

ਵਿਸ਼ਵਾਸ ਦੇ ਕੇ ਕਿਹਾ ਤੂੰ ਬੇ-ਝੱਕ ਹੋ ਕੇ ਆਪਣੇ ਦਿਲ ਦੀ ਗੱਲ ਮੈਨੂੰ ਦੱਸ ਦੇ, ਮੈਂ ਤੇਰਾ ਕੰਮ ਪੂਰਾ ਕਰਾਂਗੀ ਕਿਉਂਕਿ:-
ਮੋਕੋ ਵਰ ਬ੍ਰਹਮਾ ਨੇ ਦੀਨੋ॥ ਵਸ ਮੇਰੇ ਸਭ ਹੀ ਕੋ ਕੀਨੋ॥
ਮੇਰੇ ਸੰਗ ਸਾਰਦਾ ਰਹੈ॥ ਵਾਂਕੇ ਬਲ ਕਰਹੋਂ ਜੋ ਕਹੈ॥
ਅਬ ਤੂੰ ਕਹੁ ਸਭ ਅਪਨੀ ਬਾਤ॥ ਕੈਸੇ ਕਟੀ ਆਜ ਕੀ ਰਾਤ॥
ਮੋ ਸੋ ਕਪਟ ਕਰੋ ਜਿਨ ਪਿਆਰੀ॥ ਪੁਜਵੋਂਗੀ ਸਭ ਆਸ ਤਿਹਾਰੀ॥੧॥
ਬਸ ਚਿਤ੍ਰ ਰੇਖਾ ਦੀ ਇਹ ਗੱਲ ਸੁਣ ਕੇ ਊਖਾਂ ਨੇ ਆਪਣਾ ਸਾਰਾ ਦਿਲ ਉਸ ਅੱਗੇ ਖੋਹਲ ਦਿੱਤਾ, ਅਤੇ ਜੋ ਕੁਝ ਸੁਪਨੇ ਵਿੱਚ ਬੀਤਿਆ ਸੀ ਉਸ ਦਾ ਨਕਸ਼ਾ ਗੁਰੂ ਸਾਹਿਬ ਜੀ ਨੇ ਇਸ ਸ਼ਬਦ ਦੁਆਰਾ ਪਰਗਟ ਕੀਤਾ ਹੈ। ਹੁਣ ਊਖਾਂ ਆਪਣੇ ਸੁਪਨ ਦਰਸ਼ਨ ਦੀ ਸਾਰੀ ਹਾਲਤ ਸੁਣਾਉਂਦੀ ਹੈ-
ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ॥
ਤੇਰੇ ਮੁੰਧ ਕਟਾਰੇ ਜੇਵਡਾ ਤਿਨਿ ਲੋਭੀ ਲੋਭ ਲੁਭਾਇਆ॥
ਤੇਰੇ ਦਰਸਨ ਵਿਟਹੁ ਖੰਨੀਐ ਵੰਞਾ ਤੇਰੇ ਨਾਮ ਵਿਟਹੁ ਕੁਰਬਾਣੋ॥
ਜਾ ਤੂ ਤਾ ਮੈ ਮਾਣੁ ਕੀਆ ਹੈ ਤੁਧੁ ਬਿਨੁ ਕੇਹਾ ਮੇਰਾ ਮਾਣੋ॥
ਚੂੜਾ ਭੰਨੁ ਪਲੰਘ ਸਿਉ ਮੁੰਧੇ ਸਣੁ ਬਾਹੀ ਸਣੁ ਬਾਹਾ॥
ਏਤੇ ਵੇਸ ਕਰੇਦੀਏ ਮੁੰਧੇ ਸਹੁ ਰਾਤੋ ਅਵਰਾਹਾ॥
(ਪੰਨਾ ੫੫੮)
ਨਾ ਮਨੀਆਰੁ ਨ ਚੂੜੀਆ ਨਾ ਸੇ ਵੰਗੁੜੀਆਹਾ॥
ਜੋ ਸਹ ਕੰਠਿ ਨ ਲਗੀਆ ਜਲਨੁ ਸਿ ਬਾਹੜੀਆਹਾ॥
ਸਭਿ ਸਹੀਆ ਸਹੁ ਰਾਵਣਿ ਗਈਆ ਹਉ ਦਾਧੀ ਕੈ ਦਰਿ ਜਾਵਾ॥
ਅੰਮਾਲੀ ਹਉ ਖਰੀ ਸੁਚਜੀ ਤੈ ਸਹ ਏਕਿ ਨ ਭਾਵਾ॥
ਮਾਠਿ ਗੁੰਦਾਈਂ ਪਟੀਆ ਭਰੀਐ ਮਾਗ ਸੰਧੂਰੇ॥
ਅਗੈ ਗਈ ਨ ਮੰਨੀਆ ਮਰਉ ਵਿਸੂਰਿ ਵਿਸੂਰੇ॥
ਮੈ ਰੋਵੰਦੀ ਸਭੁ ਜਗੁ ਰੁਨਾ ਰੁੰਨੜੇ ਵਣਹੁ ਪੰਖੇਰੂ॥
ਕਿਉਂਕਿ - ਕਾਵ੍ਯ ਸ਼ਾਸਤ੍ਰ ਵਿੱਚ ਚਾਰ ਪ੍ਰਕਾਰ ਦਾ ਦਰਸ਼ਨ ਕਥਨ ਕੀਤਾ ਹੈ-
੧. ਪ੍ਰਤੱਖ ਦਰਸ਼ਨ, ੨. ਮੂਰਤੀ ਦਰਸ਼ਨ, ੩. ਸਰਵਣ ਦਰਸ਼ਨ, ੪. ਸੁਪਨ ਦਰਸ਼ਨ।
ਇਕੁ ਨ ਰੁਨਾ ਮੇਰੇ ਤਨ ਕਾ ਬਿਰਹਾ ਜਿਨਿ ਹਉ ਪਿਰਹੁ ਵਿਛੋੜੀ॥
ਸੁਪਨੈ ਆਇਆ ਭੀ ਗਇਆ ਮੈ ਜਲੁ ਭਰਿਆ ਰੋਇ॥