸ ਨੀਵਾਂ ਰਹਿਕੇ ਹੁਕਮ ਮੰਨਦਾ ਹੈ ਉਹ ਪ੍ਰਮਾਨੀਕ ਹੋ ਜਾਂਦਾ ਹੈ। ਸ੍ਰੀ ਗੁਰੂ ਅੰਗਦ ਦੇਵ ਜੀ ਧਰਮ ਦਾ ਰਾਜਾ ਹੈ ਤੇ ਧਰਮ ਦਾ ਦੇਵਤਾ ਹੈ, ਜੋ ਸਿੱਖਾਂ ਦੀ ਗੱਲਾਂ ਨੂੰ ਲੈਕੇ (ਸੁਣ ਕੇ) ਪਰਮੇਸ਼ਰ ਨਾਲ ਜੋੜਨ ਦਾ ਦਲਾਲੀ=ਸ਼ੀਘਰ (ਛੇਤੀ) ਹੁੰਦੀ ਹੈ।

ਸਤਿਗੁਰੁ ਆਖੈ ਸਚਾ ਕਰੇ ਸਾ ਬਾਤ ਹੋਵੈ ਦਰਹਾਲੀ ॥

ਜਿਸ ਦੇ ਬਾਰੇ ਸਤਿਗੁਰ ਦੇਵ ਜੀ ਆਖਦੇ ਹਨ, ਉਸ ਨੂੰ ਧਰਮ ਰਾਜਾ ਸੱਚਾ ਕਰਦਾ ਹੈ। ਓਹੀ ਗੱਲ ਦਰਹਾਲੀ=ਸ਼ੀਘਰ ਹੁੰਦੀ ਹੈ।

ਗੁਰ ਅੰਗਦ ਦੀ ਦੋਹੀ ਫਿਰੀ ਸਚੁ ਕਰਤੈ ਬੰਧਿ ਬਹਾਲੀ ॥

ਸ੍ਰੀ ਗੁਰੂ ਅੰਗਦ ਦੇਵ ਜੀ ਦੀ ਜਸ ਰੂਪੀ ਦੁਹਾਈ ਸਾਰੇ ਫਿਰ ਰਹੀ ਹੈ ਸੱਚੇ ਕਰਤੇ ਪੁਰਖ ਪਰਮਾਤਮਾ ਨੇ ਆਪ ਬੰਨ੍ਹਕੇ ਬਹਾਲੀ=ਇਸਥਿਤ ਕੀਤੀ ਹੈ।

ਨਾਨਕੁ ਕਾਇਆ ਪਲਟੁ ਕਰਿ ਮਲਿ ਤਖਤੁ ਬੈਠਾ ਸੈ ਡਾਲੀ ॥

ਗੁਰੂ ਨਾਨਕ ਆਪ ਹੀ ਕਾਇਆ ਨੂੰ ਪਲਟੁ ਕਰਿ=ਵਟਾਕੇ ਸ੍ਰੀ ਗੁਰੂ ਅੰਗਦ ਦੇਵ ਜੀ ਰੂਪ ਹੋ ਕੇ ਸਿੱਖੀ ਸੇਵਕੀ ਰੂਪੀ ਸੈਂਕੜੇ ਡਾਲਾਂ ਵਾਲੇ ਗੁਰਿਆਈ ਗੱਦੀ ਰੂਪੀ ਤਖ਼ਤ ਨੂੰ ਮੱਲ ਕੇ ਬੈਠਾ ਹੈ।

ਵਾ:- ਕਰਣਾ ਮੈਤ੍ਰੀ ਮੁੱਦਤਾ ਰੂਪੀ ਸੈਂਕੜੇ ਡਾਲਾਂ ਵਾਲੇ ਗੁਰਿਆਈ ਗੱਦੀ ਰੂਪੀ ਤਖ਼ਤ

264 / 355
Previous
Next