

ਦੇਈਏ ਜਾਂ, ਵਿਡਾਣਾ=ਪਰਾਇਆ ਹੋਇਆ ਪਤੀ ਆਪਣਾ ਹੋ ਜਾਵੇ।
ਊਖਾਂ ਦਾ ਇਹ ਸਾਰਾ ਹਾਲ ਸੁਣ ਕੇ ਚਿਤ੍ਰ ਰੇਖਾ ਨੇ ਲਿਖਣ ਦਾ ਸਾਰਾ ਸਾਮਾਨ ਮੰਗਵਾ ਕੇ ਆਪਣੇ ਗੁਰਾਂ ਦਾ ਧਿਆਨ ਧਰ ਕੇ ਸਭ ਸ਼ਹਿਰਾਂ ਦੇ ਚਿਤ੍ਰ ਲਿਖ ਕੇ ਦਿਖਾਣੇ ਸ਼ੁਰੂ ਕਰ ਦਿੱਤੇ। ਹੋਰ ਕਿਸੇ ਚਿਤ੍ਰ ਉੱਪਰ ਪ੍ਰਸੰਨ ਨਾ ਹੋਈ, ਜਦ ਦੁਆਰਕਾ ਦਾ ਚਿੱਤਰ ਲਿਖਿਆ, ਕ੍ਰਿਸ਼ਨ ਬਲਭਦ੍ਰ ਆਦਿਕ ਦੀਆਂ ਤਸਵੀਰਾਂ ਵੇਖੀਆਂ ਤਾਂ ਮੂੰਹ ਤੇ ਕੁਝ ਕੁਝ ਪ੍ਰਸੰਨਤਾ ਆਉਣ ਲੱਗ ਪਈ ਅਰ "ਅਨਰੁਧ" ਦੀ ਮੂਰਤੀ ਵੇਖਦਿਆਂ ਸਾਰ ਲੱਜਤ ਹੋ ਕੇ ਬੋਲੀ-
ਚੌਪਈ॥ ਅਬ ਮਨ ਚੋਰ ਸਖੀ ਮੈਂ ਪਾਇਓ॥ ਰਾਤ ਯਹੀ ਮੇਰੇ ਢਿਗ ਆਇਓ॥
ਕਰ ਅਬ ਸਖੀ ਤੂੰ ਕਛੂ ਉਪਾਇ॥ ਯਾਂ ਕੋ ਢੂੰਡ ਕਹੂੰ ਤੇ ਲਿਆਇ॥
ਇਹ ਗੱਲ ਸੁਣ ਕੇ ਚਿਤ੍ਰ ਰੇਖਾ ਨੇ ਕਿਹਾ ਤੂੰ ਇਸ ਨੂੰ ਨਹੀਂ ਜਾਣਦੀ? ਇਹ ਤਾਂ ਸਮੁੰਦਰ ਦੇ ਕਿਨਾਰੇ ਦੁਆਰਕਾ ਨਗਰੀ ਵਿਚ ਰਹਿੰਦਾ ਹੈ। ਯਾਦਵ ਬੰਸ ਵਿਚ ਕ੍ਰਿਸ਼ਨ ਜੀ ਦਾ ਪੋਤਰਾ ਹੈ, 'ਪ੍ਰਦੁਮਨ ਦਾ ਪੁੱਤਰ ਹੈ। ਇਤਨੀ ਗੱਲ ਆਖ ਕੇ ਚਿਤ੍ਰ ਰੇਖਾ ਜੋਗਨੀ ਇੱਲ ਦਾ ਰੂਪ ਧਾਰ ਕੇ ਉੱਡ ਗਈ। ਦੁਆਰਕਾ ਵਿਚ ਆ ਕੇ ਕ੍ਰਿਸ਼ਨ ਜੀ ਦੇ ਮੰਦਰਾਂ ਵਿਚ ਪ੍ਰਵੇਸ਼ ਕਰ ਗਈ, 'ਅਨਰੁਧ’ ਨੂੰ ਸੁੱਤਾ ਵੇਖ ਕੇ ਪਲੰਘ ਸਹਿਤ ਉਠਾ ਕੇ ਆਪਣੇ ਰਸਤੇ ਲੈ ਤੁਰੀ ਊਖਾਂ ਦੇ ਮੰਦਰ ਵਿੱਚ ਲਿਆ ਕੇ ਵਿਜੋਗਨੀ ਦਾ ਦੁੱਖ ਦੂਰ ਕਰ ਦਿੱਤਾ।
ਇਹ ਸਾਰਾ ਪ੍ਰਸੰਗ ਭਾਗਵਤ ਦੇ ਦਸਵੇਂ ਸਕੰਧ ੬੩ ਵੇਂ ਧਿਆ ਵਿਚ ਲਿਖਿਆ ਹੋਇਆ ਹੈ। ਅਤੇ ਗੁਰੂ ਕਲਗੀਧਰ ਜੀ ਨੇ ਵੀ ਦਸਮ ਗ੍ਰੰਥ ਕ੍ਰਿਸ਼ਨਾਵਤਾਰ ਵਿਚ ਪੰਨਾ ੫੩੦ ਉੱਪਰ ਲਿਖਿਆ ਹੈ।
ਦੂਸਰਾ ਅਰਥ
ਉਥਾਨਕਾ:-ਜਗਿਆਸੂ ਰੂਪ ਸਖੀ ਨੂੰ ਉਪਾਸ਼ਨਾ ਕਰਦਿਆਂ ਕਰਦਿਆਂ ਚਿੱਤ-ਬਿਰਤੀ ਦੀ ਇਕਾਗਰਤਾ ਹੋਣ ਨਾਲ ਚਮਤਕਾਰ ਰੂਪ ਪਰਮੇਸ਼ਰ ਦਾ ਦਰਸ਼ਨ ਹੋਇਆ ਲੇਕਿਨ ਥੋੜ੍ਹੇ ਸਮੇਂ ਬਾਅਦ ਫੇਰ ਉਹ ਦਰਸ਼ਨ ਨਾ ਰਿਹਾ। ਉਸ ਵਿਜੋਗ ਦੇ ਦੁੱਖ ਕਰਕੇ ਜਗਿਆਸੂ ਸਖੀ ਆਪਣੀ ਬਿਵਸਥਾ ਮਹਾਤਮਾ ਨੂੰ ਸੁਣਾਉਂਦੀ ਹੈ-
ਸੁਪਨੈ ਆਇਆ
ਹੇ ਸੰਤੋ! ਸਮਾਧੀ ਰੂਪ ਨੀਂਦ ਵਿਚ ਚਿੱਤ-ਬਿਰਤੀ ਦੀ ਇਕਾਗਰਤਾ ਰੂਪ ਸੁਪਨਾ ਆਇਆ ਤਾਂ ਪਰਮਾਤਮਾ ਦਾ ਚਮਤਕਾਰ ਹੋਇਆ।
ਭੈਣੇ ਸਾਵਣੁ ਆਇਆ॥
ਹੇ ਭੈਣੇ=ਸੰਤ ਜਨੋ! ਤਾਂ ਮੈਨੂੰ ਬੜਾ ਹੀ ਸਾਵਣੁ=ਆਨੰਦ ਆ ਕੇ ਪ੍ਰਾਪਤ ਹੋਇਆ।
ਮੋਰੀ ਰੁਣ ਝੁਣ ਲਾਇਆ॥