Back ArrowLogo
Info
Profile

ਤਥਾ- ਸਲੋਕੁ ਮ: ੩॥ ਵਾਹੁ ਵਾਹੁ ਕਰਤਿਆ ਰੈਣਿ ਸੁਖਿ ਵਿਹਾਇ॥

ਵਾਹੁ ਵਾਹੁ ਕਰਤਿਆ ਸਦਾ ਅਨੰਦ ਹੋਵੈ ਮੇਰੀ ਮਾਇ॥

ਵਾਹੁ ਵਾਹੁ ਕਰਤਿਆ ਹਰਿ ਸਿਉ ਲਿਵ ਲਾਇ॥

ਵਾਹੁ ਵਾਹੁ ਕਰਮੀ ਬੋਲੈ ਬੋਲਾਇ॥ ਵਾਹੁ ਵਾਹੁ ਕਰਤਿਆ ਸੋਭਾ ਪਾਇ॥

ਨਾਨਕ ਵਾਹੁ ਵਾਹੁ ਸਤਿ ਰਜਾਇ॥੧॥            (ਪੰਨਾ ੫੧੪)

ਮਃ ੩ ॥ ਵਾਹੁ ਵਾਹੁ ਗੁਰਮੁਖ ਸਦਾ ਕਰਹਿ, ਮਨਮੁਖ ਮਰਹਿ ਬਿਖੁ ਖਾਇ॥

ਓਨਾ ਵਾਹੁ ਵਾਹੁ ਨ ਭਾਵਈ, ਦੁਖੇ ਦੁਖਿ ਵਿਹਾਇ॥

ਗੁਰਮੁਖਿ ਅੰਮ੍ਰਿਤੁ ਪੀਵਣਾ, ਵਾਹੁ ਵਾਹੁ ਕਰਹਿ ਲਿਵ ਲਾਇ॥

ਨਾਨਕ ਵਾਹੁ ਵਾਹੁ ਕਰਹਿ ਸੇ ਜਨ ਨਿਰਮਲੇ ਤ੍ਰਿਭਵਣ ਸੋਝੀ ਪਾਇ॥੨॥

ਤਥਾ- ਸਲੋਕੁ ਮ: ੩॥ ਵਾਹੁ ਵਾਹੁ ਸੇ ਜਨ ਸਦਾ ਕਰਹਿ ਜਿਨ ਕਉ ਆਪੇ ਦੇਇ ਬੁਝਾਇ॥

ਵਾਹੁ ਵਾਹੁ ਕਰਤਿਆ ਮਨੁ ਨਿਰਮਲੁ ਹੋਵੈ ਹਉਮੈ ਵਿਚਹੁ ਜਾਇ॥

ਵਾਹੁ ਵਾਹੁ ਗੁਰਸਿਖੁ ਜੋ ਨਿਤ ਕਰੇ, ਸੋ ਮਨ ਚਿੰਦਿਆ ਫਲੁ ਪਾਇ॥

ਵਾਹੁ ਵਾਹੁ ਕਰਹਿ ਸੇ ਜਨ ਸੋਹਣੇ ਹਰਿ ਤਿਨ ਕੈ ਸੰਗਿ ਮਿਲਾਇ॥

ਵਾਹੁ ਵਾਹੁ ਹਿਰਦੈ ਉਚਰਾ ਮੁਖਹੁ ਭੀ ਵਾਹੁ ਵਾਹੁ ਕਰੇਉ॥

ਨਾਨਕ ਵਾਹੁ ਵਾਹੁ ਜੋ ਕਰਹਿ, ਹਉ ਤਨੁ ਮਨੁ ਤਿਨ ਕਉ ਦੇਉ॥ ੧॥

ਤਥਾ- ਵਾਹੁ ਵਾਹੁ ਗੁਰਸਿਖ ਨਿਤ ਸਭ ਕਰਹੁ, ਗੁਰ ਪੂਰੇ ਵਾਹੁ ਵਾਹੁ ਭਾਵੈ॥

ਨਾਨਕ ਵਾਹੁ ਵਾਹੁ ਜੋ ਮਨਿ ਚਿਤਿ ਕਰੇ, ਤਿਸੁ ਜਮਕੰਕਰੁ ਨੇੜਿ ਨ ਆਵੈ ॥੨॥

ਤਥਾ- ਸਲੋਕੁ ਮ: ੩॥ ਵਾਹੁ ਵਾਹੁ ਬਾਣੀ ਨਿਰੰਕਾਰ ਹੈ, ਤਿਸੁ ਜੇਵਡੁ ਅਵਰੁ ਨ ਕੋਇ॥

ਵਾਹੁ ਵਾਹੁ ਅਗਮ ਅਥਾਹੁ ਹੈ, ਵਾਹੁ ਵਾਹੁ ਸਚਾ ਸੋਇ॥

ਵਾਹੁ ਵਾਹੁ ਵੇਪਰਵਾਹੁ ਹੈ, ਵਾਹੁ ਵਾਹੁ ਕਰੇ ਸੁ ਹੋਇ॥

ਵਾਹੁ ਵਾਹੁ ਅੰਮ੍ਰਿਤ ਨਾਮੁ ਹੈ, ਗੁਰਮੁਖਿ ਪਾਵੈ ਕੋਇ॥

ਵਾਹੁ ਵਾਹੁ ਕਰਮੀ ਪਾਈਐ, ਆਪਿ ਦਇਆ ਕਰਿ ਦੇਇ॥

ਨਾਨਕ ਵਾਹੁ ਵਾਹੁ ਗੁਰਮੁਖਿ ਪਾਈਐ ਅਨਦਿਨੁ ਨਾਮੁ ਲਏਇ॥੧॥

(ਗੂਜਰੀ ਕੀ ਵਾਰ, ਪੰਨਾ ੫੧੫)

ਇਸ ਜਗ੍ਹਾ ਸੰਪਰਦਾਇ ਦੇ ਅਸੂਲਾਂ ਅਨੁਸਾਰ ਅਤੇ ਕਾਵ੍ਯ ਦੇ ਹਿਸਾਬ ਅਨੁਸਾਰ ਵਾਹੁ ਵਾਹੁ ਦਾ ਅਰਥ ਵਾਹਿਗੁਰੂ ਵਾਹਿਗੁਰੂ ਹੈ।

ਤਥਾ:- ਵਾਹੁ ਵਾਹੁ ਬਾਣੀ ਸਤਿ ਹੈ ਗੁਰਮੁਖਿ ਬੂਝੈ ਕੋਇ॥

ਵਾਹੁ ਵਾਹੁ ਕਰਿ ਪ੍ਰਭੁ ਸਾਲਾਹੀਐ ਤਿਸੁ ਜੇਵਡੁ ਅਵਰੁ ਨ ਕੋਇ॥

ਆਪੇ ਬਖਸੇ ਮੇਲਿ ਲਏ ਕਰਮਿ ਪਰਾਪਤਿ ਹੋਇ॥੩॥

(ਮਲਾਰ ਮ: ੩, ਪੰਨਾ ੧੨੭੬)

284 / 355
Previous
Next