Back ArrowLogo
Info
Profile

ਤੇ ਮੋਰੀ=ਗੋਲਕਾਂ ਵਿਚ ਰਹਿਣ ਵਾਲੀਆਂ ਇੰਦ੍ਰੀਆਂ ਰੁਣਝੁਣ ਲਾਇਆ ਪਰਮੇਸ਼ਰ ਪ੍ਰਾਇਣ ਹੋ ਗਈਆਂ।

ਤੇਰੇ ਮੁੰਧ ਕਟਾਰੇ ਜੇਵਡਾ ਤਿਨਿ ਲੋਭੀ ਲੋਭ ਲੁਭਾਇਆ॥

ਤਿਸ ਪਰਮਾਤਮਾ ਦੇ ਜੋ ਕਿਰਪਾ ਕਟਾਖਸ਼ ਹਨ ਜੇਵਡਾ=ਰੱਸੇ ਵਾਂਗ ਫਹਾਵਣੇ ਵਾਲੇ, ਤਿਨ੍ਹਾਂ ਲੋਭੀਆਂ ਨੇ ਲੋਭ ਦੇ ਕੇ ਮੈਂ ਮੁੰਧ ਨੂੰ ਲੁਭਾਇਮਾਨ ਕਰ ਲੀਤਾ।

ਮਹਾਤਮਾ ਬੋਲੇ-ਹੇ ਸਖੀ! ਉਹ ਅਨੰਦ ਹੁਣ ਕਿੱਥੇ ਹੈ? ਜਗਿਆਸੂ ਸਖੀ ਆਖਦੀ ਹੈ,

ਮੈ ਮਾਣੁ ਕੀਆ

ਮੈਂ ਆਪਣੇ ਚਿੱਤ ਵਿਚ ਮਾਣੁ ਕੀਆ=ਹੰਕਾਰ ਕਰ ਬੈਠੀ ਹਾਂ।

ਭੀ ਗਇਆ ਮੈ ਜਲੁ ਭਰਿਆ ਰੋਇ॥

ਇਸ ਕਰਕੇ ਭੀ=ਬਹੁੜੋ ਉਹ ਅਨੰਦ ਚਲਾ ਗਿਆ ਤਾਂ ਫਿਰ ਮੈਨੂੰ ਬੁੱਧੀ ਰੂਪ ਅੱਖਾਂ ਵਿਚ ਵੈਰਾਗ ਰੂਪੀ ਜਲ ਭਰ ਕੇ ਰੋਣਾ ਕੀਤਾ ਭਾਵ ਕੁਛ-ਕੁ ਨੂਨਤਾ (ਘਾਟਾ) ਸਮਝਕੇ ਫੇਰ ਵੈਰਾਗ ਧਾਰਨਾ ਕੀਤਾ ਹੈ, ਅਤੇ ਇਸ ਤਰ੍ਹਾਂ ਬੇਨਤੀ ਕੀਤੀ-

ਤੇਰੇ ਦਰਸਨ ਵਿਟਹੁ ਖੰਨੀਐ ਵੰਞਾ ਤੇਰੇ ਨਾਮ ਵਿਟਹੁ ਕੁਰਬਾਣੋ॥੧॥

ਹੇ ਪਰਮਾਤਮਾ! ਮੈਂ ਆਪ ਜੀ ਦੇ ਦਰਸ਼ਨ ਉੱਪਰੋਂ ਟੁਕੜੇ ਟੁਕੜੇ ਜਾਂਦੀ ਹਾਂ ਅਤੇ ਆਪ ਜੀ ਦੇ ਨਾਮ ਉੱਪਰੋਂ ਵੀ ਬਲਿਹਾਰ ਕੁਰਬਾਨ ਜਾਂਦੀ ਹਾਂ।

ਜਾ ਤੂ ਤਾ ਮੈ ਮਾਣੁ ਕੀਆ ਹੈ ਤੁਧੁ ਬਿਨੁ ਕੇਹਾ ਮੇਰਾ ਮਾਣੋ॥

ਹੇ ਪਰਮਾਤਮਾ! ਜਾਂ ਆਪ ਪ੍ਰਾਪਤ ਹੋਏ ਤਾਂ ਹੀ ਮੈਂ ਨੇ ਮਾਣ ਕੀਤਾ। ਆਪ ਜੀ ਤੋਂ ਬਿਨਾਂ ਮੇਰਾ ਕਾਹਦਾ ਮਾਣ ਹੈ।

ਮਹਾਤਮਾ ਬੋਲੇ-ਹੇ ਜਗਿਆਸੂ ! ਪਰਮੇਸ਼ਰ ਪ੍ਰਾਪਤੀ ਵਾਸਤੇ ਤੈਂਨੇ ਕੋਈ ਸਾਧਨ ਵੀ ਕੀਤਾ ਹੈ ਕਿ ਨਹੀਂ ?

ਉੱਤਰ:- ਮੈਂ ਕਰਮਾਂ ਰੂਪੀ ਸਾਧਨ ਤਾਂ ਬਹੁਤ ਕੀਤੇ ਹਨ। ਫੇਰ ਮਹਾਤਮਾ ਨੇ ਕਿਹਾ-ਚੂੜਾ ਭੰਨੁ ਪਲੰਘ ਸਿਉ ਮੁੰਧੇ ਸਣੁ ਬਾਹੀ ਸਣੁ ਬਾਹਾ॥

ਹੇ ਮੁੰਧੇ=ਜਗਿਆਸੂ, ਸ਼ਕਾਮ ਕਰਮਾਂ ਰੂਪੀ ਚੂੜੇ ਨੂੰ ਚਤੁਸ਼ਟੇ ਸਾਧਨਾ ਰੂਪੀ ਪਲੰਘ ਦੇ ਸਹਿਤ ਭੰਨ ਦੇ, ਕਿਉਂਕਿ ਦਿਖਾਵੇ ਮਾਤਰ ਕਰਮ ਕੀਤੇ ਥਾਂ ਨਹੀਂ ਪੈਂਦੇ।

ਪ੍ਰਸ਼ਨ:-ਕਿਸ ਤਰ੍ਹਾਂ ਭੰਨਾਂ?

ਉੱਤਰ:- ਸ਼ਕਾਮ ਕਰਮਾਂ ਰੂਪੀ ਚੂੜੇ ਨੂੰ ਵਿਧੀਆਂ ਰੂਪੀ ਬਾਹਵਾਂ ਸਹਿਤ ਭੰਨ ਦੇਹ ਅਤੇ ਚਤੁਸ਼ਟੇ ਸਾਧਨ ਰੂਪ ਪਲੰਘ ਨੂੰ ਬਿਰਤੀਆਂ ਰੂਪ ਬਾਹੀਆਂ ਸਹਿਤ ਭੰਨ ਦੇਹ,

ਏਤੇ ਵੇਸ ਕਰੇਦੀਏ ਮੁੰਧੇ ਸਹੁ ਰਾਤੋ ਅਵਰਾਹਾ॥

296 / 355
Previous
Next