Back ArrowLogo
Info
Profile

ਮੈਨੂੰ ਉਹ ਮਨੀਆਰ ਨਹੀਂ ਮਿਲਦਾ ਜਿਸ ਨੇ ਰਾਤ ਨੂੰ ਚੂੜੀਆਂ ਪਾਈਆਂ ਸਨ, ਅਤੇ ਨਾ ਹੀ ਰਾਤ ਵਾਲੀਆਂ ਚੂੜੀਆਂ ਦਾ ਕੁਝ ਪਤਾ ਹੈ ਜੋ ਕਿੱਥੇ ਗਈਆਂ। ਉਹ ਰਾਤ ਵਾਲੀਆਂ ਕੱਚ ਦੀਆਂ ਵੰਗਾਂ ਵੀ ਨਹੀਂ ਹਨ।

ਜੋ ਸਹ ਕੰਠਿ ਨ ਲਗੀਆ ਜਲਨੁ ਸਿ ਬਾਹੜੀਆਹਾ ॥

ਜੋ ਆਪਣੇ ਪਤੀ ਦੇ ਗਲ ਨਾਲ ਨਹੀਂ ਲਗਦੀਆਂ ਉਹ ਬਾਹਾਂ ਜਲਨੁ=ਸੜ ਜਾਣ।

ਸਭਿ ਸਹੀਆ ਸਹੁ ਰਾਵਣਿ ਗਈਆ

ਹਉ ਦਾਧੀ ਕੈ ਦਰਿ ਜਾਵਾ ॥

ਸਾਰੀਆਂ ਸਖੀਆਂ ਆਪੋ ਆਪਣੇ ਪਤੀ ਨਾਲ ਰਾਵਣਿ=ਅਨੰਦ ਭੋਗਣ ਵਾਸਤੇ ਘਰਾਂ ਵਿਚ ਗਈਆਂ ਹੋਈਆਂ ਹਨ। ਹਉ=ਮੈਂ ਵਿਛੋੜੇ ਦੀ ਅੱਗ ਨਾਲ ਦਾਧੀ=ਸੜੀ ਹੋਈ ਕਿਸ ਦੇ ਦਰਿ=ਬੂਹੇ ਤੇ ਜਾਵਾਂ।

ਅੰਮਾਲੀ ਹਉ ਖਰੀ ਸੁਚਜੀ ਤੈ ਸਹ ਏਕਿ ਨ ਭਾਵਾ ॥

ਹੇ ਅੰਮਾਲੀ=ਅੰਮਾ (ਮਾਂ) ਵਤ ਪਿਆਰੀ ਸਖੀ ਚਿਤ੍ਰ ਰੇਖਾ ! ਮੈਂ ਆਪਣੇ ਵੱਲੋਂ ਖਰੇ ਚੰਗੇ ਸੁਚੱਜਪੁਣੇ ਕੀਤੇ ਹਨ, ਪਰੰਤੂ ਤਿਸ ਪਤੀ ਨੂੰ ਮੇਰੇ ਚੰਗੇ ਚੰਗੇ ਸੁਚੱਜਾਂ ਵਿੱਚੋਂ ਇੱਕ ਵੀ ਸੁਚੱਜ ਨ ਭਾਵਾ=ਚੰਗਾ ਨਹੀਂ ਲੱਗਾ।

ਚਿਤ੍ਰ ਰੇਖਾ ਨੇ ਕਿਹਾ ਤੈਂਨੇ ਕੇਹੜੇ ਕੇਹੜੇ ਸੁਚੱਜਪੁਣੇ ਕੀਤੇ ਹਨ। ਤਾਂ ਊਖਾਂ ਨੇ ਕਿਹਾ-

ਮਾਠਿ ਗੁੰਦਾਈ ਪਟੀਆ ਭਰੀਐ ਮਾਗ ਸੰਧੂਰੇ ॥

ਮਾਠਿ=ਬਣਾ ਕੇ ਭਾਵ ਕੰਘੀ ਨਾਲ ਇੱਕੋ ਜਿਹੇ ਵਾਲ ਕਰਕੇ ਪੱਟੀਆਂ ਗੁੰਦਣਾਂ ਕੀਤੀਆਂ ਅਤੇ ਮਾਂਗ* ਦੇ ਵਿਚ ਸੰਧੂਰ ਵੀ ਭਰਨਾ ਕੀਤਾ ਹੈ।

ਅਗੈ ਗਈ ਨ ਮੰਨੀਆ ਮਰਉ ਵਿਸੂਰਿ ਵਿਸੂਰੇ ॥

ਜਿਸ ਵੇਲੇ ਪਤੀ ਦੇ ਅੱਗੇ ਗਈ ਭਾਵ ਸਨਮੁਖ ਹੋਈ ਤਾਂ ਮਨਜ਼ੂਰ ਨਾ ਹੋਈ। ਜੇ ਮਨਜ਼ੂਰ ਹੁੰਦੀ ਤਾਂ ਛੱਡ ਕੇ ਨਾ ਜਾਂਦਾ। ਇਸ ਤੇ ਮੈਂ ਝੁਰ ਝੁਰ ਕੇ ਮਰਦੀ ਹਾਂ।

ਮੈ ਰੋਵੰਦੀ ਸਭੁ ਜਗੁ ਰੁਨਾ ਰੁੰਨੜੇ ਵਣਹੁ ਪੰਖੇਰੂ ॥

ਨੋਟ: *ਜਦ ਚੀਰਣੀ ਪਾ ਕੇ ਕੇਸ ਦੋਹੀਂ ਪਾਸੀਂ ਕੀਤੇ ਜਾਣ, ਤਦ ਵਿਚਕਾਰ ਸਿਰ ਦੀ ਤੁਚਾ ਦਿਖਾਈ ਦੇਣ ਲੱਗਦੀ ਹੈ ਇਸੇ ਰੇਖਾ ਦਾ ਨਾਮ ਮਾਂਗ ਹੈ, ਸੋਭਾ ਵਾਸਤੇ ਇਸੇ ਰੇਖਾ ਉੱਪਰ ਸੰਧੂਰ ਲਗਾਇਆ ਜਾਂਦਾ ਹੈ।

293 / 355
Previous
Next