Back ArrowLogo
Info
Profile

ਹੋ ਕੇ ਕਹਿਣ ਲੱਗਾ ਉਹ ਕਦੋਂ ਅਵਤਾਰ ਲਵੇਗਾ? ਮੈਨੂੰ ਕਿਸ ਤਰ੍ਹਾਂ ਪਤਾ ਲੱਗੇਗਾ, ਕਿ ਕ੍ਰਿਸ਼ਨ ਜੀ ਨੇ ਅਵਤਾਰ ਧਾਰ ਲਿਆ ਹੈ ਅਤੇ ਮੇਰੇ ਨਾਲ ਕਿਸ ਸਮੇਂ ਯੁੱਧ ਕਰੇਗਾ?

ਇਹ ਗੱਲ ਸੁਣਕੇ ਸ਼ਿਵਜੀ ਨੇ ਰਾਜੇ ਨੂੰ ਇੱਕ ਧੁਜਾ (ਝੰਡਾ) ਦੇ ਕੇ ਕਿਹਾ ਇਸ ਨੂੰ ਆਪਣੇ ਮੰਦਰ ਉੱਪਰ ਖੜ੍ਹਾ ਕਰ ਦੇਹ। ਜਿਸ ਵੇਲੇ ਇਹ ਆਪਣੇ ਆਪ ਡਿੱਗ ਪਵੇਗਾ ਤਾਂ ਸਮਝ ਲਵੀਂ ਕਿ ਮੇਰਾ ਸ਼ੱਤਰੂ ਪੈਦਾ ਹੋ ਗਿਆ ਹੈ। ਰਾਜੇ ਨੇ ਸੱਤ-ਬਚਨ ਕਹਿ ਕੇ ਸ਼ਿਵਜੀ ਪਾਸੋਂ ਧੁਜਾ ਲੈ ਲਈ ਅਤੇ ਘਰ ਜਾ ਕੇ ਆਪਣੇ ਮੰਦਰ ਉੱਪਰ ਖੜ੍ਹੀ ਕਰ ਦਿੱਤੀ।

ਇਹ ਜੋ ਕੁਝ ਉੱਪਰ ਦੱਸਿਆ ਹੈ ਇਹ ਉਸ ਦੇ ਘਰਾਣੇ ਦਾ ਹਾਲ ਹੈ ਜਿਸ ਦਾ ਕਿ ਅਸਾਡੀ ਸਾਖੀ ਨਾਲ ਅਸਲੀ ਸਬੰਧ ਹੈ, ਇਸ ਰਾਜੇ ਬਾਨਾਸੁਰ ਦੀ ਇੱਕ ਲੜਕੀ "ਊਖਾਂ" ਨਾਮ ਕਰਕੇ ਸੀ, ਜੋ ਬੜੀ ਅਕਲ ਸ਼ਕਲ ਵਾਲੀ ਸੀ। ਵਿੱਦਿਆ ਪ੍ਰਾਪਤੀ ਵਾਸਤੇ ਰਾਜੇ ਨੇ ਇਸ ਨੂੰ ਪਾਰਬਤੀ ਪਾਸ ਪੜ੍ਹਣੇ ਪਾਇਆ ਹੋਇਆ ਸੀ ਜੋ ਸੱਤ ਸਾਲ ਲਗਾਤਾਰ ਆਪਣੇ ਘਰੋਂ ਕੈਲਾਸ਼ ਪਰਬਤ ਉੱਤੇ ਪੜ੍ਹਣ ਜਾਂਦੀ ਤੇ ਮੁੜ ਘਰ ਆਉਂਦੀ ਸੀ।

ਇੱਕ ਦਿਨ ਊਖਾਂ ਨੇ ਕਿਤੇ ਦੇਵ ਨੇਤ ਹੀ ਸ਼ਿਵਜੀ ਪਾਰਬਤੀ ਨੂੰ ਗ੍ਰਹਿਸਤ-ਧਰਮ ਕਰਦਿਆਂ ਵੇਖ ਲਿਆ, ਜਿਸ ਤੋਂ ਪਤੀ ਦੀ ਪ੍ਰਾਪਤੀ ਵਾਸਤੇ ਊਖਾਂ ਦੇ ਦਿਲ ਵਿਚ ਵੀ ਇੱਛਾ ਪੈਦਾ ਹੋ ਗਈ। ਪਾਰਬਤੀ ਨੇ ਇਸ ਦੇ ਅੰਤ੍ਰੀਵ ਭਾਵ ਨੂੰ ਸਮਝ ਕੇ ਕਿਹਾ ਉਤਾਵਲੀ ਨਾ ਹੋ ਤੈਨੂੰ ਤੇਰੇ ਹੋਣ ਵਾਲੇ ਪਤੀ ਦਾ ਪਹਿਲਾਂ ਸੁਪਨੇ ਵਿੱਚ ਚਿਤਰ ਆਵੇਗਾ ਫਿਰ ਤੂੰ ਉਸ ਨੂੰ ਲੱਭਕੇ ਪਤੀ ਵਰ ਲਵੀਂ, ਇਉਂ ਭਵਿੱਖਤ ਬਚਨ ਕਹਿ ਕੇ ਊਖਾਂ ਨੂੰ ਵਿਦਾ ਕਰ ਦਿੱਤਾ। ਘਰ ਆ ਕੇ ਊਖਾਂ ਰਾਤ ਦਿਨ ਉਦਾਸੀ ਵਿਚ ਰਹਿਣ ਲੱਗ ਪਈ, ਜਿਸ ਤੇ ਅੰਨ-ਪਾਣੀ ਵੀ ਥੋੜ੍ਹਾ ਖਾਇਆ ਕਰੇ, ਅਤੇ ਹਾਸ-ਬਿਲਾਸ ਤੋਂ ਵੀ ਵਾਂਞੀ ਰਹੇ। ਇਸ ਦੀ ਐਸੀ ਦਸ਼ਾ ਵੇਖਕੇ ਰਾਜੇ ਨੇ ਇਸ ਨੂੰ ਇੱਕ ਸੁੰਦਰ ਬਗੀਚਾ ਤੇ ਉਸ ਵਿਚ ਤਲਾਬ ਬਣਵਾ ਦਿੱਤਾ। ਹੱਸਣ ਖੇਡਣ ਵਾਸਤੇ ਦਾਸੀਆਂ ਰੱਖ ਦਿੱਤੀਆਂ। ਊਖਾਂ ਨੇ ਉਸ ਬਗੀਚੇ ਵਿੱਚ ਪਾਰਬਤੀ ਦੀ ਪੂਜਾ ਵਾਸਤੇ ਇੱਕ ਸੁੰਦਰ ਅਸਥਾਨ ਤਿਆਰ ਕਰਵਾਇਆ ਅਤੇ ਸਦੀਵ ਕਾਲ ਪਾਰਬਤੀ ਦੀ ਪੂਜਾ ਕਰਦੀ ਰਹੇ।

ਇੱਕ ਦਿਨ ਪਤੀ ਮਿਲਾਪ ਦੀ ਯਾਦ ਵਿੱਚ ਸੌਂ ਗਈ ਅਤੇ ਪਾਰਬਤੀ ਦੇ ਵਰ ਕਰਕੇ ਇੱਕ ਸੁੰਦਰ ਚੜ੍ਹਦੀ ਜਵਾਨੀ ਵਾਲੇ ਗਭਰੂ ਦਾ ਸੁਪਨੇ ਵਿਚ ਦਰਸ਼ਨ ਹੋਇਆ। ਸੁਪਨੇ ਵਿੱਚ ਹੀ ਆਹਮੋ-ਸਾਹਮਣੇ ਬੈਠ ਕੇ ਪ੍ਰੇਮ-ਮਈ ਗੱਲਾਂ ਕਰਦੇ ਰਹੇ, ਜਦ ਊਖਾਂ ਨੇੜੇ ਹੋ ਕੇ ਸਰੀਰਕ ਛੋਹ ਪ੍ਰਾਪਤ ਕਰਨ ਲੱਗੀ ਤਾਂ ਨੀਂਦ ਖੁਲ੍ਹ ਗਈ। ਹੱਥ ਪਸਾਰਦੀ ਤੇ ਮੁੜ ਅੱਖਾਂ ਮੀਟਦੀ ਹੀ ਰਹਿ ਗਈ ਪਰ ਪਤੀ-ਦੇਵ ਜੀ ਮੁੜ ਨਾ ਆਏ। ਬਸ ਪਾਰਬਤੀ ਦੇ ਬਚਨ ਅਨੁਸਾਰ ਆਪਣਾ ਹੋਣ ਵਾਲਾ ਪਤੀ ਸਮਝ ਕੇ ਓਸੇ ਦੀ ਯਾਦ ਤੇ ਮੇਲ ਦੇ ਖ਼ਿਆਲ ਵਿਚ ਲੀਨ ਹੋ ਕੇ ਉਦਾਸ ਰਹਿਣ ਲੱਗੀ। ਸਖੀਆਂ ਸਹੇਲੀਆਂ ਨੇ ਬਹੁਤ ਪੁੱਛਿਆ ਪਰੰਤੂ ਕਿਸੇ ਨੂੰ ਆਪਣਾ ਭੇਤ ਨਾ ਦੱਸੇ। ਅੰਤ ਨੂੰ ਇੱਕ ('ਚਿਤਰ ਰੇਖਾ' ਨਾਮੀ) ਸਖੀ ਨੇ, ਜੋ ਚਿਤ੍ਰਕਾਰੀ ਵਿੱਚ ਇਸ ਦੀ ਮਾਂ ਦਾ ਨਾਮ "ਬਾਨਾਵਤੀ' ਕਰਕੇ ਸੀ ਜੋ ਰਾਜੇ ਬਾਨਾਸੁਰ ਦੀ ਪਟਰਾਣੀ ਸੀ। ਚਤੁਰ ਸੀ,

289 / 355
Previous
Next