Back ArrowLogo
Info
Profile

ਜਿਨਿ ਬਾਸਕੁ ਨੇਤ੍ਰੈ ਘਤਿਆ ਕਰਿ ਨੇਹੀ ਤਾਣੁ ॥

ਜਿਨਿ ਸਮੁੰਦੁ ਵਿਰੋਲਿਆ ਕਰਿ ਮੇਰੁ ਮਧਾਣੁ ॥

ਜਿਸ ਪਰਮੇਸ਼ਰ ਨੇ ਬਾਸ਼ਕ ਨਾਗ ਨੂੰ ਨੇਤ੍ਰਾ* ਘਤਿਆ=ਪਾਇਆ ਹੈ ਤੇ ਆਪਣੇ ਤਾਣੁ=ਬਲ ਦੀ ਨੇਹੀ** ਕੀਤੀ ਹੈ।

ਪੁਨਾ- ਜਿਸ ਪਰਮੇਸ਼ਰ ਨੇ ਮੇਰੁ=ਸੁਮੇਰ ਪਰਬਤ ਨੂੰ ਮਧਾਣਾ ਬਣਾ ਕੇ ਸਮੁੰਦਰ ਨੂੰ ਵਿਰੋਲਿਆ=ਰਿੜਕਿਆ ਹੈ।

ਚਉਦਹ ਰਤਨ ਨਿਕਾਲਿਅਨੁ ਕੀਤੋਨੁ ਚਾਨਾਣੁ॥

ਲਛਮੀ ੧, ਕੌਸਤਕ ਮਣੀ ੨, ਰੰਭਾ ੩, ਸ਼ਰਾਬ ੪, ਅੰਮ੍ਰਿਤ ੫, ਗਾਂਡੀਵ ਸੰਖ ੬, ਐਰਾਵਤ ਹਾਥੀ ੭, ਬਿਖ ੮, ਕਾਮਧੇਨ ਗਊ ੯, ਚੰਦ੍ਰਮਾ ੧੦, ਕਲਪ ਬ੍ਰਿਛ ੧੧, ਸਾਰੰਗ ਨਾਮਾ ਧਨੁਖ ੧੨, ਧਨੰਤਰ ਵੈਦ੍ਯ ੧੩, ਉਚ ਸ੍ਰਵਾ ਘੋੜਾ ੧੪।

ਇਨ੍ਹਾਂ ਚੌਦਾਂ ਰਤਨਾਂ ਨੂੰ ਸਮੁੰਦਰ ਵਿਚੋਂ ਨਿਕਾਲਿਅਨੁ=ਕੱਢਿਆ ਹੈ।

ਫੇਰ- ਸੰਸਾਰ ਵਿਚ ਉਨ੍ਹਾਂ ਰਤਨਾਂ ਦਾ ਪਰਕਾਸ਼ ਕੀਤਾ ਹੈ ਓਹੀ ਪਰਮੇਸ਼ਰ ਸਰੂਪ ਆਪ ਹੋ।

ਘੋੜਾ ਕੀਤੋ ਸਹਜ ਦਾ ਜਤੁ ਕੀਓ ਪਲਾਣੁ ॥

ਧਣਖੁ ਚੜਾਇਓ ਸਤ ਦਾ ਜਸ ਹੰਦਾ ਬਾਣੁ ॥

ਸਹਜ=ਬ੍ਰਹਮ ਗਿਆਨ ਦਾ ਆਪ ਜੀ ਨੇ ਘੋੜਾ ਕੀਤਾ ਹੈ ਜਤਿੰਦ੍ਰੇ ਰਹਿਣਾ ਇਹ ਉੱਪਰ ਪਲਾਣ ਪਾਇਆ ਹੈ ਭਾਵ ਕਾਠੀ ਰੱਖੀ ਹੈ। ਸੱਚ ਦਾ ਧਨੁੱਖ ਚਾੜ੍ਹਿਆ ਹੈ। ਵਾਹਿਗੁਰੂ ਦੇ ਜਸ ਹੰਦਾ=ਦਾ ਬਾਣੁ ਧਾਰਿਆ ਹੈ।

ਕਲਿ ਵਿਚਿ ਧੂ ਅੰਧਾਰੁ ਸਾ ਚੜਿਆ ਰੈ ਭਾਣੁ ॥

ਸਤਹੁ ਖੇਤੁ ਜਮਾਇਓ ਸਤਹੁ ਛਾਵਾਣੁ ॥

ਕਲਜੁਗ ਵਿਚ ਪਾਪਾਂ ਰੂਪੀ ਧੂੰਆਂ ਅੰਧਾਰੁ ਸਾ=ਅਨ੍ਹੇਰੇ ਸਰੀਖਾ ਹੈ ਉਸਦੇ ਦੂਰ ਕਰਨੇ ਨੂੰ ਹੇ ਸ੍ਰੀ ਗੁਰੂ ਅਮਰਦਾਸ ਜੀ ਆਪ ਰੈ ਭਾਣੁ=ਕਿਰਨਾਂ ਵਾਲੇ ਸੂਰਜ ਚੜ੍ਹੇ ਹੋ।

-------------------

*ਨੋਟ- ਮਧਾਣੀ ਫੇਰਨ ਵਾਲੀ ਜੋ ਰੱਸੀ ਹੁੰਦੀ ਹੈ, ਉਸਨੂੰ ਨੇਤ੍ਰਾ ਆਖਦੇ ਹਨ ਅਤੇ ਘੜਵੰਜੀ ਦੇ ਉੱਪਰ ਜੋ ਸਿੱਧੀ ਖੜੀ ਲਕੜੀ ਹੁੰਦੀ ਹੈ ਉਸਨੂੰ **"ਨੇਹੀ" ਆਖਦੇ ਹਨ।

274 / 355
Previous
Next