

ਪੁਨਾ- ਸਾਰਿਆਂ ਨਾਮਾਂ ਨਾਲੋਂ ਵਾਹਿਗੁਰੂ ਨਾਮ ਦੀ ਵਿਸ਼ੇਸ਼ਤਾ ਇਉਂ ਦੱਸੀ ਹੈ-
ਦੋਹਰਾ॥ ਨਿਰਗੁਨ ਸਰਗੁਨ ਨਾਮੁ ਜੋ ਵਾਹਿਗੁਰੂ ਤਿਨ ਮੇਰੁ।
ਸਭ ਤੇ ਊਚਾ ਜਾਨੀਏ ਲੇਤਿ ਨ ਕੀਜੈ ਦੇਰਿ॥੬੧॥
ਚੌਪਈ॥ ਨਿਰਗੁਨ ਨਾਮਨ ਤੇ ਵਧਿ ਐਸੇ। ਸੋ ਕਰਿ ਅਰਥ ਬਖਾਨੋਂ ਜੈਸੇ।
'ਵਾਹਿ' ਨਾਮੁ ਅਚਰਜ ਕੋ ਹੋਈ। ਅਚਰਜ ਤੇ ਪਰ ਉਕਤਿ ਨ ਕੋਈ॥੬੨॥
'ਗੋ' ਤਮ ਨਾਮ ਅਗ੍ਯਾਨ ਅਨਿੱਤ। ‘ਰੋ' ਪਰਕਾਸ਼ ਕਿਯੋ ਜਿਨ ਚਿੱਤੁ।
ਇਉਂ ਸ੍ਰੀ ਨਾਨਕ ਨਾਮ ਬਨਾਯੋ। ਸੁਨਿ ਸ਼੍ਰੁਤਿ ਸੰਤਨ ਚਿਤ ਸੁਖ ਪਾਯੋ ॥ ੬੩ ॥
ਦੋਹਰਾ॥ ਪੁਨ ਸਰਗੁਨ ਕੇ ਨਾਮੁ ਤੇ, ਅਧਿਕ ਜਾਨ ਮਨ ਮਾਹਿ।
ਜਿਹ ਸਿਮਰਤਿ ਕਲਿ ਕਾਲ ਕੇ, ਕਲਮਲ ਅਖਿਲ ਨਸਾਹਿਂ॥੬੪॥
ਚੌਪਈ॥ ਵੱਵਾ ਵਾਸੁਦੇਵ ਤੇ ਲੀਨੋ। ਹਰੀ ਬਿਸਨੁ ਤੇ ਹਾਹਾ ਚੀਨੋ।
ਗੱਗਾ ਗੋਬਿੰਦ ਤੇ ਲਿਯ ਜਾਨੋ। ਰਾਰਾ ਰਾਮਚੰਦ ਮਨ ਮਾਨੋ॥ ੬੫॥
ਚਤੁਰ ਬਰਨ ਕੋ ਏਕ ਬਨਾਯਾ। ਫਲ ਦਾਇਕ ਇਹ ਅਧਿਕ ਸੁਹਾਯਾ।
ਚਤੁਰ ਨਾਮ ਸਿਮਰਨ ਕਿਯ ਏਕੂ। ਉਰਧਾਰੇ ਜਿਸ ਹੋਤ ਬਿਬੇਕੂ॥੬੬॥
ਦੋਹਰਾ॥ ਬੀਜ ਮੰਤ੍ਰ ਬਰ ਨਾਮ ਹੈ ਰਿੱਧਿਨ ਸਿੱਧਿਨਿ ਧਾਮ।
ਮੋਖ ਪਰਮ ਸੁਖ ਦੇਤਿ ਹੈ ਸਿਮਰਹੁ ਆਠਹੁ ਜਾਮ॥੬੮॥
ਚੌਪਈ॥ ਅੱਖਰ ਮਧੁਰ ਮਨੋਹਰ ਚਾਰ। ਚਾਰ ਬੇਦ ਕੇ ਜਾਨਹੁੰ ਸਾਰ।
ਚਾਰ ਬਰਨ ਕੋ ਹਰਨ ਬਿਕਾਰ। ਚਾਰ ਜੁ ਆਸ਼੍ਰਮ ਸੁਖਦ ਅਚਾਰ॥੬੯॥
ਚਾਰ ਮੁਕਤਿ ਕੇ ਇਹੁ ਦਰ ਚਾਰ। ਕਿਧੋਂ ਵਿਸ਼ਨੁ ਕੀ ਹੈਂ ਭੁਜ ਚਾਰ॥
ਚਾਰੁ ਪਦੇਸ਼ ਚੱਕ ਜੇ ਚਾਰ। ਚਾਰ ਅਵਸਥਾ ਮਹਿ ਸੁਖਕਾਰ॥੭੦॥
ਦੋਹਰਾ॥ ਨ੍ਰਿਪ ਬਿਬੇਕ ਕੀ ਸੈਨ ਮਹਿੰ, ਸੈਨਾਪਤਿ ਏ ਚਾਰ॥
ਮੋਹ ਕਟਕ ਕੋ ਜੀਤਿ ਕੈ, ਛਿਨ ਮਹਿੰ ਲੇਵਤਿ ਮਾਰ॥੭੧॥
ਚੌਪਈ॥ ਪ੍ਰੇਮ ਭਗਤਿ ਕੇ ਭੂਖਨ ਚਾਰੁ। ਲਖਨ ਗ੍ਯਾਨ ਕੋ ਲੋਚਨ ਚਾਰ।
ਚਾਰ ਪਦਾਰਥ ਕੇ ਦਾਤਾਰ। ਚਾਰ ਜੁ ਯੁਗ ਤਿਨ ਮਹਿੰ ਗਤਿ ਕਾਰਿ॥ ੭੨॥
(ਨਾਨਕ ਪ੍ਰਕਾਸ਼ ਪੂਰਬਾਰਧ ਧਿਆ. ੧)
ਸਤਿਗੁਰੂ ਅਮਰਦਾਸ ਜੀ ਨੇ ਵੀ ਗੂਜਰੀ ਰਾਗ ਵਿਚ ਵਾਹਿਗੁਰੂ ਨਾਮ ਦੀ ਸਿਫ਼ਤ ਕਥਨ ਕੀਤੀ ਹੈ-
ਮ: ੩॥ ਵਾਹੁ ਵਾਹੁ ਕਰਤੀ ਰਸਨਾ ਸਬਦਿ ਸੁਹਾਈ॥
ਪੂਰੈ ਸਬਦਿ ਪ੍ਰਭੁ ਮਿਲਿਆ ਆਈ॥
ਵਡਭਾਗੀਆ ਵਾਹੁ ਵਾਹੁ ਮੁਹਹੁ ਕਢਾਈ॥
ਵਾਹੁ ਵਾਹੁ ਕਰਹਿ ਸੇਈ ਜਨ ਸੋਹਣੇ ਤਿਨ ਕਉ ਪਰਜਾ ਪੂਜਣ ਆਈ॥
ਵਾਹੁ ਵਾਹੁ ਕਰਮਿ ਪਰਾਪਤਿ ਹੋਵੈ ਨਾਨਕ ਦਰਿ ਸਚੈ ਸੋਭਾ ਪਾਈ ॥੨॥