Back ArrowLogo
Info
Profile

ਜਿਸ ਵੇਲੇ ਪਤੀ ਚਲਾ ਗਿਆ ਤਾਂ ਮੈਂ ਇਤਨਾ ਰੋਈ, ਮੈਨੂੰ ਵੇਖ ਕੇ ਮੇਰੇ ਭਾਣੇ ਸਾਰਾ ਜਗਤ ਹੀ ਰੁੰਨਾ (ਰੋਂਦਾ) ਹੈ ਹੋਰ ਭਲਾ ਕੀ ਆਖਣਾ ਹੈ,

ਵਣਹੁ= ਬਣ ਦੇ ਸਾਰੇ ਪੰਛੀ ਵੀ ਰੁਦਨ ਕਰਦੇ ਹੋਏ।

ਇਕੁ ਨ ਰੁਨਾ ਮੇਰੇ ਤਨ ਕਾ ਬਿਰਹਾ

ਜਿਨਿ ਹਉ ਪਿਰਹੁ ਵਿਛੋੜੀ॥

ਪਰ ਮੇਰੇ ਤਨ ਦਾ ਬਿਰਹਾ=ਵਿਛੋੜਾ ਇੱਕ ਨਹੀਂ ਰੁੰਨਾ, ਜਿਸ ਨੇ ਮੈਨੂੰ ਪਤੀ ਨਾਲੋਂ ਵਿਛੋੜ ਦਿੱਤਾ ਹੈ।

ਸੁਪਨੈ ਆਇਆ ਭੀ ਗਇਆ ਮੈ ਜਲੁ ਭਰਿਆ ਰੋਇ ॥

(ਇਸ ਤੁਕ ਦਾ ਅਰਥ ਪਹਿਲੇ ਹੋ ਚੁਕਾ ਹੈ)

ਆਇ ਨ ਸਕਾ ਤੁਝ ਕਨਿ ਪਿਆਰੇ ਭੇਜਿ ਨ ਸਕਾ ਕੋਇ॥

ਥਾਂ ਟਿਕਾਣੇ ਦਾ ਪੂਰਾ ਪਤਾ ਨਾ ਹੋਣ ਕਰਕੇ ਹੇ ਪਿਆਰੇ ਪਤੀ ! ਤੁਝ ਕਨਿ=ਤੇਰੇ ਵੱਲ ਮੈਂ ਆ ਨਹੀਂ ਸਕਦੀ, ਇਸੀ ਤੇ ਨਾ ਹੀ ਕਿਸੇ ਹੋਰ ਨੂੰ ਆਪ ਵੱਲ ਭੇਜ ਸਕਦੀ ਹਾਂ।

ਆਉ ਸਭਾਗੀ ਨੀਦੜੀਏ ਮਤੁ ਸਹੁ ਦੇਖਾ ਸੋਇ॥

ਹੇ ਸਭਾਗੀ ਨਿੰਦਰੇ ! ਤੂੰ ਆ ਕੇ ਪ੍ਰਾਪਤ ਹੋ। ਤੇਰੇ ਆਉਣ ਨਾਲ ਮਤੁ=ਮਤਾਂ (ਸ਼ਾਇਦ) ਮੈਂ ਆਪਣੇ ਪਤੀ ਨੂੰ ਵੇਖ ਲਵਾਂ। ਤਾਂ ਚਿੱਤ੍ਰ ਰੇਖਾ ਬੋਲੀ-

ਤੈ ਸਾਹਿਬ ਕੀ ਬਾਤ ਜਿ ਆਖੈ ਕਹੁ ਨਾਨਕ ਕਿਆ ਦੀਜੈ॥

ਤੇਰੇ ਮਾਲਕ ਪਤੀ ਦੀ ਗੱਲ-ਬਾਤ ਤੈਨੂੰ ਕੋਈ ਆਖੇ ਤਾਂ ਉਸ ਨੂੰ ਤੂੰ ਕੀ ਦੇਵੇਂਗੀ? ਤਾਂ ਊਖਾਂ ਨੇ ਉੱਤਰ ਦਿੱਤਾ:-

ਸੀਸੁ ਵਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ॥

ਮੈਂ ਆਪਣਾ ਸਿਰ ਵੱਢ ਕੇ ਉਸ ਉੱਤੇ ਬੈਠਣ ਨੂੰ ਦੇਵਾਂਗੀ, ਸਿਰ ਤੋਂ ਬਿਨਾਂ ਹੀ ਮੈਂ ਉਸ ਦੀ ਸੇਵਾ ਕਰਾਂਗੀ।

ਕਿਉ ਨ ਮਰੀਜੈ ਜੀਅੜਾ ਨ ਦੀਜੈ

ਜਾ ਸਹੁ ਭਇਆ ਵਿਡਾਣਾ॥੧॥੩॥

ਉਸ ਅੱਗੇ ਕਿਉਂ ਨਾ ਮਰ ਜਾਈਏ ਅਤੇ ਆਪਣੇ ਜੀਅ ਨੂੰ ਕਿਉਂ ਨਾ ਅਰਪਣ ਕਰ

294 / 355
Previous
Next