

ਕਲਿਜੁਗਿ ਨਾਨਕ ਗੁਰ ਗੋਬਿੰਦ ਗਗਾ ਗੋਬਿੰਦ ਨਾਮ ਅਲਾਵੈ॥
ਚਾਰੇ ਜਾਗੇ ਚਹੁ ਜੁਗੀ ਪੰਚਾਇਣ ਵਿਚਿ ਜਾਇ ਸਮਾਵੈ॥
ਚਾਰੋ ਅਛਰ ਇਕੁ ਕਰਿ ਵਾਹਿਗੁਰੂ ਜਪੁ ਮੰਤ੍ਰੁ ਜਪਾਵੈ॥
ਜਹਾ ਤੇ ਉਪਜਿਆ ਫਿਰਿ ਤਹਾ ਸਮਾਵੈ॥
(ਭਾਈ ਗੁਰਦਾਸ ਜੀ ਵਾਰ ੧, ਪਉੜੀ ੪੯)
ਇੱਕ ਸਮੇਂ ਸ਼ੀਹਾਂ ਤੇ ਗੱਜਣ ਨਾਮ ਦੇ ਦੋ ਭਰਾ ਗੁਰੂ ਸਾਹਿਬ ਜੀ ਦੀ ਸਿਫ਼ਤ ਸੁਣਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਸ ਆਏ ਚਰਨਾਂ ਉੱਪਰ ਨਮਸ਼ਕਾਰ ਕਰ ਕੇ ਅੱਗੇ ਭੇਟਾ ਰੱਖਕੇ ਦੋ ਹੱਥ ਜੋੜਕੇ ਬੇਨਤੀ ਕੀਤੀ-
ਆਪ ਜੈਸਾ ਦੁਨੀਆਂ ਵਿਚ ਹੋਰ ਕੋਈ ਉਦਾਰ ਆਤਮਾ ਨਹੀਂ ਹੈ, ਕਿਰਪਾ ਕਰ ਕੇ ਅਸਾਨੂੰ ਕੋਈ ਅਜਿਹਾ ਜਾਪ ਦੱਸੋ ਜਿਸ ਨਾਲ ਚਾਰ ਪਦਾਰਥਾਂ ਦੀ ਪ੍ਰਾਪਤੀ ਹੋ ਜਾਵੇ ਅਤੇ ਜਨਮ ਮਰਨ ਦੇ ਸੰਕਟ ਕੱਟੇ ਜਾਣ। ਇਸ ਤਰ੍ਹਾਂ ਦੀ ਬੇਨਤੀ ਸੁਣਕੇ ਗੁਰੂ ਜੀ ਨੇ ਫੁਰਮਾਇਆ- ਸਿਮਰਹੁ ਵਾਹਿਗੁਰੂ ਲਿਵ ਲਾਈ। ਦੇਇ ਪਦਾਰਥ ਸੋ ਤੁਮ ਤਾਈਂ॥੫੮॥
ਪੁਨਾ- ਦੋਹਾਂ ਭਰਾਵਾਂ ਨੇ ਕਿਹਾ- ਆਪ ਕਿਰਪਾ ਕਰ ਕੇ ਇਸਦਾ ਮਹਾਤਮ ਅਤੇ ਅਰਥ ਦੱਸੋ।
ਹਜ਼ੂਰ ਨੇ ਕਿਹਾ- ਇੱਕ ਵਾਹਿਗੁਰੂ ਹੀ ਐਸਾ ਨਾਮ ਹੈ ਜਿਸਦੇ ਸਿਮਰਨ ਕਰਨ ਨਾਲ ਚਾਰ ਨਾਮਾਂ ਦੇ ਸਿਮਰਨ ਜਿਤਨਾ ਫਲ ਪ੍ਰਾਪਤ ਹੋ ਜਾਂਦਾ ਹੈ।
ਯਥਾ:- ਦੋਹਰਾ॥ ਵਾਸਦੇਵ ਵਾਵਾ ਵਰਨ, ਹਾਹਾ ਹਰਿ ਤੇ ਲੀਨ।
ਗੱਗਾ ਗੋਬਿੰਦ ਤੇ ਲਿਯੋ, ਰਾਰਾ ਰਾਮ ਪ੍ਰਬੀਨ॥੬੦॥
ਚੌਪਈ॥ ਏਕ ਨਾਮ ਤੇ ਚਤਰ ਸੁ ਜਾਪੂ। ਯਾਂ ਤੇ ਹੈ ਇਹ ਅਧਿਕ ਪ੍ਰਤਾਪੂ।
ਦੂਸਰ ਅਰਥ ਔਰ ਸੁਨਿ ਲੀਜੈ। ਜਾਪ ਕਰੇ ਸਭਿ ਸੰਕਟ ਛੀਜੈ॥੬੧॥
'ਵਾਹਿ' ਨਾਮ ਅਚਰਜ ਪਹਿਚਾਨੋ। ਜਿਹ ਕੀ ਸੱਤਯਾ ਜਗ ਪ੍ਰਗਟਾਨੋਂ।
ਜਿਹ ਸੱਤਯਾ ਕਰਿ ਲਖਿਯਤਿ ਭਵ ਹੈ। ਸੋ ਨਹਿਂ ਲਖੀ ਜਾਇ ਅਨੁਭਵ ਹੈ॥੬੨॥
ਦੋਹਰਾ॥ ਯਾਂ ਤੇ ਸੋ ਅਚਰਜ ਭਯੋ, ਗੁਰੂ ਅਰਥ ਸੁਨਿ ਕਾਨ॥
ਅੰਧਕਾਰ 'ਗੋ’ ਨਾਮ ਹੈ, 'ਰੂ' ਪ੍ਰਕਾਸ਼ ਪਹਿਚਾਨ॥੬੩॥
ਚੌਪਈ॥ ਅੰਧਕਾਰ ਵਤ ਦੇਹਿ ਅਨਿੱਤਾ। ਤਿਹ ਪ੍ਰਕਾਸ਼ ਦੀਨੋ ਸੁ ਚਿੱਤਾ।
ਤਾਂਕੋ 'ਵਾਹਿਗੁਰੂ' ਇਮ ਨਾਮੰ। ਜਪੁ ਹ੍ਵੈ ਚਤੁਰ ਪਦਾਰਥ ਧਾਮੰ॥੬੪॥
ਅਰਥ ਵਾਹਿਗੁਰੂ ਸਮਝਨ ਕਰਿਕੈ। ਹੁਇ ਹੈ ਗ੍ਯਾਨ ਜਾਇ ਤਮ ਟਰਕੈ।
ਚਤੁਰ ਪਦਾਰਥ ਨਾਮੁ ਅਧੀਨਾ। ਸਿਮਰਨ ਕਰਹੁ ਹੋਹਿ ਦੁਖ ਛੀਨਾ॥੬੮॥
ਪੁਨਾ- ਬੇਨਤੀ ਕੀਤੀ, ਵਾਹਿਗੁਰੂ ਨਾਮ ਦਾ ਸਿਮਰਨ ਕਿਵੇਂ ਕਰਨਾ ਚਾਹੀਦਾ ਹੈ?
ਹਜ਼ੂਰ ਨੇ ਕਿਹਾ:-