

ਅੰਦਰ ਸ੍ਵਾਸ ਜਾਣ ਤਾਂ (ਵਾਹਿ) ਕਹੋ ਜੇ ਬਾਹਰ ਸ੍ਵਾਸ ਆਉਣ ਤਾਂ (ਗੁਰੂ) ਕਹੋ, ਇਸ ਤਰ੍ਹਾਂ ਦਾ ਜਾਪ ਕਰਨ ਨਾਲ ਤੁਹਾਡੀ ਕਲਿਆਨ (ਮੁਕਤੀ) ਹੋਵੇਗੀ।
ਹਜ਼ੂਰ ਦੇ ਪਾਸੋਂ ਸੁਣਕੇ ਉਹ ਦੋਨੋਂ ਭਾਈ ਸਵੇਰੇ ਉੱਠ ਕੇ ਇਸ਼ਨਾਨ ਵਗੈਰਾ ਕਰ ਕੇ ਵਾਹਿਗੁਰੂ ਨਾਮ ਦੇ ਪੱਕੇ ਅਭਿਆਸੀ ਹੋ ਗਏ।
ਯਥਾ- ਦੋਹਰਾ॥ ਸ੍ਰੀ ਗੁਰ ਕੋ ਉਪਦੇਸ਼ ਸੁਨਿ, ਕਰਨ ਲਗੇ ਸੋ ਕਾਰ।
ਪਿਛਲੀ ਨਿਸ ਇਸ਼ਨਾਨ ਕਰਿ, ਪਢਹਿ ਸ਼ਬਦ ਹਿਤ ਧਾਰਿ॥੬੯॥
ਚੌਪਈ॥ ਦਿਨ ਸਗਰੋ ਨਿਜ ਕ੍ਰਿੱਤ ਕਮਾਵਹਿ। ਅੱਭਯਾਗਤ ਸੋਂ ਵੰਡਹਿ ਖਾਵਹਿਂ॥
ਅੰਤਰ ਸ੍ਵਾਸ ਜਿ 'ਵਾਹਿ’ ਮਿਲਾਵੈਂ। ਨਿਕਸਹਿ ਵਹਿਰ ਤ 'ਗੁਰੂ’ ਅਲਾਵੈ॥੭੦॥
(ਨਾਨਕ ਪ੍ਰਕਾਸ਼ ਉਰਧ ਧਿਆ, ੪੩)
ਜਿਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਵਣ ਲਗੇ, ਉਸ ਵੇਲੇ ਬਾਬਾ ਬੁੱਢਾ ਜੀ ਨੇ ਦੋ ਹੱਥ ਜੋੜਕੇ ਬੇਨਤੀ ਕੀਤੀ- ਮਹਾਰਾਜ! ਸਿੱਖਾਂ ਦੇ ਮਨ ਵਿਚ ਇਹ ਖ਼ਿਆਲ ਹੈ ਕਿ ਜਿਸ ਸਤਿਨਾਮੁ ਵਾਹਿਗੁਰੂ ਮੰਤ੍ਰ ਦੇ ਸਿਮਰਨ ਦਾ ਉਪਦੇਸ਼ ਆਪ ਜੀ ਨੇ ਅਸਾਨੂੰ ਦਿੱਤਾ ਹੈ, ਉਸਦੇ ਅਰਥ ਦਾ ਨਿਰਨਾ ਕਰ ਕੇ ਸੁਣਾ ਜਾਓ। ਕਿਉਂਕਿ ਇਹ ਆਪ ਜੀ ਦਾ ਆਖ਼ਰੀ ਦਰਸ਼ਨ ਹੈ ਤੇ ਆਖ਼ਰੀ ਹੀ ਸਿੱਖਿਆ ਹੈ। ਇਸ ਤਰ੍ਹਾਂ ਦੀ ਬੇਨਤੀ ਸੁਣਕੇ ਹਜ਼ੂਰ ਨੇ ਫ਼ੁਰਮਾਇਆ-
ਦੋਹਰਾ॥ ਸੱਤਿਨਾਮੁ ਸ੍ਰੀ ਵਾਹਿਗੁਰੂ, ਸੁਨਹੁ ਅਰਥ ਇਸ ਕੇਰ।
ਜਿਸਕੇ ਸਿਮਰਨ ਅਧਿਕ ਫਲ, ਮਿਟਹਿ ਚੁਰਾਸੀ ਫੇਰ॥੩੬॥
ਸ੍ਵੈਯਾ॥ ਗੋ- ਤਮ ਨਾਮ ਅਗ੍ਯਾਨ ਮਹਾਨ ਕੌ, ਪਾਇ ਬੰਧਾਨ ਸਦੀਵ ਝੁਰੂ।
ਦੇਹਿ ਅਨੇਕ ਧਰੇ, ਜਨਮੇ, ਮ੍ਰਿਤੁ, ਸੰਕਟ ਹੋਤਿ ਬਿਸਾਲ ਸ਼ੁਰੂ।
ਸੋ ਤਤਕਾਲ ਬਿਲੀਨ ਕਰੈ ਹੁਇ ਜਾਤਿ ਪ੍ਰਕਾਸ਼ ਕਹੈ ਇਸ- ਰੂ।
ਜੋ ਅਸਚਰਜ ਮਹਾਂ ਬਿਸਮਾਵਤਿ ਤਾਹਿ ਕਹੋ ਮੁਖ ਵਾਹਿਗੁਰੂ॥੩੭॥
(ਨਾਨਕ ਪ੍ਰਕਾਸ਼ ਉਤ੍ਰਾਰਧ, ਧਿਆ. ੫੭)
ਇਸ ਤਰ੍ਹਾਂ ਦੇ ਅੱਠ ਸ੍ਵੈਯੇ ਉਚਾਰਕੇ ਗੁਰੂ ਜੀ ਨੇ ਵਾਹਗੁਰੂ ਮੰਤ੍ਰ ਦੇ ਅਰਥ ਸੁਣਾਕੇ ਕਿਹਾ-
ਜੋ ਪੁਰਸ਼ ਮਨ ਵਿਚ ਪ੍ਰੇਮ ਧਾਰਕੇ ਨਿਤਾ ਪ੍ਰਤੀ ਇਸ ਮੰਤ੍ਰ ਦਾ ਜਾਪ ਕਰੇਗਾ ਉਹ ਪੁਰਸ਼ ਗੁਰੂ ਸਾਹਿਬ ਜੀ ਪਾਸੋਂ ਪੁੱਤਰ ਧਨ ਆਦਿਕ ਸਾਰੇ ਪਦਾਰਥ ਪਾ ਲੇਵੇਗਾ, ਅਤੇ ਦੋਹਾਂ ਲੋਕਾਂ ਵਿਚ ਉਸਦੀ ਸਹਾਇਤਾ ਗੁਰੂ ਸਾਹਿਬ ਜੀ ਆਪ ਕਰਨਗੇ।
ਯਥਾ- ਸੁਤ ਬਿਤ ਆਦਿਕ ਕਾਮਨਾ ਸਤਿਗੁਰ ਤੇ ਸਭਿ ਪਾਇ॥
ਪ੍ਰਤਿ ਦਿਨ ਦੋਨੋਂ ਲੋਕ ਮੈਂ ਹੋਵੈਂ ਗੁਰੂ ਸਹਾਇ॥੪੭॥
(ਨਾਨਕ ਪ੍ਰਕਾਸ਼ ਉਤ੍ਰਾਰਧ ਧਿਆ. ੫੭)