Back ArrowLogo
Info
Profile

ਦੂਜੀ ਪਾਤਿਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ

ਆਪ ਜੀ ਦਾ ਅਵਤਾਰ *ਤੇਹਣ ਬੰਸ ਵਿਚ ਹੋਇਆ ਹੈ।

ਅਵਤਾਰ ਸਥਾਨ -

ਮਤੇ ਦੀ ਸਰਾਂ (ਨਾਂਗੇ ਦੀ ਸਰਾਂ) ਤਸੀਲ ਮੁਕਤਸਰ, ਜ਼ਿਲਾ ਫ਼ੀਰੋਜ਼ਪੁਰ।

ਅਵਤਾਰ ਸੰਮਤ -

ਵੈਸਾਖ ਸੁਦੀ ਏਕਮ ਸੰਮਤ ੧੫੬੧ ਮੁਤਾਬਕ ੨੩ ਅਪ੍ਰੈਲ ੧੫੦੪ ਈ:।

Page Image

-------------------

*ਰਾਜੇ ਜਨਕ ਦੀਆਂ ੪ ਲੜਕੀਆਂ ਸਨ, ਉਸ ਨੇ ਚਾਰੇ ਹੀ ਰਾਜੇ ਦਸਰਥ ਦੇ ਪੁਤਰਾਂ ਨਾਲ ਵਿਵਾਹੀਆਂ ਸਨ।

ਤੁਲਸੀ ਰਾਮਾਇਣ ਵਿਚ ਲਿਖਿਆ ਹੈ ਅਤੇ ਸ੍ਰੀ ਕਲਗੀਧਰ ਜੀ ਨੇ ਦਸਮ ਗ੍ਰੰਥ ਵਿਚ ਭੀ ਲਿਖਿਆ ਹੋਇਆ ਹੈ-

ਪਹਿਲੀ ਲੜਕੀ ਸੀਤਾ ਜੀ ਦਾ ਸ੍ਰੀ ਰਾਮ ਚੰਦ੍ਰ ਜੀ ਨਾਲ।

ਦੂਜੀ ਲੜਕੀ ਉਰਮਲਾ ਦਾ ਲਛਮਨ ਨਾਲ।

ਤੀਜੀ ਲੜਕੀ ਸੂਰਤ ਕ੍ਰਿਤ ਦਾ ਸ਼ਤ੍ਰਘਣ ਨਾਲ।

ਚੌਥੀ ਲੜਕੀ ਮਾਂਡਵੀ ਦਾ ਭਰਥ ਨਾਲ।

ਲਛਮਨ ਪਹਿਲੇ ੧੪ ਸਾਲ ਬਨ ਵਿਖੇ ਜਤੀ ਰਿਹਾ ਹੈ। ਫੇਰ ਘਰ ਆਇਆਂ ਇਸ ਦੇ ਦੋ ਪੁਤਰ ਹੋਏ। (੧) ਤਖ, (੨) ਅੰਕਤ।

ਤਖ ਨਾਮੇ ਪੁਤਰ ਤੋਂ ਤੇਹਣ ਬੰਸ ਚਲੀ ਹੈ।

ਭਰਥ ਦੇ ਵੀ ਦੋ ਪੁੱਤਰ ਹੋਏ ਹਨ - (੧) ਭੱਲਨ, (੨) ਚੰਦ੍ਰਕੇਤ।

ਭੱਲਨ ਨਾਮੇ ਪੁਤਰ ਤੋਂ ਭਲੇ ਬੰਸ ਚਲੀ ਹੈ।

ਸ਼ਤ੍ਰਘਣ ਦੇ ਵੀ ਦੋ ਪੁਤਰ ਹੋਏ ਹਨ - (੧) ਭਿਰਤ, (੨) ਕੁਲੀਨ।

ਸ੍ਰੀ ਰਾਮ ਚੰਦਰ ਜੀ ਦੇ ਵੀ ਦੋ ਪੁਤ੍ਰ ਹੋਏ ਹਨ - (੧) ਲਊ, (੨) ਕੁਸ਼ੂ।

ਇਨ੍ਹਾਂ ਦੋਹਾਂ ਪੁਤ੍ਰਾਂ ਨੇ ਹੀ ਰਾਮ ਚੰਦਰ ਜੀ ਤੋਂ ਪਿਛੋਂ ਰਾਜ ਸੰਭਾਲਿਆ ਹੈ।

ਲਊ ਤੋਂ ਸੋਢੀ ਹੋਏ ਹਨ। ਕੁਸ਼ੂ ਤੋਂ ਬੇਦੀ ਬੰਸ ਹੋਈ ਹੈ। 

302 / 355
Previous
Next