Back ArrowLogo
Info
Profile

ਦਸਾਂ ਸਤਿਗੁਰਾਂ ਦੀ ਬੰਸਾਵਲੀ

ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ

ਆਪ ਜੀ ਦਾ ਅਵਤਾਰ *ਬੇਦੀ ਬੰਸ ਵਿਖੇ ਹੋਇਆ।

ਅਵਤਾਰ ਸਥਾਨ -

ਰਾਇ ਭੋਇ ਦੀ ਤਲਵੰਡੀ (ਸ੍ਰੀ ਨਨਕਾਣਾ ਸਾਹਿਬ)। ਜੋ ਕਿ ਅੱਜ ਕੱਲ ਪਾਕਿਸਤਾਨ ਵਿਚ ਹੈ।

ਅਵਤਾਰ ਸੰਮਤ -

ਕਤਕ ਸੁਦੀ ਪੂਰਨਮਾਸ਼ੀ ੧੫੨੬ ਬਿਕ੍ਰਮੀ ਮੁਤਾਬਿਕ ੨੯ ਨਵੰਬਰ ੧੪੬੯ ਈ: ਦੋ ਪਹਿਰ ਤੇ ੧ ਘੜੀ ਰਾਤ ਬੀਤੀ, ਅਰਥਾਤ ੧੨ ਵਜੇ ਤੋਂ ਪਿਛੋਂ ਅਵਤਾਰ ਹੋਇਆ।

Page Image

ਨੋਟ - ਬੇਬੇ ਨਾਨਕੀ ਜੀ ਦਾ ਜਨਮ ੩ ਵਿਸਾਖ ਸੰਮਤ ਬਿਕ੍ਰਮੀ ੧੫੨੧ ਨੂੰ ਹੋਇਆ। ਨਾਨਕੇ ਘਰ ਪਿੰਡ ਡੇਰਾ ਚਹਿਲ, ਲਾਹੌਰ ਦੇ ਜ਼ਿਲੇ ਵਿਚ ਓਥੇ ਬੇਬੇ ਨਾਨਕੀ ਜੀ ਦਾ ਜਨਮ ਅਸਥਾਨ ਗੁਰਦੁਆਰਾ ਬਣਿਆ ਹੋਇਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਭੈਣ ਨਾਨਕੀ ਜੀ ਪੰਜ ਸਾਲ ਸਤ ਮਹੀਨੇ ਵੱਡੇ ਸਨ।

ਫਿਰ ਸੰਮਤ ੧੫੩੨ ਵਿਚ ਦੀਵਾਨ ਜੈਰਾਮ ਜੀ ਨਾਲ ਸੁਲਤਾਨਪੁਰ ਵਿਆਹੀ ਗਈ।

--------------------

*ਸ੍ਰੀ ਰਾਮ ਚੰਦਰ ਜੀ ਦੇ ਪੁਤ੍ਰ ਕੁਸ਼ੂ, ਕੁਸ਼ੂ ਦੇ ਪੁਤ੍ਰ ਕਾਲਕੇਤ, ਕਾਲਕੇਤ ਦੀ ਕੁਲ ਵਾਲੇ ਜੋ ਕਾਂਸ਼ੀ ਜਾ ਕੇ ਬੇਦ ਪੜ੍ਹੇ ਹਨ ਉਨ੍ਹਾਂ ਤੋਂ ਬੇਦੀ ਬੰਸ ਚਲੀ ਹੈ।

300 / 355
Previous
Next