Back ArrowLogo
Info
Profile

ਸਾਰੀਆਂ ਸੰਗਤਾਂ ਅੱਗੇ ਹੱਥ ਜੋੜਕੇ ਬੇਨਤੀ ਹੈ, ਵਾਹਿਗੁਰੂ ਨਾਮ ਜਪਣ ਤੋਂ ਸੰਕੋਚ ਨਾ ਕੀਤਾ ਕਰੋ। ਖੁਲ੍ਹੇ ਦਿਲ ਨਲ ਅਤੇ ਪ੍ਰੇਮ ਦੇ ਜਜ਼ਬਾਤ ਨਾਲ ਹਰ ਵੇਲੇ ਵਾਹਿਗੁਰੂ ਨਾਮ ਦਾ ਜਾਪ ਕਰਿਆ ਕਰੋ।

ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ॥

ਜੋ ਸਰਧਾ ਕਰ ਸੇਂਵਦੇ ਪਾਰ ਉਤਾਰਨ ਹਾਰ॥

ਚੌਥਾ ਅਰਥ-

ਚਾਰੇ ਜੁਗਾਂ ਦੇ ਚਾਰੇ ਵੇਦ ਜਾਗੇ- ੧. ਸਤਿਜੁਗ ਦਾ ਸ਼ਾਮਵੇਦ, ੨. ਤ੍ਰੇਤੇ ਜੁਗ ਦਾ ਰਿਗਵੇਦ, ੩. ਪਰੰਤੂ ਵਿਆਕਰਣ ਤੋਂ ਬਿਨਾਂ ਇਸ ਵੇਦ ਵਿੱਦਿਆ ਨੂੰ ਕੋਈ ਨਹੀਂ ਪੜ੍ਹ ਸਕਦਾ। ਅਤੇ ਜੀਵਾਂ ਦੀ ਬੁੱਧੀ ਨਿਊਣ ਹੋਣ ਕਰ ਕੇ ਇਨ੍ਹਾਂ ਸਭ ਵੇਦਾਂ ਦਾ ਸਿਧਾਂਤ ਰੂਪ ਪੰਚਾਇਣੁ=ਪੰਚਮ ਅਵਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੂਪ ਆਪ ਹੋਇਆ।

ਯਥਾ- ਬੇਦ ਪੁਰਾਨ ਸਿਮ੍ਰਿਤਿ ਸੁਧਾਖਰ॥ ਕੀਨੇ ਰਾਮ ਨਾਮ ਇਕ ਆਖਰ॥

(ਗਉੜੀ ਸੁਖਮਨੀ ਮ: ੫, ਪੰਨਾ ੨੬੨)

ਆਪੀਨੈ ਆਪੁ ਸਾਜਿਓਨੁ ਆਪੇ ਹੀ ਥੰਮਿ ਖਲੋਆ ॥

ਆਪਣੇ ਆਪ ਹੀ ਜਗਤ ਨੂੰ ਸਾਜਿਆ ਹੈ, ਆਪ ਜੀ ਥੰਮ੍ਹੇ ਵਾਂਗੂੰ ਆਸਰਾ ਰੂਪ ਹੋ ਕੇ ਖਲੋਤਾ ਹੋਇਆ ਹੈ।

ਆਪੇ ਪਟੀ ਕਲਮ ਆਪਿ ਆਪਿ ਲਿਖਣਹਾਰਾ ਹੋਆ॥

ਆਪ ਹੀ ਮਸਤਕ ਰੂਪ ਪੱਟੀ ਹੈ, ਆਪ ਹੀ ਹੁਕਮ ਰੂਪ ਕਲਮ ਹੈ, ਆਪ ਹੀ ਲੇਖਾਂ ਦੇ ਲਿਖਣੇ ਵਾਲਾ ਹੋ ਰਿਹਾ ਹੈ।

ਯਥਾ- ਆਪੇ ਪਟੀ ਕਲਮ ਆਪਿ ਉਪਰਿ ਲੇਖੁ ਭਿ ਤੂੰ॥

ਏਕੋ ਕਹੀਐ ਨਾਨਕਾ ਦੂਜਾ ਕਾਹੇ ਕੁ॥ ੨॥ (ਮਲਾਰ ਕੀ ਵਾਰ, ਪੰਨਾ ੧੨੯੧)

ਸਭ ਉਮਤਿ ਆਵਣ ਜਾਵਣੀ ਆਪੇ ਹੀ ਨਵਾ ਨਿਰੋਆ ॥

ਹੋਰ ਸਾਰੀ ਉਮਤਿ=ਸ੍ਰਿਸ਼ਟੀ ਆਉਣ ਜਾਣ ਵਾਲੀ ਹੈ, ਇੱਕ ਉਹ ਆਪ ਹੀ ਪਰਮੇਸ਼ਰ ਨਵਾ ਨਿਰੋਆ=ਨਵੀਨ ਅਤੇ ਸਦਾ ਨਿਰੋਗ ਰਹਿੰਦਾ ਹੈ।

ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ॥

ਐਸਾ ਜੋ ਪਰਮੇਸ਼ਰ ਹੈ, ਉਹ ਆਪ ਹੀ ਸ੍ਰੀ ਗੁਰੂ ਅਰਜਨ ਰੂਪ ਹੋ ਕੇ ਗੁਰਿਆਈ ਗੱਦੀ ਦੇ ਤਖ਼ਤ ਉੱਤੇ ਬੈਠਾ ਹੈ, ਅਤੇ ਸਤਿਗੁਰਾਂ ਦਾ ਪ੍ਰਤੱਖ, ਵਾ:- ਜਸ ਰੂਪ ਚੰਦੋਆ ਖਿਵੈ=ਪ੍ਰਕਾਸ਼ ਰਿਹਾ ਹੈ ਭਾਵ ਚਮਕ ਰਿਹਾ ਹੈ ਅਰਥਾਤ ਸਾਰਿਆਂ ਦੇਸਾਂ ਦੇਸਾਂਤਰਾਂ ਵਿਚ ਗੁਰੂ ਸਾਹਿਬ ਜੀ

285 / 355
Previous
Next