Back ArrowLogo
Info
Profile

ਕਿਉਂਕਿ ਹੇ ਮੁੰਧੇ=ਜਗਿਆਸੂ ਇਤਨੇ ਵੇਸ=ਸਾਧਨਾਂ ਦੇ ਕਰਨ ਨਾਲ ਹੀ ਜੇ ਪਤੀ ਪਰਮਾਤਮਾ ਹੋਰਨਾਂ ਵਿਚ ਜਾਂ ਤਦਾਕਾਰ ਹੋਇਆ ਹੈ ਤਾਂ ਉਹਨਾਂ ਸਾਧਨਾਂ ਦੇ ਕਰਨ ਦੀ ਕੀ ਲੋੜ ਹੈ। ਤਾਂ ਜਗਿਆਸੂ ਕਥਨ ਕਰਦਾ ਹੈ- ਹੇ ਸੰਤ ਜੀ !

ਨਾ ਮਨੀਆਰੁ ਨ ਚੂੜੀਆ ਨਾ ਸੇ ਵੰਗੁੜੀਆਹਾ॥

ਮਨੀਆਰੁ=ਸ੍ਰੇਸ਼ਟ ਗੁਰੂ ਬ੍ਰਹਮ ਨੇਸ਼ਟੀ ਬ੍ਰਹਮ ਸਰੋਤਰੀ ਮੈਨੂੰ ਨਹੀਂ ਮਿਲੇ, ਨਿਸ਼ਕਾਮ ਕਰਮਾਂ ਰੂਪੀ ਚੂੜੀਆਂ ਵੀ ਨਹੀਂ ਮਿਲੀਆਂ ਅਤੇ ਕਰੁਣਾ, ਮੈਤਰੀ, ਮੁੱਦਤਾ ਉਪੇਖਸ਼ਾ ਰੂਪ ਸ੍ਰੇਸ਼ਟ ਵੰਗਾਂ ਭੀ ਨਹੀਂ ਮਿਲੀਆਂ।

ਜੋ ਸਹ ਕੰਠਿ ਨ ਲਗੀਆ ਜਲਨੁ ਸਿ ਬਾਹੜੀਆਹਾ ॥

ਮਹਾਤਮਾ ਆਖਦੇ ਹਨ ਜੋ ਵਿਧੀਆਂ ਰੂਪ ਬਾਹਵਾਂ ਪਤੀ ਪਰਮਾਤਮਾ ਦੇ ਗਲ ਨਾਲ ਨਹੀਂ ਲੱਗੀਆਂ ਭਾਵ-ਜਿਹੜੀਆਂ ਵਿਧੀਆਂ ਪਰਮਾਤਮਾ ਪ੍ਰਾਪਤੀ ਨਹੀਂ ਕਰ ਸਕਦੀਆਂ ਉਹ ਵਿਧੀਆਂ ਰੂਪ ਬਾਹਵਾਂ ਸੜ ਜਾਣ।

ਸਭਿ ਸਹੀਆ ਸਹੁ ਰਾਵਣਿ ਗਈਆ ਹਉ ਦਾਧੀ ਕੈ ਦਰਿ ਜਾਵਾ॥

ਜਗਿਆਸੂ ਰੂਪੀ ਸਖੀ ਆਖਦੀ ਹੈ-ਸਾਰੀਆਂ ਮਹਾਤਮਾਂ ਰੂਪੀ ਸਖੀਆਂ ਸਹੁ=ਪਤੀ ਪ੍ਰਮਾਤਮਾ ਦੇ ਅਨੰਦ ਨੂੰ ਰਾਵਣੇ ਗਈਆਂ ਹਨ, ਮੈਂ ਵਿਛੋੜੇ ਦੀ ਅੱਗ ਨਾਲ ਦਾਧੀ=ਸੜੀ ਹੋਈ ਕਿਸ ਦੇ ਦਰਵਾਜ਼ੇ ਜਾਵਾਂ।

ਅੰਮਾਲੀ ਹਉ ਖਰੀ ਸੁਚਜੀ ਤੈ ਸਹ ਏਕਿ ਨ ਭਾਵਾ॥

ਹੇ ਅੰਮਾਂ ਵਤ ਪਿਆਰੀ ਬ੍ਰਹਮ ਗਿਆਨਣ ਮਹਾਤਮਾ ਰੂਪ ਸਖੀ! ਮੈਂ ਆਪਣੇ ਆਪ ਬਹੁਤ ਖਰੇ=ਚੰਗੇ ਸੁਚੱਜਪੁਣੇ ਕੀਤੇ ਹਨ, ਪਰ ਮੇਰਾ ਸੁਚੱਜਪੁਣਾ ਕੀਤਾ ਇੱਕ ਵੀ ਤਿਸ ਪਤੀ ਪਰਮਾਤਮਾ ਨੂੰ ਚੰਗਾ ਨਹੀਂ ਲੱਗਾ, ਤਾਂ ਮਹਾਤਮਾ ਬੋਲੇ ਤੂੰ ਕਿਹੜੇ ਸੁਚੱਜਪੁਣੇ ਕੀਤੇ ਹਨ? ਤਦ ਜਗਿਆਸੂ ਰੂਪ ਸਖੀ ਆਖਦੀ ਹੈ-

ਮਾਠਿ ਗੁੰਦਾਈ ਪਟੀਆ

ਅੱਖੀਆਂ ਮੀਟ ਲੈਣੀਆਂ, ਅਥਵਾ :- ਕੰਨੀ ਬੁੱਜੇ ਦੇਣੇ, ਖੜਾਵਾਂ ਤੇ ਤੁਰਨਾ ਸਿੱਖ ਲਿਆ।

ਭਰੀਐ ਮਾਗ ਸੰਧੂਰੈ ॥

ਪੂਜਾ ਕਰਨੀ ਸਿੱਖ ਲਈ, ਅਥਵਾ :- ਦੁਆਰਕਾ ਦਾ ਤਿਲਕ ਛਾਪਾ ਲਗਾਇਆ।

ਅਥਵਾ:- ਮਾਠਿ ਗੁੰਦਾਈ ਪਟੀਆ।

ਪਟੀਆ=ਪਟ ਦੇਣ ਵਾਲੀਆਂ ਇੰਦਰੀਆਂ ਨੂੰ ਮਾਠਿ=ਸਵਾਰ ਕੇ, ਗੁੰਦਾਈ=ਗੁੰਦਣਾ ਭਾਵ ਦਮਨ ਕੀਤਾ। ਅਥਵਾ : ਪਟੀਆ=ਜੜਾਵਾਂ ਨੂੰ ਮਾਠਿ=ਸਵਾਰ ਕੇ ਗੁੰਦਣਾ ਕੀਤਾ।

297 / 355
Previous
Next