

ਜਿਸ ਵੇਲੇ ਭਾਈ ਗੁਰਦਾਸ ਜੀ ਕਾਂਸ਼ੀ ਪੁਰੀ ਵਿੱਚ ਗਏ, ਤਦ ਸੰਗਤਾਂ ਨੇ ਗੁਰੂ ਰੂਪ ਜਾਣਕੇ ਭਾਈ ਸਾਹਿਬ ਜੀ ਦੀ ਬੜੀ ਸੇਵਾ ਕੀਤੀ, ਬਲਕਿ ਉਥੋਂ ਦਾ ਰਾਜਾ ਵੀ ਭਾਈ ਗੁਰਦਾਸ ਜੀ ਦਾ ਸੇਵਕ ਬਣ ਗਿਆ ਤੇ ਰੋਜ਼ਾਨਾ ਭਾਈ ਸਾਹਿਬ ਜੀ ਨੂੰ ਆਪਣੇ ਪਾਸ ਬੁਲਾਕੇ ਗੁਰਬਾਣੀ ਦਾ ਪਾਠ ਅਰਥਾਂ ਸਮੇਤ ਸੁਣਿਆ ਕਰੇ। ਆਸ ਪਾਸ ਦੀਆਂ ਸੰਗਤਾਂ ਭੀ ਸੁਣਕੇ ਆਨੰਦ ਹੋਇਆ ਕਰਨ।
ਇੱਕ ਦਿਨ ਭਾਈ ਗੁਰਦਾਸ ਜੀ ਦੇ ਪਾਸ ਬ੍ਰਾਹਮਣ ਪੰਡਿਤਾਂ ਨੇ ਆ ਕੇ ਕਿਹਾ- ਜਿਸ ਨਗਰੀ ਵਿੱਚ ਆਪ ਆ ਕੇ ਠਹਿਰੇ ਹੋ ਇਹ ਸ਼ਿਵਾਂ ਦੀ ਪੁਰੀ ਹੈ ਇਸ ਤੇ ਆਪ ਸ਼ਿਵਾਂ ਦੇ ਉਪਾਸ਼ਕ ਅਤੇ ਸ਼ਿਵਾਂ ਦੇ ਦਾਸ ਭਾਵ ਪੁਜਾਰੀ ਬਣੋ।
ਇਹ ਗੱਲ ਸੁਣਕੇ ਭਾਈ ਗੁਰਦਾਸ ਜੀ ਨੇ ਕਿਹਾ- ਜਿਵੇਂ ਪਤਿਬ੍ਰਤ ਧਰਮ ਵਾਲੀ ਇਸਤ੍ਰੀ ਆਪਣੇ ਪਤੀ ਨੂੰ ਤਿਆਗ ਕੇ ਪਰ ਪੁਰਸ਼ ਰਮਨ ਕਰੇ ਤਾਂ ਜਗਤ ਦੇ ਲੋਕ ਉਸ ਦੀ ਨਿੰਦਿਆ ਕਰਦੇ ਹਨ ਤੇ ਉਹ ਅੱਗੇ ਨਰਕਾਂ ਵਿਚ ਸਜ਼ਾ ਪਾਉਂਦੀ ਹੈ। ਏਸੇ ਤਰ੍ਹਾਂ ਜੋ ਗੁਰਸਿੱਖ ਆਪਣੇ ਗੁਰੂ ਨੂੰ ਤਿਆਗਕੇ ਹੋਰਨਾਂ ਦੇ ਪੈਰੀਂ ਪੈਂਦਾ ਹੈ ਅਤੇ ਦੂਜਿਆਂ ਦੀ ਉਪਾਸ਼ਨਾ ਕਰਦਾ ਹੈ ਉਹ ਪੁਰਸ਼ ਲੋਕ ਪਰਲੋਕ ਵਿਚ ਠਹਿਰਨਾ ਨਹੀਂ ਪਾਂਵਦਾ।
ਯਥਾ- ਪਰ ਪਤਿ ਰਮਹਿ ਨਿੰਦ ਜਗ ਗਾਵਹਿ। ਆਗੈ ਨਰਕ ਸਜ਼ਾਇਨਿ ਪਾਵਹਿ।
ਇਮ ਗੁਰ ਤ੍ਯਾਗਿ ਜਪਹਿ ਜੇ ਔਰ। ਹਲਤਿ ਪਲਤਿ ਮਹਿ ਲਹਹਿ ਨ ਠੌਰ॥੨੦॥
ਜੇ ਗੁਰ ਦਯਾ ਤਾਂ ਸਭਿ ਕੀ ਦਯਾ। ਜੇ ਗੁਰ ਰਿਸਹਿ ਤ ਸਭਿ ਰਿਸ ਕਿਯਾ।
ਇਸ ਪਰ ਏਕ ਸਵੱਯਾ ਗਯੋ। ਸਭਿ ਬਿੱਪ੍ਰਨ ਕੋ ਤਬਹਿ ਸੁਨਾਯੋ॥੨੧॥
ਸ੍ਵੈਯਾ- ਮਾਤ ਬਿਓਗ ਪਰੈ ਬਛਰਾ, ਅਨ ਗਾਯ ਧਰੈ ਥਨ ਲਾਤ ਲਗਾਵੈ।
ਹੰਸ ਜੁ ਤ੍ਯਾਗ ਕੈ ਮਾਨ ਸਰੋਵਰ, ਖੋਜਤਿ ਪੋਖਰ ਚੋਗ ਨ ਪਾਵੈ।
ਚੱਕ੍ਰਪਤੀ ਨਿਜ ਭੂਪਤਿ ਤ੍ਯਾਗਿ ਕੈ, ਔਰ ਪੈ ਜਾਇਕੈ ਦਾਸ ਲਜਾਵੈ।
ਤੈਸੇ ਗੁਰੂ ਸਿਖ ਸੇਵ ਕਰੈ ਜਗ ਔਰ ਸੁ ਦੇਵ ਨ ਪਾਪ ਬਚਾਵੈ॥੨੨॥
ਏਸੇ ਭਾਵ ਦਾ ਇੱਕ ਕਬਿੱਤ ਭਾਈ ਗੁਰਦਾਸ ਜੀ ਨੇ ਵੀ ਲਿਖਿਆ ਹੈ।
ਕਬਿੱਤ- ਜੈਸੇ ਬਛੁਰਾ ਬਿਛੁਰਿ ਪਰੈ ਅਨਗਾਇ ਥਨ, ਦੁਗਧ ਨ ਪਾਨ ਕਰੈ ਮਾਰਤ ਹੈ ਲਾਤਕੀ।
ਜੈਸੇ ਮਾਨਸਰ ਤਿਆਗਿ ਹੰਸ ਆਨ ਸਰ ਜਾਤ, ਖਾਤ ਨ ਮੁਕਤ ਫਲ ਭੁਗਤ ਜੁ ਗਾਤਕੀ।
ਜੈਸੇ ਰਾਜਦ੍ਵਾਰ ਤਜਿ ਆਨ ਦੁਵਾਰ ਜਾਤ ਜਨ, ਹੋਤ ਮਾਨ ਭੰਗ, ਮਹਿਮਾ ਨ ਕਹੂ ਬਾਤ ਕੀ।
ਤੈਸੇ ਗੁਰਸਿਖ ਆਨ ਦੇਵਕੀ ਸਰੰਨ ਜਾਤਿ, ਰਹਿਓ ਨ ਪਰਤ ਰਾਖਿ ਸ਼ਕਤ ਨ ਪਾਤਕੀ॥੪੪੧॥
ਇਸ ਤਰ੍ਹਾਂ ਦੇ ਬਚਨ ਸੁਣਕੇ ਭਾਈ ਗੁਰਦਾਸ ਜੀ ਦਾ ਗੁਰਾਂ ਉੱਪਰ ਦ੍ਰਿੜ ਨਿਸਚਾ ਦੇਖਕੇ ਫਿਰ ਬ੍ਰਾਹਮਣਾਂ ਨੇ ਕਿਹਾ-
ਸ਼ਾਸਤ੍ਰ ਅਤੇ ਸਿਮ੍ਰਿਤੀਆਂ ਵਿਚ ਭਗਵਾਨ ਦੇ ਗੋਬਿੰਦ ਰਾਮ ਆਦਿਕ ਅਨੇਕਾਂ ਨਾਮ ਹਨ, ਤੇ ਮਾਤਾ ਤ੍ਰਿਪਤਾ ਜੀ ਦੇ ਪੁੱਤ੍ਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਨ੍ਹਾਂ ਤੋਂ ਭਿੰਨ ਵਾਹਿਗੁਰੂ