

ਆਇ ਨ ਸਕਾ ਤੁਝ ਕਨਿ ਪਿਆਰੇ ਭੇਜਿ ਨ ਸਕਾ ਕੋਇ॥
ਆਉ ਸਭਾਗੀ ਨੀਦੜੀਏ ਮਤੁ ਸਹੁ ਦੇਖਾ ਸੋਇ॥
ਤੈ ਸਾਹਿਬ ਕੀ ਬਾਤ ਜਿ ਆਖੈ ਕਹੁ ਨਾਨਕ ਕਿਆ ਦੀਜੈ॥
ਸੀਸੁ ਵਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ॥
ਕਿਉ ਨ ਮਰੀਜੈ ਜੀਅੜਾ ਨ ਦੀਜੈ ਜਾ ਸਹੁ ਭਇਆ ਵਿਡਾਣਾ॥੧॥੩॥
(ਇਸ ਸ਼ਬਦ ਦਾ ਅਰਥ ਅੰਨਵੇਂ ਤੁਕਾਂ ਅਨੁਸਾਰ ਜਿਵੇਂ ਵਰਣਨ ਕੀਤਾ ਗਿਆ ਹੈ, ਆਪ ਧਿਆਨ ਨਾਲ ਪੜ੍ਹਣਾ)
ਸੁਪਨੈ ਆਇਆ
ਸੁਪਨੇ ਦੇ ਵਿੱਚ ਜਦ ਪਤੀ ਅਨਰੁਧ ਦਾ ਦਰਸ਼ਨ ਆ ਕੇ ਪ੍ਰਾਪਤ ਹੋਇਆ।
ਭੈਣੇ ਸਾਵਣੁ ਆਇਆ॥
ਹੇ ਭੈਣੇ ਚਿਤ੍ਰ ਰੇਖਾ! ਤਾਂ ਮੈਨੂੰ ਐਸਾ ਸਾਵਣੁ=ਅਨੰਦ ਪ੍ਰਾਪਤ ਹੋਇਆ।
ਮੋਰੀ ਰੁਣ ਝੁਣ ਲਾਇਆ
ਜਿਸ ਤਰ੍ਹਾਂ ਸਾਵਣ ਦੇ ਮਹੀਨੇ ਬੱਦਲਾਂ ਨੂੰ ਵੇਖਕੇ ਮੋਰ ਰੁਣ-ਝੁਣ ਲਾ ਕੇ ਪੈਲਾਂ ਪਾਉਂਦੇ ਹਨ।
ਤੇਰੇ ਮੁੰਧ ਕਟਾਰੇ ਜੇਵਡਾ ਤਿਨਿ ਲੋਭੀ ਲੋਭ ਲੁਭਾਇਆ
ਤਿਸ ਦੇ ਨੇਤਰ ਕਟਾਖਸ਼ ਜੋ ਜੇਵਡਾ=ਰੱਸੇ ਵਾਂਗ-ਫਹਾਵਣੇ ਵਾਲੇ ਹਨ, ਤਿਨ੍ਹਾਂ ਲੋਭੀਆਂ ਨੇ ਲੋਭ ਦੇ ਕੇ ਮੈਂ ਮੁੰਧ ਨੂੰ ਲੁਭਾਇਮਾਨ ਕਰ ਲੀਤਾ।
ਮੈ ਮਾਣੁ ਕੀਆ
ਤਿਸ ਵੇਲੇ ਮੈਂ ਆਪਣੇ ਚਿੱਤ ਵਿਚ ਮਾਣ ਕਰ ਲੀਤਾ ਕਿ ਪਤੀ ਆਪੇ ਆ ਕੇ ਮਿਲ ਗਿਆ।
ਭੀ ਗਇਆ ਮੈ ਜਲੁ ਭਰਿਆ ਰੋਇ ॥
ਮਾਣ ਕਰਨ ਨਾਲ ਭੀ=ਬਹੁੜੋ ਚਲਾ ਗਿਆ। ਸਾਰੀ ਰਾਤ ਮੈਂ ਫਿਰ ਅੱਖਾਂ ਵਿਚ ਜਲ ਭਰ ਕੇ ਰੋਣਾ ਕੀਤਾ। ਇਤਨੀ ਗੱਲ ਚਿਤਰ ਰੇਖਾ ਨੂੰ ਸੁਣਾਂਦੀ ਸੁਣਾਂਦੀ ਪਤੀ ਦੇ ਧਿਆਨ ਵਿੱਚ ਮਸਤ ਹੋ ਗਈ ਤੇ ਆਪਣੇ ਸਨਮੁਖ ਪਤੀ ਨੂੰ ਖੜ੍ਹਾ ਸਮਝ ਕੇ ਕਥਨ ਕਰਦੀ ਹੈ-
ਤੇਰੇ ਦਰਸਨ ਵਿਟਹੁ ਖੰਨੀਐ ਵੰਞਾ