

ਹੇ ਪਤੀ! ਮੈਂ ਤੁਹਾਡੇ ਦਰਸ਼ਨ ਉੱਪਰੋਂ ਖੰਨੀਐ ਵੰਞਾ=ਟੁਕੜੇ ਟੁਕੜੇ ਜਾਂਦੀ ਹਾਂ।
ਤੇਰੇ ਨਾਮ ਵਿਟਹੁ ਕੁਰਬਾਣੋ॥
ਅਤੇ ਆਪ ਦੇ ਨਾਮ ਤੋਂ ਵੀ ਬਲਿਹਾਰ ਕੁਰਬਾਨ ਜਾਂਦੀ ਹਾਂ।
ਜਾ ਤੂ ਤਾ ਮੈ ਮਾਣੁ ਕੀਆ ਹੈ
ਜਾਂ ਆਪ ਪ੍ਰਾਪਤ ਹੋਏ ਤਾਂ ਹੀ ਮੈਨੇ ਮਾਣ ਕੀਤਾ ਹੈ।
ਤੁਧੁ ਬਿਨੁ ਕੇਹਾ ਮੇਰਾ ਮਾਣੋ ॥
ਆਪ ਤੋਂ ਬਗੈਰ ਮੇਰਾ ਕਾਹਦਾ ਮਾਣ ਹੈ, ਕਿਉਂਕਿ ਪਤੀ ਤੋਂ ਬਗੈਰ ਔਰਤ ਦਾ ਕੁਛ ਮਾਣ ਨਹੀਂ ਹੁੰਦਾ। ਚਿਤ੍ਰ ਰੇਖਾ ਨੂੰ ਕਹਿੰਦੀ ਹੈ ਕਿ ਮੈਂ ਤਾਂ ਉਸ ਦੇ ਵਾਸਤੇ ਸੁੰਦਰ ਚੂੜਾ ਪਾਇਆ ਤੇ ਸੋਹਣਾ ਪਲੰਘ ਵਿਛਾਇਆ ਸੀ ਫਿਰ ਪਤਾ ਨਹੀਂ ਕਿਉਂ ਚਲਾ ਗਿਆ? ਅੱਗੋਂ ਚਿਤ੍ਰ ਰੇਖਾ ਜਵਾਬ ਦੇਂਦੀ ਹੈ-
ਚੂੜਾ ਭੰਨੁ ਪਲੰਘ ਸਿਉ ਮੁੰਧੇ ਸਣੁ ਬਾਹੀ ਸਣੁ ਬਾਹਾ॥
ਹੇ ਮੁੰਧੇ=ਊਖਾਂ! ਬਾਹਾ=ਭੁਜਾਂ ਸਹਿਤ ਚੂੜੇ ਨੂੰ ਭੰਨ ਦੇਹ, ਅਤੇ ਬਾਹੀਆਂ ਸਹਿਤ ਪਲੰਘ ਨੂੰ ਤੋੜ ਦੇਹ। ਕਿਉਂਕਿ-
{ਪੰਨਾ ੫੫੮}
ਏਤੇ ਵੇਸ ਕਰੇਦੀਏ ਮੁੰਧੇ ਸਹੁ ਰਾਤੋ ਅਵਰਾਹਾ॥
ਹੇ ਮੁੰਧੇ=ਪਿਆਰੀ ਸਖੀ! ਇਤਨੇ ਲਿਬਾਸ ਕਰਨ ਨਾਲ ਵੀ ਜੇਕਰ ਸਹੁ=ਅਵਰਾਹਾ= ਹੋਰਨਾਂ ਵਿੱਚ ਜਾ ਰੱਤਾ ਹੈ। ਪਤੀ ਤੋਂ ਬਿਨਾਂ ਇਸਤ੍ਰੀ ਦੇ ਸ਼ਿੰਗਾਰ ਕਰਨੇ ਕਿਸੇ ਲੇਖੇ ਨਹੀਂ ਹਨ।
ਯਥਾ- ਬਸਤ੍ਰ ਬਿਭੂਖਨ ਸੁਖ ਬਹੁਤ ਬਿਸੇਖੈ॥ ਓਇ ਭੀ ਜਾਨਉ ਕਿਤੈ ਨ ਲੇਖੈ॥
(ਆਸਾ ਮਹਲਾ ੫, ਪੰਨਾ ੩੭੩)
ਤਥਾ- ਚੰਦਨੁ ਮੋਲਿ ਅਣਾਇਆ ਕੁੰਗੂ ਮਾਂਗ ਸੰਧੂਰੁ॥
ਚੋਆ ਚੰਦਨੁ ਬਹੁ ਘਣਾ ਪਾਨਾ ਨਾਲਿ ਕਪੂਰੁ॥
ਜੇ ਧਨ ਕੰਤਿ ਨ ਭਾਵਈ ਤ ਸਭਿ ਅਡੰਬਰ ਕੂੜੁ॥ ੪॥
ਸਭਿ ਰਸ ਭੋਗਣ ਬਾਦਿ ਹਹਿ ਸਭਿ ਸੀਗਾਰ ਵਿਕਾਰ॥
(ਸਿਰੀਰਾਗੁ ਮਹਲੁ ੧, ਪੰਨਾ ੧੯)
ਊਖਾਂ ਬੋਲੀ:-
ਨਾ ਮਨੀਆਰੁ ਨ ਚੂੜੀਆ ਨਾ ਸੇ ਵੰਗੁੜੀਆਹਾ ॥