Back ArrowLogo
Info
Profile

ਆਏ ਤਾਂ ਅੱਗੇ ਕੀ ਵੇਖਦੇ ਹਨ, ਕਿ ਗੁਰੂ ਸਾਹਿਬ ਜੀ ਦਾ ਮੰਜਾ ਕੋਈ ਨਹੀਂ। ਬੜੇ ਅਸਚਰਜ ਹੋ ਗਏ ਤੇ ਖਹਿਰਿਆਂ ਪਾਸੋਂ ਪੁੱਛਿਆ ਗੁਰੂ ਜੀ ਕਿੱਥੇ ਹਨ?

ਖਹਿਰਿਆਂ ਨੇ ਸੱਚੀ ਗੱਲ ਦੱਸ ਦਿੱਤੀ ਕਿ ਜੋਗੀ ਦੇ ਕਹਿਣੇ ਉੱਪਰ ਅਸੀਂ ਸਤਿਗੁਰਾਂ ਦਾ ਮੰਜਾ ਉਠਾ ਕੇ ਬਾਹਰ ਛੱਡ ਆਏ ਹਾਂ।

ਗੁਰੂ ਅਮਰਦਾਸ ਜੀ ਨੇ ਕਿਹਾ, ਜਿਸ ਮਤਲਬ ਪਿੱਛੇ ਤੁਸੀਂ ਗੁਰੂ ਸਾਹਿਬ ਜੀ ਨੂੰ ਬਾਹਰ ਛੱਡ ਆਏ ਹੋ ਉਹ ਕਾਰਜ ਤੁਹਾਡਾ ਸਿੱਧ ਹੋਇਆ ਹੈ ਕਿ ਨਹੀਂ?

ਖਹਿਰਿਆਂ ਨੇ ਕਿਹਾ ਬੱਦਲ ਆਉਂਦੇ ਤਾਂ ਹਨ, ਪਰ ਵਰਸਦੇ ਨਹੀਂ। ਜੋਗੀ ਜੰਤ੍ਰ ਮੰਤ੍ਰ ਤਾਂ ਬੜੇ ਪੜ੍ਹ ਰਿਹਾ ਹੈ ਪਰੰਤੂ ਬਾਰਸ਼ ਅਜੇ ਤੱਕ ਨਹੀਂ ਹੋਈ। ਸ੍ਰੀ ਗੁਰੂ ਅੰਗਦ ਦੇਵ ਜੀ ਦੀ ਐਸੀ ਬੇਅਦਬੀ ਹੋਈ ਸੁਣਕੇ ਗੁਰੂ ਅਮਰਦਾਸ ਜੀ ਸਹਾਰ ਨਾ ਸਕੇ ਤੇ ਖਹਿਰਿਆ ਨੂੰ ਆਖਦੇ ਹਨ ਜੇਕਰ ਵਰਖਾ ਅਸੀਂ ਪੁਆ ਦੇਈਏ ਤਾਂ ਫਿਰ ਜੋਗੀ ਨੂੰ ਛੱਡ ਦਿਓਗੇ ਕਿ ਨਹੀਂ?

ਖਹਿਰੇ ਜੱਟਾਂ ਨੇ ਕਿਹਾ ਅਸੀਂ ਤਾਂ ਵਰਖਾ ਦੇ ਚਾਹਵਾਨ ਹਾਂ, ਜਿਹੜਾ ਕੋਈ ਵਰਖਾ ਪਵਾ ਦੇਵੇ ਅਸੀਂ ਉਸ ਦੇ ਚਰਨ ਪੂਜਾਂਗੇ। ਤਦ ਗੁਰੂ ਜੀ ਨੇ ਕਿਹਾ ਜਿੱਥੇ ਜਿੱਥੇ ਜੋਗੀ ਫਿਰੇਗਾ ਓਥੇ ਓਥੇ ਵਰਖਾ ਪਏਗੀ। ਗੁਰੂ ਜੀ ਦਾ ਬਚਨ ਮੰਨਕੇ ਖਹਿਰਿਆਂ ਨੇ ਜੋਗੀ ਨੂੰ ਕਿਹਾ ਆਪ ਇਸ ਮੰਦਰ 'ਚੋਂ ਬਾਹਰ ਚਲੋ । ਜੋਗੀ ਨੇ ਬਥੇਰਾ ਕਿਹਾ ਠਹਿਰ ਜਾਉ ਮੈਂ ਚਲਦਾ ਹਾਂ ਪਰ ਜੋਗੀ ਦੀ ਇੱਕ ਨਾ ਮੰਨੀ। ਖਹਿਰੇ ਤਾਂ ਮਗਰ ਹੀ ਪੈ ਗਏ। ਜਦ ਜੋਗੀ ਬਾਹਰ ਨਿਕਲਿਆ ਤਾਂ ਉਸੇ ਵੇਲੇ ਬੱਦਲ ਗੱਜ ਪਏ। ਜਿੱਧਰ ਜਿੱਧਰ ਜੋਗੀ ਗਿਆ ਓਹੀ ਓਹੀ ਖੇਤ ਪਾਣੀ ਨਾਲ ਭਰ ਗਿਆ। ਕੋਈ ਜੱਟ ਕਿਸੇ ਪਾਸੇ ਖਿੱਚਦਾ ਹੈ ਕੋਈ ਕਿਸੇ ਪਾਸੇ ਖਿੱਚਦਾ ਹੈ। ਇਸ ਤਰ੍ਹਾਂ ਖਿੱਚਣ ਖਿਚਾਣ ਨਾਲ ਜੋਗੀ ਦੀ ਬੜੀ ਦੁਰਗਤੀ (ਬੁਰੀ ਹਾਲਤ) ਹੋਈ ਤੇ ਆਖਰਕਾਰ ਮਰ ਗਿਆ।

ਪੁਨਾ- ਗੁਰੂ ਜੀ ਨੇ ਕਿਹਾ ਹੁਣ ਇਸ ਜੋਗੀ ਦੀ ਹੱਡੀ ਪੱਸਲੀ ਜਿੱਥੇ ਜਿੱਥੇ ਵੀ ਜਾਏਗੀ ਉਹ ਥਾਂ ਵੀ ਪਾਣੀ ਨਾਲ ਤ੍ਰਿਪਤ ਹੋ ਜਾਏਗੀ। ਜੱਟਾਂ ਨੇ ਫਿਰ ਇਸ ਦਾ ਮੁਰਦਾ ਵੀ ਰੁਲਾ ਦਿੱਤਾ।

ਪੁਨਾ- ਗੁਰੂ ਅਮਰਦਾਸ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪਾਸ ਆਏ ਤਾਂ ਉਹ ਅੱਗੋਂ ਪਿੱਠ ਦੇ ਕੇ ਬੈਠ ਗਏ।

ਤਦ ਹੱਥ ਜੋੜਕੇ ਬੇਨਤੀ ਕੀਤੀ- ਆਪ ਕਿਰਪਾ ਕਰੋ ਸਨਮੁਖ ਦਰਸ਼ਨ ਦਿਓ।

ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕਿਹਾ ਸ਼ਕਤੀਆਂ ਏਸੇ ਵਾਸਤੇ ਲਈਆਂ ਸਨ ਜੋ ਜੋਗੀ ਨੂੰ ਰੁਲਾਕੇ ਮਰਵਾ ਦਿੱਤਾ ਹੈ?

ਗੁਰੂ ਅਮਰਦਾਸ ਜੀ ਨੇ ਕਿਹਾ- ਹੇ ਸੱਚੇ ਪਿਤਾ ਜੀ! ਮੈਂ ਆਪ ਜੀ ਦੀ ਬੇਅਦਬੀ ਨਹੀਂ ਸਹਾਰ ਸਕਿਆ ਇਸ ਕਰ ਕੇ ਇਹ ਕੌਤਕ ਵਰਤਿਆ ਹੈ। ਤਾਂ ਗੁਰੂ ਜੀ ਨੇ ਕਿਹਾ ਅੱਗੋਂ ਵਾਸਤੇ ਇਸ ਤਰ੍ਹਾਂ ਸ਼ਕਤੀ ਨਹੀਂ ਵਿਖਾਣੀ।

271 / 355
Previous
Next