Back ArrowLogo
Info
Profile

ਮਹਾਰਾਜ ਜੀ ਨੂੰ ਸੀ, ਜੋ ਰਾਜ ਭਾਗ ਦੇ ਵਿਚ ਰਹਿਕੇ ਉਦਾਸੀਨ ਰਹਿੰਦੇ ਸਨ।

ਅਥਵਾ:- ਗਿਆਨ ਵੈਰਾਗ ਰੂਪ ਤੇ ਜੀਵ ਈਸ਼ਵਰ ਦੀ ਏਕਤਾ ਰੂਪ ਦੂਣੀ ਕਰਾਮਾਤ ਆਪ ਜੀ ਵਿਚ ਹੈ।

ਤੇ ਚਉਣੀ=ਸਤਿਨਾਮੁ, ਵਾਹਿਗੁਰੂ, ਚਾਰ ਪਦਾਰਥ, ਚਾਰ ਮੋਖਾਂ ਤੇ ਚਾਰੇ ਸਾਧਨਾਂ ਦੀ ਕਰਾਮਾਤ ਆਪ ਜੀ ਨੂੰ ਪਰਾਪਤ ਹੋਈ ਹੈ।

ਸਚੇ ਕਾ ਸਚਾ ਢੋਆ॥

ਕਿਉਂਕਿ ਸੱਚੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨਾਲ ਆਪ ਦਾ ਸੱਚਾ ਢੋਆ=ਮਿਲਾਪ ਹੋਇਆ ਹੈ। ਵਾ:- ਹੇ ਸੱਚੇ ਸਤਿਗੁਰੋ ! ਆਪ ਜੀ ਦਾ ਢੋਆ=ਮਿਲਾਪ ਸੱਚਾ ਹੈ।

ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ॥੮॥੧॥

ਚਹੁ ਜੁਗੀ=ਸੰਸਾਰ ਵਿਚ ਜਿਸ ਵੇਲੇ ਚਾਰੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਰਾਮਦਾਸ ਜੀ ਤੱਕ ਜਾਗੇ=ਜੋਤੀ ਜੋਤ ਸਮਾ ਗਏ ਤਾਂ ਆਪ ਹੀ ਪਰਮੇਸ਼ਰ ਪੰਚਮ ਅਵਤਾਰ ਸ੍ਰੀ ਗੁਰੂ ਅਰਜਨ ਦੇਵ ਜੀ ਰੂਪ ਹੋਇਆ॥੮॥੧॥

ਇਸ ਵਾਰ ਦੇ ਉਚਾਰਨ ਤੇ ਡੂਮਾਂ ਦਾ ਕੋਹੜ ਦੂਰ ਹੋ ਗਿਆ, ਅਤੇ ਗੁਰੂ ਸਾਹਿਬ ਜੀ ਨੇ ਫੇਰ ਉਨ੍ਹਾਂ ਨੂੰ ਦੀਵਾਨ ਵਿਚ ਚੌਂਕੀ ਕਰਨ ਦੀ ਆਗਿਆ ਬਖ਼ਸ਼ ਦਿੱਤੀ। ਉਸ ਵੇਲੇ ਉਨ੍ਹਾਂ ਦੇ ਦਿਲ ਇਤਨੇ ਪ੍ਰਸੰਨ ਹੋਏ ਜੋ ਕੁਝ ਬਿਆਨ ਨਹੀਂ ਕੀਤਾ ਜਾਂਦਾ। ਅਤੇ ਸਭ ਸੰਗਤ ਨੂੰ ਇਸ ਵਾਰ ਦਾ ਮਹਾਤਮ ਸੁਣਾਇਆ ਕਿ ਜੋ ਭੀ ਸ਼ਰਧਾ ਨਾਲ ਇਸ ਵਾਰ ਦਾ ਪਾਠ ਕਰੇਗਾ, ਉਸ ਦਾ ਕੋਹੜ ਰੋਗ ਦੂਰ ਹੋ ਜਾਵੇਗਾ। ਇਸ ਕਰ ਕੇ ਇਸ ਵਾਰ ਦਾ ਨਾਮ ਹੀ 'ਕੁਸ਼ਟ ਭੰਜਨੀ' ਹੈ।

ਇਹ ਨਿਯਮ ਵਾਲੀ ਗੱਲ ਹੈ ਹੁਣ ਭੀ ਜੋ ਸ਼ਰਧਾ ਨਾਲ ਦੁਖ ਭੰਜਨੀ ਬੇਰੀ ਇਸ਼ਨਾਨ ਕਰ ਕੇ ਇਸ ਵਾਰ ਦਾ ੧੦੮ ਵਾਰੀ ਰੋਜ਼ਾਨਾ ਪਾਠ ਕਰੇਗਾ ਉਸਦਾ ਕੋਹੜ ਦੂਰ ਹੋ ਜਾਵੇਗਾ।

(ਰਾਮਕਲੀ ਕੀ ਤੀਜੀ ਵਾਰ ਸੱਤੇ ਬਲਵੰਡ ਦੀ ਸਮਾਪਤੰ)

☆☆☆

287 / 355
Previous
Next