

ਨਾਮ ਕਿਉਂ ਕਥਨ ਕੀਤਾ ਹੈ? ਇਸਦਾ ਜੋ ਗੁਹਜ ਭਾਵ ਅਰਥ ਹੈ ਉਹ ਅਸਾਨੂੰ ਸੁਣਾਕੇ ਅਸਾਡੇ ਸੰਸੇ ਦੂਰ ਕਰੋ। ਇਹ ਗੱਲ ਸੁਣਕੇ ਭਾਈ ਗੁਰਦਾਸ ਜੀ ਨੇ ਕਿਹਾ-
"ਵਾਹਿ ਅਰਥ ਬਿਸਮਯ ਪਦ ਗਾਵਾ। ਨੇਤਿ ਨੇਤਿ ਜਿਹ ਬੇਦ ਬਤਾਵਾ ॥੨੯॥
ਦੁਤਿਯ ਪਦਾਰਥ 'ਗੁਰ' ਇਤਿ ਨਾਮਾ। ਸ੍ਰੁਤਿ ਸਿੰਮ੍ਰਿਤਿ ਭਾਖਯੋ ਪਰਧਾਮਾ ॥੩੨॥
(ਹੁਣ ਵਾਹਿਗੁਰੂ ਪਦ ਦਾ ਅਰਥ ਸੁਣੋ)
"ਵਾਹਿ ਪਦ ਦਾ ਅਰਥ ਅਸਚਰਜ ਕੀਤਾ ਹੈ ਜਿਸ ਨੂੰ ਬੇਦ ਨੇਤਿ=ਬਿਅੰਤ ਬਿਅੰਤ ਕਰ ਕੇ ਆਖਦੇ ਹਨ। ਦੂਜਾ ਪਦਾਰਥ ਜੋ ਗੁਰੂ ਹੈ, ਉਸਦਾ ਅਰਥ ਸੁਰਤੀ ਸਿਮ੍ਰਿਤੀਆਂ ਨੇ ਪਰਧਾਮਾ=ਪਰਮੇਸ਼ਰ ਕਥਨ ਕੀਤਾ ਹੈ ਜਿਸ ਨੂੰ ਪਾਕੇ ਰਿਖੀ ਜੋਗੀ ਨਿਹਾਲ ਹੁੰਦੇ ਹਨ।
ਗੋ- ਇਤਿ ਅੰਧਕਾਰ ਸ਼ਿਵ ਭਾਖਾ। ਰੰ- ਚੈਤਨ੍ਯ ਵੇਦ ਮਤਿ ਸ਼ਾਖਾ॥ ੩੩॥
ਵਿੱਦਯਾ ਮੂਲ ਜੋਗ ਅਵਸਾਨੀ। ਜਾਹਿ ਸਮਾਵਤ ਮੁਨਿ ਵਰ ਗ੍ਯਾਨੀ।
ਸ਼ੂੰਨਵਾਦ ਸ਼ੂੰਨਹਿ ਜਿਹ ਗਾਵਹਿਂ। ਬ੍ਰਹਮਵਾਦ ਜਿਹ ਬ੍ਰਹਮ ਬਤਾਵਹਿਂ॥ ੩੪॥
ਕਾਲਮਤੀ ਜਿਹ ਕਾਲ ਪ੍ਰਮਾਨਾ। ਨਾਨਾ ਮਤ ਠਾਨਯੋ ਮਤ ਨਾਨਾ।
ਸਗੁਣ ਜਾਂਹਿ ਨਾਰਾਯਨ ਕਹਿਹੀਂ। ਕਰਮ ਬ੍ਰਿੰਦ ਕਰ ਜਾਂ ਪਦ ਲਹਿਹੀਂ ॥ ੩੫॥
ਲੱਖ ਰੂਪ ਵਾਚਾਰਥ ਜਾਸ ਕਹਿ। ਅਵਰ ਨ ਪਾਵਨ ਰਹਤਿ ਜਾਸ ਲਹਿ।
ਤਤ੍ਵਮਸੀ ਵੇਦਾਰਥ ਪ੍ਰਮਾਨਤਿ। ਵਾਹਿਗੁਰੂ ਸੋ ਸ੍ਰੀ ਗੁਰ ਠਾਨਤਿ॥੩੬॥...
ਸੁਰਤਰੁ ਸਮਰਨ ਕੋ ਸੁਖਦਾਤਾ। ਚਿੰਤਾਮਣਿ ਚਿੰਤਤਿ ਹਰਿ ਗ੍ਯਾਤਾ।
ਵਾਸੁਦੇਵ ਸਤਿਜੁਗ ਮਣਿ ਨਾਮ। ਹਰਿ ਹਰਿ ਤ੍ਰੇਤਾ ਫਲਦ ਅਕਾਮ॥੩੮॥
ਦ੍ਵਾਪੁਰ ਗੋਬਿੰਦ ਬਿਜਯ ਪ੍ਰਚੰਡ। ਕਲਿ ਕੇਵਲ ਰਾਕਾਰ ਅਖੰਡ।
ਵੇਦ ਚਤੁਰ ਜੁਗ ਜਿਹ ਨਿਸਤਾਰੇ। ਵਾਹਿਗੁਰੂ ਅਵਲੰਬ ਹਮਾਰੇ॥੩੯॥
(ਗੁਰ ਪ੍ਰਤਾਪ ਸੂਰਜ ਰਾਸਿ ੭ ਅੰਸੂ ੩)
ਹੁਣ ਇਸਦਾ ਅਰਥ ਸੁਣੋ-
ਸਤਜੁਗ ਵਿਖੇ ਮਣਿ=ਸ਼ਰੋਮਣੀ ਨਾਮ 'ਵਾਸਦੇਵ’ ਕਰ ਕੇ ਸੀ।
ਤ੍ਰੇਤੇ ਜੁਗ ਵਿਖੇ 'ਹਰਿ ਹਰਿ’ ਨਾਮ ਨਿਸ਼ਕਾਮ ਫਲ ਦਾਤਾ ਸੀ।
ਦ੍ਵਾਪਰ ਜੁਗ ਵਿਖੇ 'ਗੋਬਿੰਦ’ ਨਾਮ ਬਿਜਯ=ਫ਼ਤੇ ਤੇ ਪ੍ਰਚੰਡ=ਤੇਜ ਦੇ ਦੇਣ ਵਾਲਾ ਸੀ।
ਕਲਜੁਗ ਵਿਖੇ ਰਾਕਾਰ ਭਾਵ ਰਾਮ ਨਾਮ ਵਿਸ਼ੇਸ਼ ਸੀ।
ਵੇਦ=ਗਿਆਨ ਨੇ ਜਿਸ ਨਾਮ ਨਾਲ ਚਾਰ ਗੁਰਾਂ ਦੇ ਜੀਵ ਤਾਰੇ ਹਨ, ਉਨ੍ਹਾਂ ਚਾਰੇ ਹੀ ਨਾਮਾਂ ਦਾ ਸੰਪੁਟ ਜੋ ਵਾਹਿਗੁਰੂ ਨਾਮ ਹੈ ਅਸਾਡਾ ਓਹ ਅਵਲੰਬ=ਆਸਰਾ ਰੂਪ ਹੈ। ਵਾਹਿਗੁਰੂ ਨਾਮ ਦੀ ਵਿਸ਼ੇਸ਼ਤਾ ਸਹਸਕ੍ਰਿਤੀ ਸਲੋਕਾਂ ਵਿਚ ਕਥਨ ਕੀਤੀ ਹੈ। ਉਹ ਸਲੋਕ ਪੜ੍ਹਨੇ ਹੋਣ ਤਾਂ ਗੁਰ ਪ੍ਰਤਾਪ ਸੂਰਜ ਰਾਸਿ ੭ ਅੰਸੂ ੩ ਵਿੱਚ ਪੜ੍ਹੋ।