Back ArrowLogo
Info
Profile

{ਪੰਨਾ ੫੫੭}

ਵਡਹੰਸੁ ਮਹਲਾ ੧ ਘਰੁ ੨ ॥

ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ॥

ਉਥਾਨਕਾ:- ਬ੍ਰਹਮਾ ਦੀ ਕੁਲ ਵਿਚ ਕਸ਼ਪ ਰਿਖੀ ਜੀ ਹੋਏ, ਜਿਸ ਦੇ ਘਰ ਹਿਰਨਕਸ਼ਪ ਤੇ ਹਰਨਾਖਸ਼ ਹੋਇਆ ਤੇ ਹਰਨਾਖਸ਼ ਦੇ ਘਰ ਪ੍ਰਹਿਲਾਦ ਭਗਤ ਜੀ, ਉਹਨਾਂ ਦੇ ਅੱਗੇ ਰਾਜਾ ਬਿਰੋਚਨ ਜੀ, ਰਾਜਾ ਬਿਰੋਚਨ ਜੀ ਦੇ ਘਰ ਬਲ-ਰਾਜਾ ਨੂੰ ਵਿਸ਼ਨੂੰ ਜੀ ਨੇ ਬਾਵਨ ਰੂਪ ਹੋ ਕੇ ਛਲਿਆ ਅਤੇ ਉਸ ਦੀ ਭਗਤੀ ਦੇ ਪ੍ਰਭਾਵ ਕਰਕੇ ਪਤਾਲ ਵਿਚ ਉਸ ਦੇ ਦਰਵਾਜ਼ੇ ਅੱਗੇ ਪਹਿਰਾ ਦੇਣਾ ਸਵੀਕਾਰ ਕੀਤਾ। ਇਸ 'ਬਲ ਰਾਜਾ' ਦੇ ਘਰ 'ਬਾਨਾਸੁਰ' ਨਾਮੀ ਪੁੱਤਰ ਪੈਦਾ ਹੋਇਆ ਜਿਸ ਨੇ "ਕੈਲਾਸ਼ ਪਰਬਤ’ ਤੇ ਬੈਠ ਕੇ ਬੜਾ ਭਾਰੀ ਤਪ ਕੀਤਾ ਅਤੇ ਸ਼ਿਵਜੀ ਨੂੰ ਪ੍ਰਸੰਨ ਕਰਕੇ ਉਸ ਤੋਂ ਹਜ਼ਾਰ ਬਾਹਾਂ ਦਾ ਬਲ ਵਰ ਦਾਨ ਲਿਆ। ਰਾਜਾ 'ਬਾਨਾਸੁਰ' ਨੇ ਬੜੀਆਂ ਖ਼ੁਸ਼ੀਆਂ ਕੀਤੀਆਂ। ਮ੍ਰਿਦੰਗ ਆਦਿਕ ਵਾਜੇ ਵਜਾ ਕੇ ਸ਼ਿਵਜੀ ਮਹਾਰਾਜ ਨੂੰ ਬਹੁਤ ਪ੍ਰਸੰਨ ਕੀਤਾ। ਉਪਰੰਤ ਆਪਣੇ ਸ਼ਹਿਰ ਵਿੱਚ ਅਗਨੀ ਤੇ ਪੌਣ ਦਾ ਕੋਟ ਉਸਾਰ ਕੇ ਚੌਫੇਰੇ ਜਲ ਖਾਈ ਤਿਆਰ ਕਰਕੇ ਬੜਾ ਆਨੰਦ ਪੂਰਬਕ ਨਿਰਭੈ ਹੋ ਕੇ ਰਹਿਣ ਲੱਗਾ। ਆਪਣਾ ਅਮਿਤ ਬਲ ਵੇਖਕੇ ਰਾਜਾ 'ਬਾਨਾਸੁਰ’ ਦੀਆਂ ਭੁਜਾਂ ਕਿਸੇ ਨਾਲ ਯੁੱਧ ਕਰਨ ਵਾਸਤੇ ਫੁਰਕਣ ਲੱਗ ਪਈਆਂ। ਰਾਜਾ ਦਿਲ ਵਿਚ ਵਿਚਾਰੇ:-

ਚੌਪਈ:- ਭਈ ਖੁਰਕ ਲਰਬੇ ਬਿਨ ਭਾਰੀ। ਕਾਂਕੇ ਸੰਗ ਕਰੋਂ ਯੁੱਧ ਭਾਰੀ।

ਨਹੀਂ ਸੂਰ ਦੇਖਤ ਮੈਂ ਐਸਾ। ਜਾਕੇ ਸੰਗ ਕਰੋਂ ਰਣ ਵੈਸਾ॥ ੧॥

ਅਰਥਾਤ:-ਰਾਜਾ ਦਿਲ ਵਿਚ ਵਿਚਾਰਦਾ ਹੈ ਕਿ ਬਾਹਾਂ ਨੂੰ ਬੜੀ ਖੁਰਕ ਹੋ ਰਹੀ ਹੈ ਜੋ ਕਿਸੇ ਜੋਧੇ ਨਾਲ ਜੰਗ ਕੀਤੇ ਤੋਂ ਬਿਨਾਂ ਹਟ ਨਹੀਂ ਸਕਦੀ। ਇਸ ਕਰਕੇ ਮੇਰੇ ਬਰਾਬਰ ਦਾ ਹੋਰ ਕਿਹੜਾ ਹੈ ਜਿਸ ਨਾਲ ਮੈਂ ਜੰਗ ਕਰਕੇ ਬਾਹਾਂ ਦੀ ਖੁਰਕ ਮਿਟਾਵਾਂ। ਏਸੇ ਜੋਸ਼ ਵਿਚ ਕਈ ਪਹਾੜਾਂ ਨੂੰ ਟਕਰਾ ਟਕਰਾ ਕੇ ਚੂਰ ਕਰ ਦਿੱਤਾ ਪਰ ਬਾਹਾਂ ਦੀ ਖੁਰਕ ਫੇਰ ਵੀ ਨਾ ਗਈ। ਅੰਤ ਨੂੰ ਸ਼ਿਵਜੀ ਪਾਸ ਜਾ ਕੇ ਕਿਹਾ ਕਿ ਮੈਨੂੰ ਕੋਈ ਮਹਾਂਬਲੀ ਸੂਰਮਾ ਦੱਸ, ਜਿਸ ਨਾਲ ਮੈਂ ਯੁੱਧ ਕਰਕੇ ਦਿਲ ਦਾ ਜੋਸ਼ ਠੰਢਾ ਕਰਾਂ।

ਇਹ ਗੱਲ ਸੁਣਕੇ ਸ਼ਿਵ ਜੀ ਨੇ ਕਿਹਾ, ਘਬਰਾ ਨਹੀਂ ਤੇਰੇ ਨਾਲ ਯੁੱਧ ਕਰਨ ਵਾਲਾ ਯਾਦਵ ਕੁਲ ਵਿਚ ਸ੍ਰੀ ਕ੍ਰਿਸ਼ਨ ਭਗਵਾਨ ਵਿਸ਼ਨੂੰ ਦਾ ਅਵਤਾਰ ਹੋਵੇਗਾ। ਬਾਨਾਸੁਰ ਪ੍ਰਸੰਨ

288 / 355
Previous
Next