Back ArrowLogo
Info
Profile

ਦਿੱਤਾ। ਗਰੀਬਾਂ ਤੇ ਫ਼ਕੀਰਾਂ ਨੂੰ ਵੰਡ ਦਿੱਤਾ। ਇਹ ਉਲਟੀ ਗੰਗਾ ਚਲਾਈ ਹੈ। ਇਸ ਤੇ ਦੁਨੀਆਂ ਦੇ ਲੋਕ ਆਖਦੇ ਹਨ ਕਿ ਆਪ ਜੀ ਨੇ ਕੀ ਕੀਤਾ ਹੈ। ਵਾ:- ਗੰਗ=ਬਿਰਤੀ ਨੂੰ ਸੰਸਾਰ ਵੱਲੋਂ ਹਟਾ ਕੇ ਪਰਮੇਸ਼ਰ ਦੀ ਤਰਫ਼ ਵਹਾਈਐ=ਚਲਣਾ ਕੀਤਾ ਹੈ।

ਨਾਨਕ ਈਸਰਿ ਜਗ ਨਾਥਿ ਉਚਹਦੀ ਵੈਣੁ ਵਿਰਿਕਿਓਨੁ॥

ਸਾਰੇ ਜਗਤ ਦਾ ਨਾਥਿ=ਸੁਆਮੀ ਜੋ ਈਸ਼ਵਰ ਹੈ, ਉਸ ਦੇ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਹਨ। ਜਿਸ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਚੇ ਹੱਦ ਦੇ ਅਰਥਾਤ ਸਰੂਪ ਪ੍ਰਾਪਤੀ ਦੇ ਬਚਨ ਵਿਰਿਕਿਓਨੁ=ਉਚਾਰੇ ਹਨ। ਵਾ:- ਹੱਦ ਤੋਂ ਉਚਾ ਬਚਨ ਉਚਾਰਿਆ ਹੈ।

ਮਾਧਾਣਾ ਪਰਬਤੁ ਕਰਿ ਨੇਤ੍ਰਿ ਬਾਸਕੁ ਸਬਦਿ ਰਿੜਕਿਓਨੁ ॥

ਜਿਸ ਪਰਮਾਤਮਾ ਨੇ ਮੰਦ੍ਰਾਚਲ ਪਰਬਤ ਨੂੰ ਮਧਾਣਾ ਕੀਤਾ ਹੈ ਤੇ ਬਾਸ਼ਕ ਨਾਗ ਨੂੰ ਵਿਚ ਨੇਤ੍ਰਾ ਪਾਇਆ ਹੈ ਇਸ ਵਜ੍ਹਾ ਨਾਲ ਸਬਦਿ=ਸਮੁੰਦਰ ਨੂੰ ਰਿੜਕਿਆ ਹੈ।

ਚਉਦਹ ਰਤਨ ਨਿਕਾਲਿਅਨੁ

ਕਰਿ ਆਵਾਗਉਣੁ ਚਿਲਕਿਓਨੁ ॥

ਰਿੜਕ ਕਰ ਕੇ ਚੌਦਾਂ ਰਤਨਾਂ ਨੂੰ ਨਿਕਾਲਿਆ ਹੈ, ਪੁਨਾ- ਉਹ ਰਤਨ ਆਵਾਗਉਣੁ=ਸੰਸਾਰ ਵਿਚ ਪਰਕਾਸ਼ੇ ਹਨ। ਐਸੇ ਪਰਮੇਸ਼ਰ ਦਾ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਹਨ। ਪ੍ਰਤੱਖ ਚੌਦਾਂ ਰਤਨ ਏਹ ਹਨ-

ਯਥਾ:- ਦੋਹਰਾ॥ ਸ੍ਰੀ੧ ਮਣਿ੨ ਰੰਭਾ੩ ਬਾਰਣੀ੪ ਅਮੀ੫ ਸੰਖ੬ ਗਜਰਾਜ੭ ।।

ਬਿਖ੮ ਧੇਨ੯ ਸਸੀ੧੦ ਕਲਪਤਰੁ੧੧ ਧਨਖ੧੨ ਧਨੰਤਰ੧੩ ਬਾਜ੧੪ ।

ਦੂਜਾ ਅਰਥ-

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਿਸਦੇ ਰੂਪ ਮੰਦ੍ਰਾਚਲ ਪਰਬਤ ਨੂੰ ਮਧਾਣਾ ਕੀਤਾ ਹੈ ਤੇ ਪ੍ਰੇਮ ਰੂਪੀ ਬਾਸ਼ਕ ਨਾਗ ਨੂੰ ਨੇਤ੍ਰਾ ਕੀਤਾ ਹੈ ਤੇ ਸਬਦਿ=ਬੇਦ ਰੂਪ ਸਮੁੰਦਰ ਨੂੰ ਰਿੜਕਿਆ ਹੈ। ਚੌਦਾਂ ਇੰਦ੍ਰੀਆਂ ਦਾ ਦਮਨ ਕਰਨ ਰੂਪ ਚੌਦਾਂ ਰਤਨਾਂ ਨੂੰ ਨਿਕਾਲਿਆ ਹੈ ਅਤੇ ਸੰਸਾਰ ਨੂੰ ਆਵਾ ਗਉਣ=ਆਉਣੇ ਜਾਣੇ ਵਾਲਾ ਭਾਵ ਮਿਥਿਆ ਰੂਪ ਦਿਖਾਇਆ ਹੈ।

ਤੀਜਾ ਅਰਥ-

ਅੰਤ੍ਰੀਵ ਚੌਦਾਂ ਰਤਨ ਇਹ ਨਿਕਾਲੇ ਹਨ-

--------------------

੧. ਲਛਮੀ, ੨. ਕੌਸਤਕ ਮਣੀ, ੩. ਰੰਭਾ 9. ਸ਼ਰਾਬ, ੫. ਅੰਮ੍ਰਿਤ, ੬. ਗਾਂਡੀਵ ਸੰਖ, ੭. ਐਰਾਵਤ ਹਾਥੀ, ੮. ਬਿਖ, ੯. ਕਾਮਧੇਨ ਗਊ, ੧੦. ਚੰਦ੍ਰਮਾਂ, ੧੧. ਕਲਪ ਬ੍ਰਿਛ, ੧੨. ਸਾਰੰਗ ਨਾਮਾ ਧਨੁਖ, ੧੩. ਧਨੰਤਰ ਵੈਦਯ, ੧੪. ਉਚ ਸ੍ਰਵਾ ਘੋੜਾ।

267 / 355
Previous
Next