Back ArrowLogo
Info
Profile

ਲਹਣੇ ਧਰਿਓਨੁ ਛਤ੍ਰ ਸਿਰਿ

ਅਸਮਾਨਿ ਕਿਆੜਾ ਛਿਕਿਓਨੁ ॥

ਪੁਨਾ-ਲਹਣੇ=ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਿਰ ਉੱਤੇ ਗੁਰਿਆਈ ਗੱਦੀ ਦਾ ਛਤਰ ਧਾਰਿਆ ਹੈ ਅਤੇ ਅਸਮਾਨ ਕਿਆੜਾ ਛਿਕਿਓਨੁ=ਗਰਦਨ ਫਿਰਾਜ ਕੀਤਾ ਹੈ। ਅਰਥਾਤ ਇਸ ਲੋਕ ਤੋਂ ਲੈ ਕੇ ਬ੍ਰਹਮ ਲੋਕ ਤੱਕ ਜਸ ਹੀ ਜਸ ਫੈਲਾ ਦਿੱਤਾ।

ਅਥਵਾ:- ਹਿਰਦੇ ਰੂਪ ਕਿਆੜੇ ਵਿਚ ਜੋ ਮਾਨਿ-ਹੰਕਾਰ ਅਸ=ਹੈਸੀ ਉਹ ਛਿਕਿਓਨੁ=ਖਿੱਚਕੇ ਬਾਹਰ ਕੱਢ ਦਿੱਤਾ ਹੈ।

ਜੋਤਿ ਸਮਾਣੀ ਜੋਤਿ ਮਾਹਿ ਆਪੁ ਆਪੈ ਸੇਤੀ ਮਿਕਿਓਨੁ ॥

ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਜੋਤ ਵਿਚ ਜਦ ਸਮਾਣੀ=ਮਿਲੀ ਤਾਂ ਆਪਸ ਵਿਚ ਇਸ ਤਰ੍ਹਾਂ ਅਭੇਦ ਹੋਏ ਜਿਸ ਤਰ੍ਹਾਂ ‘ਆਪੁ ਆਪੈ ਸੇਤੀ ਮਿਕਿਓਨੁ’ =ਜਲ ਦੇ ਨਾਲ ਜਲ ਮਿਲ ਕੇ ਅਭੇਦ ਹੋ ਜਾਂਦਾ ਹੈ।

ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ॥

ਸਭ ਉਮਤਿ ਵੇਖਹੁ=ਸਾਰੀ ਸੰਗਤ, ਵਾ:- ਸ੍ਰਿਸ਼ਟੀ ਵੇਖਦੀ ਹੋਈ ਜੋ ਗੱਲ ਸ੍ਰੀ ਨਾਨਕ ਦੇਵ ਜੀ ਨੇ ਕੀਤੀ ਹੈ ਕਿ ਸਿੱਖਾਂ ਅਤੇ ਪੁੱਤਰਾਂ ਨੂੰ ਚੰਗੀ ਤਰ੍ਹਾਂ ਘੋਖਿ ਕੈ=ਪਰਖ ਕੇ-

ਜਾਂ ਸੁਧੋਸੁ ਤਾਂ ਲਹਣਾ ਟਿਕਿਓਨੁ ॥੪॥

ਜਾਂ ਸੁਧੋਸੁ=ਸੋਧਿਆ ਤਾਂ ਲਹਿਣਾ ਜੀ ਨੂੰ ਅਰਥਾਤ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਗੱਦੀ ਉੱਪਰ ਟਿਕਾਇਆ॥ ੪॥

ਹੁਣ ਦੂਸਰੇ ਪਾਤਿਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਉਸਤਤੀ ਕਥਨ ਕਰਦੇ ਹਨ-

ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ ॥

ਫੇਰੁ=ਬਾਬਾ ਫੇਰੂ ਜੀ ਦੇ ਆਣਿ=ਸੰਪੁੱਤਰ ਜੋ ਸ੍ਰੀ ਗੁਰੂ ਅੰਗਦ ਦੇਵ ਜੀ ਹਨ, ਉਨ੍ਹਾਂ ਨੇ ਫੇਰਿ=ਮੁੜ ਖਡੂਰ ਨਗਰ ਨੂੰ ਆਕੇ ਵਸਾਉਣਾ ਕੀਤਾ।

ਇਸ ਦਾ ਪ੍ਰਸੰਗ ਇਉਂ ਹੈ-

ਸਾਖੀ-ਖਡੂਰ ਸਾਹਿਬ ਦੀ

ਖਡੂਰ ਸਾਹਿਬ ਵਿਚ ਇੱਕ ਜੋਗੀ ਰਹਿੰਦਾ ਸੀ, ਜੋ ਖਹਿਰਿਆਂ ਜੱਟਾਂ ਦਾ ਗੁਰੂ ਸੀ। ਜਦ ਕਿਸੀ ਵੇਲੇ ਬਾਰਸ਼ ਦੀ ਲੋੜ ਹੋਵੇ ਤਾਂ ਜੱਟਾਂ ਨੇ ਉਸ ਜੋਗੀ ਨੂੰ ਕਹਿਣਾ ਤੇ ਉਸ ਨੇ ਜੰਤ੍ਰ ਮੰਤ੍ਰ

269 / 355
Previous
Next