

੧. ਵੈਰਾਗ, ੨. ਵਿਵੇਕ, ੩. ਖਟ ਸੰਪਤੀ, ੪. ਮੋਖ ਇੱਛਾ ਰੂਪ ਚਾਰ ਸਾਧਨ, ੫. ਸ੍ਰਵਣ ੬. ਮਨਨ, ੭. ਨਿਧਿਆਸਨ, ੮. ਸਤ, ੯. ਸੰਤੋਖ ੧੦ ਧੀਰਜ, ੧੧. ਧਰਮ, ੧੨. ਵਿਚਾਰ, ੧੩. ਤਤ ਤ੍ਵੰ ਕਾ ਸੋਧਨ ੧੪. ਬ੍ਰਹਮ ਗਿਆਨ।
ਸ਼ਾਸਤ੍ਰ ਰੀਤੀ ਅਨੁਸਾਰ ਚੌਦਾਂ ਰਤਨ ਹੋਰ ਭੀ ਹਨ ਜੋ ਵਿਸ਼ਨ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੇਦ ਰੂਪ ਸਮੁੰਦਰ ਨੂੰ ਮਥਕੇ ਚੌਦਾਂ ਰਤਨ ਕੱਢੇ ਹਨ।
ਬਾਹਜ ਰਤਨ ਅੰਤ੍ਰੀਵ ਰਤਨ ਕਬਿੱਤ
੧. ਲਛਿਮੀ ਭਗਤੀ ਲਛਿਮੀ ਰੂਪ ਭਗਤੀ ਹੈ,
੨. ਕੌਸਤਕ ਮਣੀ ਆਤਮ ਵਿਚਾਰ ਆਤਮ ਵਿਚਾਰ ਮਣੀ,
੩. ਰੰਭਾ ਕੀਰਤੀ ਵਾ ਸ੍ਰਧਾ ਰੰਭਾ ਪਰਮੇਸਰ ਕੀ,
੪. ਵਾਰਨੀ ਪ੍ਰੇਮ ਕੀਰਤੀ ਵਿਚਾਰ ਹੈ।
੫. ਅਮੀ ਨਾਮ ਦਾ ਜਾਪ ਪ੍ਰੇਮ ਰੂਪ ਅੰਮ੍ਰਿਤ
੬. ਸੰਖ ਰਾਗ ਦਾ ਅਲਾਪ ਨਾਮ ਜਪ ਅੰਮ੍ਰਿਤ
੭. ਗਜਰਾਜ ਦ੍ਰਿੜ ਨਿਸਚਾ ਰਾਗ ਕਾ ਅਲਾਪਨਾ
੮. ਬਿਖ ਸੰਤਾਂ ਦੀ ਨੰਦਾ ਵੈਰਾਗ ਰੂਪ ਹਸਤੀ,
੯. ਕਾਮਧੇਨ ਗਉ ਸ਼ਾਂਤੀ ਸੰਗਤ ਕਲਪ ਬ੍ਰਿਛ
੧੦. ਚੰਦ੍ਰਮਾ ਦਾਨ ਸ਼ਾਂਤੀ ਕਾਮਧੇਨ
੧੧. ਕਲਪ ਬ੍ਰਿਛ ਸਤਿਸੰਗ ਸਤਿਗੁਰ ਵੈਦ੍ਯਰਾਜ ਹੈ।
੧੨. ਸਾਰੰਗ ਨਾਮਾ ਧਨੁਖ ਸੱਚ ਬੋਲਣਾ ਦਾਨ ਰੂਪ ਚੰਦ੍ਰਮਾ,
੧੩. ਧਨੰਤ੍ਰ ਵੈਦ੍ਯ ਸਤਿਗੁਰ ਦੇਵ ਜੀ ਸਚ ਬੋਲ ਧਨੁਖ
੧੪. ਉਚ ਸ੍ਰਵਾ ਘੋੜਾ ਗਿਆਨ ਸੰਤਾਂ ਕੀ ਨਿੰਦਾ ਬਿਖ, ਗਿਆਨ ਰੂਪ ਬਾਜ ਹੈ।
ਕੁਦਰਤਿ ਅਹਿ ਵੇਖਾਲੀਅਨੁ
ਜਿਣਿ ਐਵਡ ਪਿਡ ਠਿਣਕਿਓਨੁ ॥
ਅਹਿ=ਏਹੋ ਜੇਹੀ ਕੁਦਰਤਿ=ਸ਼ਕਤੀ ਵਿਖਾਈ ਹੈ, ਜਿਣਿ=ਜਿਸ ਸ਼ਕਤੀ ਦੁਆਰੇ ਐਵਡ ਪਿਡ ਠਿਣਕਿਓਨੁ=ਐਡੇ ਵੱਡੇ ਸੰਸਾਰ ਪਿੰਡ ਨੂੰ ਬਣਾਇਆ ਹੈ, ਉਹ ਰੂਪ ਆਪ ਹੋ।