Back ArrowLogo
Info
Profile

ਸੀਸੁ=ਹੰਕਾਰ ਨੂੰ ਵੱਢ ਕੇ ਬੈਠਣ ਨੂੰ ਜਗ੍ਹਾ ਦੇਵਾਂਗੀ ਅਤੇ ਵਿਣੁ ਸਿਰ=ਨਿਰ-ਹੰਕਾਰ ਹੋ ਕੇ ਸੇਵਾ ਕਰਾਂਗੀ।

ਕਿਉ ਨ ਮਰੀਜੈ ਜੀਅੜਾ ਨ ਦੀਜੈ ਜਾ ਸਹੁ ਭਇਆ ਵਿਡਾਣਾ॥੧॥੩॥

ਜੀਵਤ ਭਾ ਤੋਂ ਕਿਉਂ ਨਾ ਮਰਾਂਗੀ ਤੇ ਆਪਣੇ ਜੀਅ ਨੂੰ ਕਿਉਂ ਨਾ ਦੇਵਾਂਗੀ ਭਾਵ ਜਰੂਰ ਦੇਵਾਂਗੀ ਜਿਨ੍ਹਾਂ ਦੀ ਕਿਰਪਾ ਨਾਲ ਸਹੁ=ਪਤੀ ਪਰਮਾਤਮਾ ਵਿਡਾਣਾ=ਪਰਾਇਆ ਹੋਇਆ ਹੋਇਆ ਮੇਰਾ ਆਪਣਾ ਹੋਵੇਗਾ॥ ੧॥੩॥

ਯਥਾ:- ਹਉ ਮਨੁ ਅਰਪੀ ਸਭੁ ਤਨੁ ਅਰਪੀ ਅਰਪੀ ਸਭਿ ਦੇਸਾ॥

ਹਉ ਸਿਰੁ ਅਰਪੀ ਤਿਸੁ ਮੀਤ ਪਿਆਰੇ ਜੋ ਪ੍ਰਭ ਦੇਇ ਸਦੇਸਾ॥

(ਗਉੜੀ ਛੰਤ ਮਹਲਾ ੫, ਪੰਨਾ ੨੪੭)

ਗੁਰੂ ਜੀ ਨੇ ਐਸੇ ਪ੍ਰੇਮ ਵਿਚ ਮਸਤ ਹੋ ਕੇ ਇਹ ਸ਼ਬਦ ਉਚਾਰਿਆ ਹੈ ਕਿ ਰਹਾਉ ਲਿਖਣਾ ਵੀ ਰਹਿ ਗਿਆ ਹੈ। ਅਤੇ ਇਸ ਸ਼ਬਦ ਵਿਚ ਅੰਕ ਭੀ ਕੋਈ ਨਹੀਂ ਲਿਖਿਆ।

ਮੋਰੀ ਰੁਣ ਝੁਣ ਲਾਇਆ ਵਾਲਾ ਸ਼ਬਦ ਸਮਾਪਤੰ

***

299 / 355
Previous
Next