Back ArrowLogo
Info
Profile

ਵਾ- ਜਿਸਨੇ ਹੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ! ਆਪ ਜੀ ਨੂੰ ਸਿਰਜਿਆ ਹੈ, ਤਿਸੀ ਨੇ ਆਪ ਜੀ ਨੂੰ ਗੁਰਿਆਈ ਗੱਦੀ ਉੱਪਰ ਸਵਾਰਿਆ=ਅਸਥਾਪਨ ਕੀਤਾ ਹੈ।

ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ॥

ਆਪ ਜੀ ਵਿਚ ਪੂਰਨ ਕਰਾਮਾਤਿ=ਸ਼ਕਤੀ ਪ੍ਰਾਪਤ ਹੋਈ ਹੈ, ਸਿਰਜਨਹਾਰ ਪਰਮਾਤਮਾ ਨੇ ਹੀ ਆਪ ਆ ਕੇ ਰੂਪ ਧਾਰਿਆ ਹੈ।

ਸਿਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਿਆ॥

ਸਾਰੀ ਸਿਖੀ ਅਤੇ ਸਮੂਹ ਸੰਗਤ ਨੇ ਆਪ ਜੀ ਨੂੰ ਪਾਰਬ੍ਰਹਮ ਰੂਪ ਜਾਣ ਕੇ ਨਮਸ਼ਕਾਰ ਕੀਤੀ ਹੈ।

ਅਟਲੁ ਅਥਾਹੁ ਅਤੋਲੁ ਤੂ ਤੇਰਾ ਅੰਤੁ ਨ ਪਾਰਾਵਾਰਿਆ॥

ਆਪ ਪ੍ਰਮੇਸ਼ਰ ਰੂਪ ਹੋਣ ਕਰਕੇ ਅਟੱਲ ਹੋ, ਅਥਾਹ ਹੋ ਅਤੇ ਆਪ ਜੀ ਦੇ ਪਾਰ ਉਰਵਾਰ ਦਾ ਅੰਤ ਨਹੀਂ ਆਉਂਦਾ।

ਜਿਨੀ ਤੂੰ ਸੇਵਿਆ ਭਾਉ ਕਰਿ ਸੇ ਤੁਧੁ ਪਾਰਿ ਉਤਾਰਿਆ॥

ਜਿਨ੍ਹਾਂ ਨੇ ਆਪ ਜੀ ਨੂੰ ਪ੍ਰੇਮ ਕਰ ਕੇ ਸੇਵਿਆ ਹੈ, ਉਨ੍ਹਾਂ ਨੂੰ ਆਪ ਜੀ ਨੇ ਸੰਸਾਰ ਸਮੁੰਦ੍ਰ ਤੋਂ ਪਾਰ ਉਤਾਰਿਆ ਹੈ।

ਲਬੁ ਲੋਭੁ ਕਾਮੁ ਕ੍ਰੋਧੁ ਮੋਹੁ ਮਾਰਿ ਕਢੇ ਤੁਧੁ ਸਪਰਵਾਰਿਆ॥

ਸਿੱਖਾਂ ਸੇਵਕਾਂ ਦੇ ਹਿਰਦੇ ਵਿਚੋਂ ਪਦਾਰਥਾਂ ਦੇ ਖਾਣ ਦਾ ਲਬ, ਅਤੇ ਪਦਾਰਥਾਂ ਦੇ ਇਕੱਤ੍ਰ ਕਰਨ ਦਾ ਲੋਭ, ਕਾਮ ਕ੍ਰੋਧ, ਮੋਹ, ਇਨ੍ਹਾਂ ਨੂੰ ਸਪਰਵਾਰਿਆ=ਪਰਵਾਰ ਦੇ ਸਹਿਤ ਮਾਰਕੇ ਆਪ ਜੀ ਨੇ ਬਾਹਰ ਕੱਢ ਦਿੱਤਾ ਹੈ, ਭਾਵ ਸਾਰੀ ਆਸੁਰੀ ਸੰਪਦਾ ਦਾ ਨਾਸ ਕਰ ਦਿੱਤਾ ਹੈ।

ਧੰਨੁ ਸੁ ਤੇਰਾ ਥਾਨੁ ਹੈ ਸਚੁ ਤੇਰਾ ਪੈਸਕਾਰਿਆ॥

ਹੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ! ਆਪ ਜੀ ਦਾ ਹਰਿ-ਮੰਦਰ, ਵਾ- ਸਤਿਸੰਗ ਰੂਪੀ ਅਸਥਾਨ ਧੰਨਤਾ ਜੋਗ ਹੈ, ਆਪ ਜੀ ਦਾ ਸ਼ੁਭ ਗੁਣਾਂ ਰੂਪੀ ਪੈਸਕਾਰਿਆ=ਪਸਾਰਾ ਵੀ ਸੱਚਾ ਹੈ।

ਅਥਵਾ:- ਆਪ ਜੀ ਦੇ ਪੈਸਕਾਰਿਆ=ਅੱਗੇ ਅਗਵਾਨੀ ਜੋ ਰਹਿੰਦੇ ਹਨ, (ਬਾਬਾ ਬੁੱਢਾ ਜੀ ਆਦਿਕ ਓਹ ਵੀ ਸੱਚੇ ਹਨ)

277 / 355
Previous
Next