

ਨੂੰ ਮੱਲ ਕੇ ਬੈਠਾ ਹੈ।
ਦਰੁ ਸੇਵੇ ਉਮਤਿ ਖੜੀ ਮਸਕਲੈ ਹੋਇ ਜੰਗਾਲੀ ॥
ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰ ਨੂੰ ਮੱਲ ਕੇ ਉਮਤਿ=ਸੰਗਤ ਵਾ:- ਸ੍ਰਿਸ਼ਟੀ ਖੜੋ ਕੇ ਪ੍ਰੇਮ ਨਾਲ ਸੇਂਵਦੀ ਹੈ ਤੇ ਪਾਪਾਂ ਰੂਪੀ ਜੰਗਾਲ ਦਾ ਮਸਕਲੈ=ਮਾਂਜਣਾ ਹੋ ਰਿਹਾ ਹੈ।
ਦਰਿ ਦਰਵੇਸੁ ਖਸੰਮ ਦੈ ਨਾਇ ਸਚੈ ਬਾਣੀ ਲਾਲੀ ॥
ਜੇ ਖਸੰਮ=ਪਰਮਾਤਮਾ ਦੇ ਦਰ ਦੇ ਦਰਵੇਸ਼=ਫ਼ਕੀਰ ਹੋਏ ਹਨ, ਉਨ੍ਹਾਂ ਨੂੰ ਸੱਚੇ ਨਾਮ ਬਾਣੀ ਦੀ ਲਾਲੀ ਚੜ੍ਹੀ ਹੈ।
ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ॥
'ਬਲਵੰਡ' ਨਾਮੇ ਡੂਮ ਆਖਦਾ ਹੈ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਮਹਿਲ ਮਾਤਾ ਖੀਵੀ ਜੀ ਭੀ ਨੇਕ ਜਨ=ਚੰਗੀ ਇਸਤ੍ਰੀ ਹੈ, ਜਿਸ ਮਾਤਾ ਖੀਵੀ ਜੀ ਦੀ ਸ਼ੁਭਗੁਣਾਂ ਰੂਪ ਪੱਤਰਾਂ ਵਾਲੀ ਬਹੁਤੀ ਸੰਘਣੀ ਸ਼ਾਂਤੀ ਵਾ:- ਜਸ ਰੂਪੀ ਛਾਇਆ ਹੈ।
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ ॥
ਸ੍ਰੀ ਗੁਰੂ ਅੰਗਦ ਦੇਵ ਜੀ ਦੇ ਲੰਗਰ ਵਿਚ ਪ੍ਰਤੱਖ ਦੌਲਤ ਵੰਡੀ ਜਾਂਦੀ ਹੈ। ਕਿਉਂਕਿ ਗੁਰੂ ਸਾਹਿਬ ਜੀ ਮਾਇਆ ਨੂੰ ਪਾਸ ਨਹੀਂ ਰੱਖਦੇ ਸਨ, ਅੰਨ ਖਰੀਦਣ ਤੋਂ ਬਾਅਦ ਜਿਤਨੀ ਮਾਇਆ ਬਚਦੀ ਸੀ ਉਹ ਸਭਨਾਂ ਨੂੰ ਵੰਡ ਦੇਂਦੇ ਸਨ, ਤੇ ਆਪ ਮਹਾਰਾਜ ਜੀ ਮਿੱਟੀ ਦੇ ਭਾਂਡੇ ਵਰਤਦੇ ਸਨ।
ਪੁਨਾ- ਲੰਗਰ ਦੇ ਵਿਚ ਅੰਮ੍ਰਿਤ ਰਸ ਵਾਂਗੂੰ ਬੜੀ ਸਵਾਦੀਕ ਘਿਆਲੀ=ਘਿਉ ਵਾਲੀ ਖੀਰ ਬਣਦੀ ਹੈ।
ਸ਼ੰਕਾ- ਕੀ ਗੁਰੂ ਸਾਹਿਬ ਜੀ ਨੇ ਮੱਝੀਆਂ ਰੱਖੀਆਂ ਹੋਈਆਂ ਸਨ?
ਉੱਤਰ- ਮੱਝੀਆਂ ਤਾਂ ਕੋਈ ਨਹੀਂ ਰੱਖੀਆਂ ਹੋਈਆਂ ਸਨ, ਪਰੰਤੂ ਇਕ ਸਮੇਂ ਖਡੂਰ ਨਿਵਾਸੀ ਖਹਿਰਿਆਂ ਜੱਟਾਂ ਦੀਆਂ ਮੱਛੀਆਂ ਬੀਮਾਰ ਹੋ ਗਈਆਂ ਤੇ ਉਨ੍ਹਾਂ ਨੇ ਬੜੇ ਜਤਨ ਕੀਤੇ ਪਰ ਰਾਜੀ ਨ ਹੋਈਆਂ। ਜਦ ਬਹੁਤ ਦੁਖੀ ਤੇ ਲਚਾਰ ਹੋ ਕੇ ਨਿਰਾਸੇ ਹੋ ਗਏ ਤਾਂ ਕਿਸੀ ਨੇ ਕਿਹਾ ਤੁਸੀਂ ਗੁਰੂ ਜੀ ਦੀ ਸ਼ਰਨ ਵਿਚ ਜਾਓ, ਉਨ੍ਹਾਂ ਦੀ ਮੇਹਰ ਨਾਲ ਰਾਜ਼ੀ ਹੋ ਜਾਣਗੀਆਂ। ਉਸੀ ਵੇਲੇ ਖਹਿਰੇ ਜੱਟ ਦੌੜ ਕੇ ਗੁਰੂ ਸਾਹਿਬ ਜੀ ਦੀ ਸ਼ਰਨ ਵਿਚ ਆ ਕੇ ਬੇਨਤੀਆਂ ਕਰਦੇ ਹੋਏ ਸੁਖਣਾ ਸੁੱਖੀ ਕਿ ਜਿਸ ਵੇਲੇ ਗਊਆਂ ਮੱਝੀਆਂ ਰਾਜ਼ੀ ਹੋ ਗਈਆਂ ਤਾਂ ਅੱਧਾ ਦੁੱਧ ਦਿਨ ਦਾ, ਅੱਧਾ ਦੁੱਧ ਰਾਤ ਦਾ ਆਪ ਜੀ ਦੇ ਲੰਗਰ ਵਿਚ ਪੁਚਾਇਆ ਕਰਾਂਗੇ।