

ਪੜ੍ਹਕੇ ਮੀਂਹ ਪੁਆ ਦੇਣਾ। ਜੇ ਕਿਸੇ ਨੂੰ ਦੁਖ ਤਕਲੀਫ ਭੀ ਹੋ ਜਾਵੇ ਤਾਂ ਵੀ ਜੋਗੀ ਨੇ ਜੰਤ੍ਰ ਮੰਤ੍ਰ ਪੜ੍ਹਕੇ ਰੋਗ ਦੀ ਨਿਵਿਰਤੀ ਕਰ ਦੇਣੀ। ਇਸ ਵਜ੍ਹਾ ਕਰ ਕੇ ਸਾਰਿਆਂ ਜੱਟਾਂ ਦਾ ਗੁਰੂ ਬਣਿਆ ਹੋਇਆ ਸੀ, ਪਰ ਗੁਰੂ ਸਾਹਿਬ ਜੀ ਨਾਲ ਉਹ ਬੜੀ ਈਰਖਾ ਕਰਦਾ ਹੁੰਦਾ ਸੀ, ਕਿ ਇਹ ਗ੍ਰਿਹਸਤੀ ਹੋ ਕੇ ਆਪਣੇ ਆਪ ਦੀ ਪੂਜਾ ਕਰਵਾ ਰਹੇ ਹਨ, ਇੱਥੋਂ ਇਨ੍ਹਾਂ ਨੂੰ ਕੱਢ ਦੇਣਾ ਚਾਹੀਦਾ ਹੈ।
ਇੱਕ ਦਿਨ ਵਰਖਾ ਦੀ ਲੋੜ ਪੈਣ ਤੇ ਜਿਸ ਵੇਲੇ ਜੱਟਾਂ ਨੇ ਜੋਗੀ ਨੂੰ ਜਾਕੇ ਕਿਹਾ ਕਿ ਵਰਖਾ ਪਾਓ, ਤਾਂ ਜੋਗੀ ਨੇ ਕਿਹਾ ਮਤਲਬ ਪਿੱਛੇ ਤੁਸੀਂ ਮੇਰੇ ਪਾਸ ਆਉਂਦੇ ਹੋ ਤੇ ਪੂਜਾ ਉਸ ਗ੍ਰਹਿਸਤੀ ਦੀ ਕਰਦੇ ਹੋ, ਜਾਓ ਉਸੇ ਪਾਸੋਂ ਵਰਖਾ ਪੁਆਓ ਨਹੀਂ ਤਾਂ ਉਸਨੂੰ ਬਾਹਰ ਕੱਢਕੇ ਫੇਰ ਮੇਰੇ ਪਾਸ ਆਓ।
ਇਹ ਗੱਲ ਸੁਣਕੇ ਮੂਰਖ ਜੱਟ ਗੁਰੂ ਸਾਹਿਬ ਜੀ ਨੂੰ ਆ ਕੇ ਕਹਿੰਦੇ ਹਨ ਕਿ ਜਾਂ ਵਰਖਾ ਪਾਓ ਨਹੀਂ ਤਾਂ ਇੱਥੋਂ ਚਲੇ ਜਾਓ।
ਗੁਰੂ ਸਾਹਿਬ ਜੀ ਨੇ ਕਿਹਾ ਹੰਕਾਰ ਵਿਚ ਨਹੀਂ ਆਉਣਾ ਚਾਹੀਦਾ। ਪਰਮੇਸ਼ਰ ਦਾ ਭਾਣਾ ਮੰਨੋ, ਵਰਖਾ ਆਪੇ ਪੈ ਜਾਵੇਗੀ।
ਖਹਿਰਿਆਂ ਜੱਟਾਂ ਨੇ ਕਿਹਾ ਭਾਣਾ ਕੀ ਮੰਨੀਏ ਅਸੀਂ ਤਾਂ ਮੀਂਹ ਤੋਂ ਬਗੈਰ ਬੜੇ ਔਖੇ ਹਾਂ, ਮਹਾਰਾਜ ਨੇ ਕਿਹਾ ਜੇਕਰ ਅਸਾਡੇ ਜਾਣ ਤੇ ਜੋਗੀ ਬਾਰਸ਼ ਪਾਉਂਦਾ ਹੈ ਤਾਂ ਅਸੀਂ ਬਾਹਰ ਚਲੇ ਜਾਂਦੇ ਹਾਂ, ਅਸਾਡਾ ਕੋਈ ਹੱਠ ਨਹੀਂ। ਜੇਕਰ ਇੱਕ ਦੇ ਜਾਣ ਤੇ ਸਾਰਾ ਪਿੰਡ ਸੁਖੀ ਹੋ ਜਾਵੇ ਤਾਂ ਅਸਾਨੂੰ ਕੀ ਤਕਲੀਫ਼ ਹੈ, ਅਸਾਡਾ ਮੰਜਾ ਚੁੱਕ ਕੇ ਬਾਹਰ ਛੱਡ ਆਓ। ਮੂਰਖ ਜੱਟ ਉਸੀ ਵੇਲੇ ਮੰਜਾ ਉਠਾ ਕੇ ਦੋ ਤਿੰਨ ਕੋਹਾਂ ਉੱਪਰ (ਖਾਨ ਛਾਪਰੀ) ਛੱਡ ਆਏ। ਜਿੱਥੇ ਕੇਵਲ ਉਜਾੜ ਹੀ ਸੀ ਪਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਓਥੇ ਹੀ ਸੰਗਤਾਂ ਦੀ ਆਵਾਜਾਈ ਹੋਣੀ ਸ਼ੁਰੂ ਹੋ ਗਈ ਤੇ ਮੰਗਲਾਂ ਦੀ ਧੁਨ ਲਗ ਪਈ। ਕਿਉਂਕਿ-
ਜਿਥੇ ਬਾਬਾ ਪੈਰੁ ਧਰੇ ਪੂਜਾ ਆਸਣੁ ਥਾਪਣਿ ਸੋਆ॥
(ਭਾਈ ਗੁਰਦਾਸ ਜੀ. ਵਾਰ ੧ ਪਉੜੀ ੨੭)
ਫੇਰ ਜੱਟਾਂ ਨੇ ਜੋਗੀ ਨੂੰ ਆ ਕੇ ਕਿਹਾ ਗੁਰੂ ਜੀ ਤਾਂ ਬਾਹਰ ਚਲੇ ਗਏ ਹਨ, ਹੁਣ ਆਪ ਮੀਂਹ ਪਾਵੋ। ਤਦ ਜੋਗੀ ਨੇ ਬੜੇ ਜੰਤ੍ਰ ਮੰਤ੍ਰ ਪੜ੍ਹੇ, ਬੱਦਲ ਆਵਣ ਤਾਂ ਸਹੀ ਪਰ ਬੂੰਦ ਇੱਕ ਨਾ ਪਵੇ। ਮੂਰਖ ਲੋਕ ਇਹ ਨਹੀਂ ਸਮਝਦੇ ਕਿ ਜਿਨ੍ਹਾਂ ਦੇ ਹੁਕਮ ਵਿਚ ਬੱਦਲ ਵਰਖਾ ਕਰਦੇ ਸਨ, ਉਨ੍ਹਾਂ ਨੂੰ ਤਾਂ ਅਸੀਂ ਬਾਹਰ ਛੱਡ ਆਏ ਹਾਂ, ਤੇ ਹੁਣ ਭਲਾ ਵਰਖਾ ਕਿਵੇਂ ਹੋ ਸਕਦੀ ਹੈ।
ਸ੍ਰੀ ਗੁਰੂ ਅਮਰਦਾਸ ਜੀ ਗੋਇੰਦਵਾਲੋਂ ਚਲਕੇ ਰੋਜਾਨਾ ਇੱਕ ਵਾਰ ਖਡੂਰ ਸਾਹਿਬ ਵਿਚ ਆਕੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਦਰਸ਼ਨ ਕਰਦੇ ਹੁੰਦੇ ਸਨ। ਜਦ ਉਹ ਦਰਸ਼ਨ ਕਰਨ