Back ArrowLogo
Info
Profile

ਹੋਵਾ:- ਗਿਆਨ ਰੂਪੀ ਕਿਰਨਾਂ ਦੇ ਸਹਿਤ ਸੂਰਜ ਚੜ੍ਹੇ ਹੋ।

ਜਿਸ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਰਾਹਕ ਦਾ ਖੇਤ ਗਊਆਂ ਮੱਝੀਆਂ ਦਾ ਚਰਿਆ ਹੋਇਆ ਆਪਣੇ ਸੱਤ ਦੇ ਪ੍ਰਤਾਪ ਨਾਲ ਜਮਾਇਆ ਹੈ ਅਤੇ ਜਿਸ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੱਤ ਪ੍ਰਤਾਪ ਨੂੰ ਵੇਖ ਕੇ ਸ਼ੇਸ਼ਨਾਗ ਨੇ ਪਾਸ ਆਕੇ ਛਾਵਾਣੁ=ਛਾਇਆ ਕੀਤੀ ਹੈ। ਉਸੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰੂਪ ਆਪ ਹੋ।

ਅਥਵਾ:- ਹੇ ਸ੍ਰੀ ਗੁਰੂ ਅਮਰਦਾਸ ਜੀਉ ! ਆਪ ਜੀ ਨੇ ਸੱਤ ਸੰਤੋਖ ਆਦਿਕ ਸ਼ੁਭ ਗੁਣਾਂ ਦੇ ਖੇਤ ਨੂੰ ਜਮਾਇਆ ਹੈ ਅਤੇ ਸੱਤ ਸਰੂਪ ਪਰਮੇਸ਼ਰ ਦੇ ਜਸ ਕਰਨੇ ਰੂਪੀ ਛਾਵਾਣੁ=ਚੰਦੋਇ ਨੂੰ ਤਾਣਿਆ ਹੈ।

ਨਿਤ ਰਸੋਈ ਤੇਰੀਐ ਘਿਉ ਮੈਦਾ ਖਾਣੁ ॥

ਚਾਰੇ ਕੁੰਡਾਂ ਸੁਝੀਓਸੁ ਮਨ ਮਹਿ ਸਬਦੁ ਪਰਵਾਣੁ॥

ਹੇ ਸ੍ਰੀ ਗੁਰੂ ਅਮਰਦਾਸ ਜੀਉ! ਤੇਰੀਐ=ਆਪ ਜੀ ਦੇ ਲੰਗਰ ਵਿਚ ਨਿਤਾਪ੍ਰਤੀ ਘਿਉ ਮੈਦਾ ਤੇ ਖਾਣੁ=ਖੰਡ ਆਦਿਕ ਉੱਤਮ ਪਦਾਰਥ ਭਾਵ ਕੜਾਹ ਪ੍ਰਸ਼ਾਦ ਵਰਤੀਂਦਾ ਹੈ।

ਅਥਵਾ:- ਆਪ ਜੀ ਦੀ ਸਤਿਸੰਗਤ ਰੂਪ ਰਸੋਈ ਵਿਚ ਘਿਉ=ਪ੍ਰੇਮ, ਮੈਦਾ= ਗਿਆਨ, ਖਾਣੁ=ਖੰਡ- ਭਗਤੀ ਇਤਿਆਦਿ ਸ਼ੁਭ ਗੁਣ ਵਰਤ ਰਹੇ ਹਨ। ਜਿਸ ਨੇ ਮਨ ਵਿਚ ਤੁਹਾਡੇ ਉਪਦੇਸ਼ ਨੂੰ ਪਰਵਾਨ ਕੀਤਾ ਹੈ।

ਅਥਵਾ:- ਸ਼ਬਦ ਵਿਚ ਪਰਵਾਣੁ=ਨਿਸਚਾ ਕੀਤਾ ਹੈ, ਉਸਨੂੰ ਚਾਰੇ ਕੁੰਡਾ=ਚਾਰੇ ਦਿਸ਼ਾ ਮਿਥਿਅਤ, ਵਾ:- ਬ੍ਰਹਮ ਰੂਪ ਕਰ ਕੇ ਸੁੱਝ ਆਈਆਂ ਹਨ।

ਆਵਾ ਗਉਣੁ ਨਿਵਾਰਿਓ ਕਰਿ ਨਦਰਿ ਨੀਸਾਣੁ॥

ਅਉਤਰਿਆ ਅਉਤਾਰੁ ਲੈ ਸੋ ਪੁਰਖੁ ਸੁਜਾਣੁ ॥

ਹੇ ਗੁਰੋ! ਮੇਹਰ ਦੀ ਨਜ਼ਰ ਕਰ ਕੇ ਜਿਸਨੂੰ ਉਪਦੇਸ਼ ਰੂਪੀ ਨੀਸਾਣੁ=ਪਰਵਾਨਾ ਬਖ਼ਸ਼ਿਆ ਹੈ, ਉਸਦਾ ਆਵਾ ਗਉਣੁ=ਜੰਮਣਾ ਮਰਣਾ ਦੂਰ ਕੀਤਾ ਹੈ, ਅਤੇ ਉਹ ਸੁਜਾਣੁ ਪੁਰਖੁ=ਪਰਮਾਤਮਾ, ਵਾ:- ਸ੍ਰੀ ਗੁਰੂ ਨਾਨਕ ਦੇਵ ਜੀ ਹੀ ਗੁਰੂ ਅਮਰਦਾਸ ਜੀ ਦਾ ਅਵਤਾਰ ਲੈ ਕੇ ਸੰਸਾਰ ਵਿਚ ਉਤਰਿਆ ਹੈ।

ਝਖੜਿ ਵਾਉ ਨ ਡੋਲਈ ਪਰਬਤੁ ਮੇਰਾਣੁ ॥

ਜਾਣੈ ਬਿਰਥਾ ਜੀਅ ਕੀ ਜਾਣੀ ਹੂ ਜਾਣੁ ॥

275 / 355
Previous
Next