

ਜਦ ਸ਼ਰਧਾ ਭਾਵ ਨਾਲ ਗੁਰੂ ਸਾਹਿਬ ਜੀ ਦੀ ਸ਼ਰਨ ਵਿਚ ਪਏ ਤਾਂ ਉਸੀ ਵੇਲੇ ਮੱਛੀਆਂ ਰਾਜ਼ੀ ਹੋ ਗਈਆਂ ਤੇ ਦੋਨੋਂ ਵੇਲੇ ਦੁੱਧ ਦੀਆਂ ਗਾਗਰਾਂ ਭਰਕੇ ਆਉਣ ਲਗ ਪਈਆਂ। ਦਿਨ ਦੇ ਦੁੱਧ ਦੀ ਖੀਰ ਬਣ ਜਾਵੇ, ਤੇ ਰਾਤ ਦੇ ਦੁੱਧ ਨੂੰ ਜਮਾ ਕੇ ਉਸ ਵਿਚੋਂ ਜਿਤਨਾ ਮੱਖਣ ਨਿਕਲੇ ਉਸਦਾ ਘਿਉ ਬਣਾ ਕੇ ਖੀਰ ਵਿਚ ਪਾ ਦੇਣ। ਇਸ ਤਰ੍ਹਾਂ ਨਾਲ ਘਿਉ ਵਾਲੀ ਖੀਰ ਰੋਜ਼ ਬਣਦੀ ਸੀ।
ਅਥਵਾ:- ਸਤਿ ਸੰਗਤ ਰੂਪੀ ਲੰਗਰ ਵਿਚ ਨਾਮ ਰੂਪ ਦੌਲਤ ਵੰਡੀਦੀ ਹੈ ਅੰਮ੍ਰਿਤ ਰਸੁ=ਗਿਆਨ, ਖੀਰਿ=ਭਗਤੀ, ਘਿਆਲੀ=ਘਿਉ=(ਪ੍ਰੇਮ) ਇਨਾਂ ਸ਼ੁਭ ਗੁਣਾਂ ਦੀ ਪਰਾਪਤੀ ਹੁੰਦੀ ਹੈ।
ਗੁਰ ਸਿਖਾ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ ॥
ਗੁਰੂ ਦੇ ਸਿੱਖਾਂ ਦੇ ਮੂੰਹ ਦੋਹਾਂ ਲੋਕਾਂ ਵਿਚ ਉੱਜਲੇ ਹਨ ਅਤੇ ਮਨਮੁਖਾਂ ਦੇ ਮੂੰਹ ਦੋਹਾਂ ਲੋਕਾਂ ਵਿਚ ਪਰਾਲੀ ਵਾਂਗੂੰ ਪੀਲੇ ਹੋ ਰਹੇ ਹਨ। ਵਾ:- ਪਰਾਲੀ ਵਾਂਙੂ ਸ਼ੁਭ ਗੁਣਾਂ ਤੋਂ ਖ਼ਾਲੀ ਹੋ ਰਹੇ ਹਨ।
ਪਏ ਕਬੂਲੁ ਖਸੰਮ ਨਾਲਿ ਜਾਂ ਘਾਲ ਮਰਦੀ ਘਾਲੀ ॥
ਜਿਸ ਵੇਲੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਮਰਦਾਂ ਵਾਲੀ ਘਾਲ ਕਮਾਈ ਘਾਲੀ=ਕੀਤੀ ਅਰਥਾਤ ਮੁਰਦਾ ਖਾਣ ਨੂੰ ਤਿਆਰ ਹੋ ਗਏ ਤਾਂ ਉਹ ਆਪਣੇ ਖਸੰਮ=ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਕਬੂਲ ਹੋ ਗਏ, ਭਾਵ- ਸ੍ਰੀ ਨਾਨਕ ਦੇਵ ਜੀ ਨੇ ਆਪਣੇ ਗਲ ਨਾਲ ਲਾ ਲਿਆ।
ਮਾਤਾ ਖੀਵੀ ਸਹੁ ਸੋਇ ਜਿਨਿ ਗੋਇ ਉਠਾਲੀ॥੩॥
ਮਾਤਾ ਖੀਵੀ ਜੀ ਦੇ ਉਹ ਸਹੁ=ਪਤੀ ਹਨ, ਜਿਨ੍ਹਾਂ ਨੇ ਸੰਸਾਰ ਰੂਪ ਗੋਇ=ਬਾਜੀ ਦੀ ਮਰਯਾਦਾ ਆਪਣੇ ਸਿਰ 'ਤੇ ਉਠਾਈ ਹੋਈ ਹੈ॥੩॥
ਹੋਰਿਂਓ ਗੰਗ ਵਹਾਈਐ ਦੁਨਿਆਈ ਆਖੈ ਕਿ ਕਿਓਨੁ ॥
ਦੁਨਿਆਈ=ਦੁਨੀਆਂ ਦੇ ਲੋਕ ਆਖਦੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿ ਕਿਓਨੁ=ਕੀ ਕੀਤਾ ਹੈ ? ਜੋ ਉਨ੍ਹਾਂ ਨੇ ਹੋਰਿਓ=ਉਲਟੀ ਗੰਗਾ ਵਹਾਈਐ=ਚਲਾਈ ਹੈ। ਜਿਹੜਾ ਪੁੱਤਰਾਂ ਨੂੰ ਛੱਡ ਕੇ ਸੇਵਕਾਂ ਨੂੰ ਗੁਰਿਆਈ ਗੱਦੀ ਦਿੱਤੀ ਹੈ।
ਵਾ:- ਸਹਸਕ੍ਰਿਤੀ ਬਾਣੀ ਛੱਡ ਕੇ ਜੋ ਸੁਖੈਨ ਗੁਰਮੁਖੀ ਅੱਖਰ ਰਚ ਦਿੱਤੇ ਹਨ, ਏਹੀ ਇੱਕ ਉਲਟੀ ਗੰਗਾ ਚਲਾਈ ਹੈ।
ਵਾ:- ਲੋਕ ਤਾਂ ਧਨ ਨੂੰ ਇਕੱਠਾ ਕਰਦੇ ਹਨ ਤੇ ਇਨ੍ਹਾਂ ਨੇ ਮਾਇਆ ਬਾਰਾਂ ਕੋਹ ਪਰੇ ਰੱਖੀ ਹੈ। ਵੇਈਂ ਨਦੀ ਵਿਚੋਂ ਨਿਕਲਕੇ ਸਾਰੀ ਦੁਕਾਨ ਲੁਟਾ ਦਿੱਤੀ ਹੈ ਪੁੱਤਰਾਂ ਨੂੰ ਧਨ ਨਹੀਂ