Back ArrowLogo
Info
Profile

ਲੋਭ ਆਦਿਕਾਂ ਦੇ ਝੱਖੜ* ਅਤੇ ਵਾਸ਼ਨਾ ਰੂਪ ਵਾਯੂ ਕਰ ਕੇ ਆਪ ਡੋਲਦੇ ਨਹੀਂ, ਕਿਉਂਕਿ ਮੇਰਾਣੁ=ਸੁਮੇਰ ਪਰਬਤ ਵਾਂਗੂੰ ਆਪ ਅਚੱਲ ਹੋ। ਤੁਸੀਂ ਜਗਿਆਸੂ ਸਿੱਖਾਂ ਦੇ ਦਿਲ ਦੀ ਬਿਰਥਾ=ਪੀੜਾ ਵਾ:- ਗੱਲ-ਬਾਤ ਜਾਣਦੇ ਹੋ, ਇਸ ਲਈ ਆਪ ਜਾਣੀ ਜਾਣ ਹੋ।

ਕਿਆ ਸਾਲਾਹੀ ਸਚੇ ਪਾਤਿਸਾਹ ਜਾਂ ਤੂ ਸੁਘੜੁ ਸੁਜਾਣੁ॥

ਦਾਨੁ ਜਿ ਸਤਿਗੁਰ ਭਾਵਸੀ ਸੋ ਸਤੇ ਦਾਣੁ॥

ਜਾਂ ਤੂੰ ਆਪ ਹੀ ਸੁਘੜ ਸੁਜਾਣ ਹੈਂ, ਤਾਂ ਹੇ ਸੱਚੇ ਪਾਤਿਸ਼ਾਹ! ਮੈਂ ਤੁਹਾਡੀ ਕੀ ਸ਼ਲਾਘਾ ਕਰਾਂ।

'ਸੱਤਾ' ਡੂਮ ਆਖਦਾ ਹੈ, ਹੇ ਸਤਿਗੁਰੋ ! ਜੋ ਦਾਨ ਦੇਣਾ ਆਪ ਜੀ ਨੂੰ ਭਾਂਵਦਾ ਹੈ, ਓਹੀ ਦਾਨ ਸੱਤੇ ਡੂਮ ਦੇ ਤਾਈਂ ਦੇਣਾ ਕਰੋ।

ਨਾਨਕ ਹੰਦਾ ਛਤ੍ਰੁ ਸਿਰਿ ਉਮਤਿ ਹੈਰਾਣੁ॥

ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ॥

ਹੇ ਸ੍ਰੀ ਗੁਰੂ ਅਮਰਦਾਸ ਜੀ ! ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਰ ਹੰਦਾ=ਦਾ ਛਤਰ ਆਪ ਜੀ ਦੇ ਸਿਰ ਉੱਤੇ ਝੂਲ ਰਿਹਾ ਹੈ, ਉਮਤਿ=ਸੰਗਤ, ਵਾ- ਸ੍ਰਿਸ਼ਟੀ ਜਿਸ ਨੂੰ ਵੇਖਕੇ ਹੈਰਾਣੁ=ਅਸਚਰਜ ਹੋ ਰਹੀ ਹੈ। ਜੋ ਟਿਕਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਅੰਗਦ ਦੇਵ ਜੀ ਨੂੰ ਦਿੱਤਾ, ਓਹੀ ਟਿਕਾ ਆਪ ਨੂੰ ਮਿਲਿਆ ਹੈ। ਓਹੀ ਬੈਹਣਾ=ਤਖ਼ਤ ਹੈ ਅਤੇ ਓਹੀ ਸਿੱਖਾਂ ਰੂਪੀ ਦੀਬਾਣੁ=ਸਭਾ ਹੈ।

ਪਿਯੂ ਦਾਦੇ ਜੇਵਿਹਾ ਪੋਤ੍ਰਾ ਪਰਵਾਣੁ ॥੬॥

ਪਿਤਾ ਸ੍ਰੀ ਗੁਰੂ ਅੰਗਦ ਦੇਵ ਜੀ! ਦਾਦੇ ਸ੍ਰੀ ਗੁਰੂ ਨਾਨਕ ਦੇਵ ਜੀ, ਉਨ੍ਹਾਂ ਵਰਗਾ ਹੀ ਪੋਤ੍ਰਾ ਸ੍ਰੀ ਗੁਰੂ ਅਮਰਦਾਸ ਜੀ ਪਰਮਾਨੀਕ ਹੋਇਆ ਹੈ॥੬॥

(ਹੁਣ ਚੌਥੇ ਪਾਤਿਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਉਸਤਤੀ ਕਥਨ ਕਰਦੇ ਹਨ)-

ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥

ਹੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ! ਆਪ ਧੰਨ ਹੋ ਧੰਨ, ਜਿਸ ਪਰਮੇਸ਼ਰ ਨੇ ਜਗਤ ਨੂੰ ਸਿਰਜਿਆ ਹੈ, ਤਿਸੀ ਨੇ ਆਪ ਜੀ ਨੂੰ ਸਵਾਰਿਆ ਹੈ।

---------------------

*ਨੋਟ- ਬੜੀ ਡਾਢੀ ਤ੍ਰਿਖੀ ਘੱਟੇ ਮਿੱਟੀ ਨਾਲ ਮਿਲੀ ਹੋਈ ਜੋ ਅੰਨ੍ਹੇਰੀ ਹੈ ਉਸਨੂੰ ਝੱਖੜ ਆਖਦੇ ਹਨ।

276 / 355
Previous
Next