

ਵਿਵਾਹ -
੨੪ ਜੇਠ ਸੰ: ੧੫੪੫ ਬਿਕ੍ਰਮੀ ਨੂੰ ਸ੍ਰੀ ਸੁਲੱਖਣੀ ਜੀ ਨਾਲ ਵਟਾਲੇ* ਵਿਖੇ ਹੋਇਆ।
ਗੱਦੀ-
ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਦੋਂ ਹੀ ਗੱਦੀ ਮਿਲੀ ਹੋਈ ਸੀ, ਭਾਵ ਗੁਰ ਸਰੂਪਤਾ ਵਿਚ ਪ੍ਰਗਟ ਹੋਏ ਹਨ।
ਸੁਪੁਤ੍ਰ -
ਬਾਬਾ ਸ੍ਰੀ ਚੰਦ ਜੀ ਅਤੇ ਲਖਮੀ ਦਾਸ ਜੀ ਦੋ ਸਪੁਤ੍ਰ ਹੋਏ ਹਨ।
ਬਾਬਾ ਸ੍ਰੀ ਚੰਦ ਜੀ ੧੫੫੧ ਬਿਕ੍ਰਮੀ ਨੂੰ ਪ੍ਰਗਟੇ।
ਬਾਬਾ ਲਖਮੀ ਦਾਸ ਜੀ ੧੫੫੪ ਬਿਕ੍ਰਮੀ ਨੂੰ ਪ੍ਰਗਟੇ।
ਬਾਬਾ ਲਖਮੀ ਦਾਸ ਜੀ ਦੇ ਪੁਤ੍ਰ ਧਰਮ ਚੰਦ ਜੀ ਸਨ।
ਧਰਮ ਚੰਦ ਜੀ ਦੇ ਸਪੁਤ੍ਰ ਮਾਨਕ ਚੰਦ ਜੀ ਜੋ ਕਿ ੧੬੦੪ ਸੰਮਤ ਵਿਚ ਜੰਮੇ।
ਗੁਰਤਾ ਗੱਦੀ -
(੬੯) ਉਨੱਤ੍ਰ ਸਾਲ (੧੦) ਦਸ ਮਹੀਨੇ (੧੦) ਦਸ ਦਿਨ ਕੀਤੀ ਹੈ।
ਸਾਰੀ ਉਮਰ -
ਗੁਰੂ ਜੀ ਦੀ ਸਾਰੀ ਉਮਰ ਭੀ ੬੯ ਸਾਲ ੧੦ ਮਹੀਨੇ ੧੦ ਦਿਨ ਹੈ।
ਜੋਤੀ ਜੋਤ -
ਸੰਮਤ ਬਿਕ੍ਰਮੀ ੧੫੯੬ ਅਸੂ ਵਦੀ ਦਸਮੀ ਮੁਤਾਬਕ ੧੦ ਅਕਤੂਬਰ ੧੫੩੯ ਈਸਵੀ ਨੂੰ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜੋਤੀ ਜੋਤ ਸਮਾਏ।
ਹਕੂਮਤ -
ਉਸ ਵੇਲੇ ਬਹਲੋਲ ਲੋਦੀ ਸਿਕੰਦਰ ਦੇ ਪਿਤਾ ਬਾਬਰ ਬਾਦਸ਼ਾਹ ਦੀ ਹਕੂਮਤ ਸੀ। ਇਹ ੧੫੭੮ ਬਿ: ਵਿਚ ਹਿੰਦੁਸਤਾਨ ਆਇਆ ਹੈ।
-------------------
*ਕਈ ਸਜਣ ਗੁਰੂ ਸਾਹਿਬ ਜੀ ਦਾ ਵਿਵਾਹ ਪੱਖੋਕੇ ਰੰਧਾਵੇ ਹੋਇਆ ਆਖਦੇ ਹਨ। ਪਰ ਗੁਰੂ ਜੀ ਦੇ ਵਿਵਾਹ ਦਾ ਅਸਥਾਨ ਵਟਾਲੇ ਬਣਿਆ ਹੋਇਆ ਹੈ। ਕਵੀ ਸੰਤੋਖ ਸਿੰਘ ਜੀ ਨੇ ਗੁਰ ਪ੍ਰਤਾਪ ਸੂਰਜ ਵਿਖੇ ਆਪ ਲਿਖਿਆ ਹੈ ਕਿ ਜਿਸ ਵੇਲੇ ਛੇਵੇਂ ਪਾਤਸ਼ਾਹ ਬਾਬੇ ਗੁਰਦਿੱਤੇ ਜੀ ਨੂੰ ਵਟਾਲੇ ਵਿਆਹੁਣ ਗਏ ਹਨ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਵਾਹ ਅਸਥਾਨ ਵਾਲੇ ਗੁਰਦੁਆਰੇ ਵਿਚ ਬਾਬੇ ਗੁਰਦਿਤੇ ਜੀ ਨੂੰ ਮੱਥਾ ਟਿਕਾਇਆ ਤੇ ਆਪ ਨੇ ਯਾਤਰਾ ਕੀਤੀ ਹੈ।
ਪਹਿਲੇ ਸਮੇਂ ਇਹ ਪਖੋਕੇ ਪਿੰਡ ਵਟਾਲੇ ਦੇ ਅਗਵਾੜ ਹੀ ਸੀ ਪ੍ਰੰਤੂ ਹੁਣ ਅੱਠ ਕੋਹ ਦੇ ਫ਼ਾਸਲੇ ਪਰ ਹੋ ਗਿਆ ਹੈ। ਗੁਰੂ ਜੀ ਦਾ ਸਹੁਰਾ ਮੂਲ ਚੰਦ ਪੱਖੋ ਕੇ ਪਿੰਡ ਦੀ ਪਟਵਾਰ ਕਰਦਾ ਹੁੰਦਾ ਸੀ।