

ਵਿਵਾਹ -
ਸੰਘਰ ਪਿੰਡ ਵਿਚ (ਖਡੂਰ ਦੇ ਪਾਸ ਹੀ ਹੈ)।
੧੬ ਮਘਰ ਸੰਮਤ ੧੫੭੬ ਬਿਕ੍ਰਮੀ। ਦੇਵੀ ਚੰਦ ਖਤ੍ਰੀ ਦੀ ਸਪੁਤ੍ਰੀ ਖੀਵੀ ਜੀ ਨਾਲ ਹੋਇਆ।
ਗੱਦੀ-
ਸੰਮਤ ਬਿਕ੍ਰਮੀ ੧੫੯੬ ਅਸੂ ਵਦੀ ਪੰਚਮੀ ਮੁਤਾਬਕ ੬ ਅਕਤੂਬਰ ੧੫੩੯ ਈਸਵੀ ਸਰਾਧਾਂ ਵਿਚ, ਸ੍ਰੀ ਕਰਤਾਰਪੁਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਣ ਤੋਂ ਪੰਜ ਦਿਨ ਪਹਿਲਾਂ।
ਸੁਪੁਤ੍ਰ - ਦੋ
੧. ਬਾਬਾ ਦਾਸੂ ਜੀ, ੨. ਬਾਬਾ ਦਾਤੂ ਜੀ।
ਸਪੁਤ੍ਰੀ -
ਬੀਬੀ ਅਮਰੋ ਜੀ।
ਗੁਰਤਾ ਗੱਦੀ -
ਬਾਰਾਂ ਸਾਲ, ਛੇ ਮਹੀਨੇ, ਚੌਦਾਂ ਦਿਨ।
ਸਾਰੀ ਉਮਰ -
ਸੰਤਾਲੀ ਸਾਲ, ਯਾਰਾਂ ਮਹੀਨੇ ਤਿੰਨ ਦਿਨ।
ਜੋਤੀ ਜੋਤਿ -
ਚੇਤ੍ਰ ਸੁਦੀ ਚੌਥ, ਸੰਮਤ ੧੬੦੯ ਬਿਕ੍ਰਮੀ, ਮੁਤਾਬਕ ੨੭ ਮਾਰਚ ੧੫੫੨ ਈ: ਖਡੂਰ ਸਾਹਿਬ ਵਿਖੇ।
ਹਕੂਮਤ -
ਹਮਾਯੂ ਬਾਦਸ਼ਾਹ ਦੀ ਸੀ।
ਲਹਿਣਾ ਜੀ ਆਪਣੇ ਪਿਤਾ ਵਾਂਙੂ ਦੇਵੀ ਦੇ ਭਗਤ ਸਨ, ਦੇਵੀ ਦੇ ਭਗਤਾਂ ਦੀ ਜਮਾਤ ਦੇ ਮੁਖੀਏ ਹੋ ਕੇ ਦੁਰਗਾ ਦੇ ਦਰਸ਼ਨ ਨੂੰ ਹਰ ਸਾਲ ਜਾਇਆ ਕਰਦੇ ਸਨ, ਸੰਮਤ ੧੫੮੯ ਵਿਚ ਵੈਸ਼ਨਵ ਦੇਵੀ, ਨਾਨਕ ਪ੍ਰਕਾਸ਼ ਅਨੁਸਾਰ ਜ੍ਵਾਲਾ ਮੁਖੀ ਦੀ ਯਾਤਰਾ ਜਾਂਦੇ ਹੋਏ ਕਰਤਾਰਪੁਰ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਦਰਸ਼ਨ ਕਰਦਿਆਂ ਮਨ ਸ਼ਾਂਤ ਹੋ ਗਿਆ।