Back ArrowLogo
Info
Profile

ਦਾ ਤੇਜ ਪਰਤਾਪ ਫੈਲ ਰਿਹਾ ਹੈ।

ਉਗਵਣਹੁ ਤੈ ਆਥਵਣਹੁ ਚਹੁ ਚਕੀ ਕੀਅਨੁ ਲੋਆ ॥

ਉਦਿਆਚਲ ਤੋਂ ਲੈਕੇ ਅਸਥਾਚਲ ਤਕ ਚਾਰੇ ਚੱਕਾਂ ਵਿਚ ਹੇ ਸ੍ਰੀ ਗੁਰੂ ਅਰਜਨ ਦੇਵ ਜੀ ! ਆਪ ਜੀ ਨੇ ਹੀ ਲੋਆ=ਪਰਕਾਸ਼ ਕੀਤਾ ਹੈ।

ਜਿਨੀ ਗੁਰੂ ਨ ਸੇਵਿਓ ਮਨਮੁਖਾ ਪਇਆ ਮੋਆ॥

ਹੇ ਗੁਰੂ ਅਰਜਨ ਦੇਵ ਜੀ ! ਜਿਨ੍ਹਾਂ ਮਨੁੱਖਾਂ ਨੇ ਆਪ ਜੀ ਨੂੰ ਸੇਵਿਆ ਨਹੀਂ ਹੈ, ਉਨ੍ਹਾਂ ਮਨਮੁਖਾਂ ਨੂੰ ਮੋਆ=ਹੈਜਾ ਰੋਗ ਪਿਆ ਹੈ।

ਦੂਣੀ ਚਉਣੀ ਕਰਾਮਾਤਿ

ਆਪ ਜੀ ਵਿਚ ਦੂਣੀ ਚਉਣੀ=ਬਿਅੰਤ ਤੋਂ ਬਿਅੰਤ ਕਰਾਮਾਤ ਹੈ।

ਵਾ:- ਦੂਣੀ=ਦੋਹਾਂ ਪਾਤਿਸ਼ਾਹਾਂ ਦੀ, ਚਉਣੀ=ਚਾਰੇ ਪਾਤਿਸ਼ਾਹਾਂ ਦੀ ਕਰਾਮਾਤ ਆਪ ਜੀ ਵਿਚ ਹੈ।

ਅਥਵਾ:- ਦੂਣੀ=ਦ੍ਵੈਤ ਨੂੰ ਤਿਆਗ ਕੇ ਚਉਣੀ=ਚਤੁਰਥ ਭੂਮਿਕਾ ਦੀ ਕਰਾਮਾਤ ਆਪ ਵਿਖੇ ਹੈ।

ਵਾ:- ਦੂਣੀ=ਰਕਾਰ ਮਕਾਰ (ਰਾਰਾ ਮਮਾ ਰਾਮ) ਹਾਹਾ ਰਾਰਾ ਹਰੀ, ਗੱਗਾ ਰਾਰਾ ਗੁਰੂ। ਇਨ੍ਹਾਂ ਦੋ ਅੱਖਰਾਂ ਦੀ ਕਰਾਮਾਤ ਆਪ ਜੀ ਨੂੰ ਪ੍ਰਾਪਤ ਹੋਈ ਹੈ।

ਗੁਰੂ-

ਯਥਾ- ਗੁਰੂ ਗੁਰੂ ਗੁਰੁ ਕਰਿ ਮਨ ਮੋਰ॥ ਗੁਰੂ ਬਿਨਾ ਮੈ ਨਾਹੀ ਹੋਰ॥

ਗੁਰ ਕੀ ਟੇਕ ਰਹਹੁ ਦਿਨੁ ਰਾਤਿ॥ ਜਾ ਕੀ ਕੋਇ ਨ ਮੇਟੈ ਦਾਤਿ॥ ੧॥

(ਗੋਂਡ ਮਹਲਾ ੫, ਪੰਨਾ ੮੬੪)

ਰਾਮ-

ਤਥਾ- ਰਾਮ ਰਾਮ ਸੰਗਿ ਕਰਿ ਬਿਉਹਾਰ॥ ਰਾਮ ਰਾਮ ਰਾਮ ਪ੍ਰਾਨ ਅਧਾਰ॥

ਰਾਮ ਰਾਮ ਰਾਮ ਕੀਰਤਨੁ ਗਾਇ॥ ਰਮਤ ਰਾਮੁ ਸਭ ਰਹਿਓ ਸਮਾਇ॥੧॥

(ਗੋਂਡ ਮਹਲਾ ੫, ਪੰਨਾ ੮੬੫)

ਹਰੀ-

ਤਥਾ:- ਹਰਿ ਹਰਿ ਅਖਰ ਦੁਇ ਇਹ ਮਾਲਾ ॥ ਜਪਤ ਜਪਤ ਭਏ ਦੀਨ ਦਇਆਲਾ ॥੧॥

(ਆਸਾ ਮਹਲਾ ੫, ਪੰਨਾ ੩੮੮)

ਪੂਰਾ ਪੂਰਾ ਸ੍ਵੈ-ਸਰੂਪ ਦਾ ਗਿਆਨ ਅਤੇ ਪੂਰਾ ਪੂਰਾ ਵੈਰਾਗ ਗੁਰੂ ਅਰਜਨ ਦੇਵ

286 / 355
Previous
Next