Back ArrowLogo
Info
Profile

ਤੀਜੀ ਪਾਤਿਸ਼ਾਹੀ

ਸ੍ਰੀ ਗੁਰੂ ਅਮਰਦਾਸ ਸਾਹਿਬ ਜੀ

ਆਪ ਜੀ ਦਾ ਅਵਤਾਰ *ਭਲੇ ਬੰਸ ਵਿਖੇ ਹੋਇਆ ਹੈ।

ਅਵਤਾਰ ਸਥਾਨ -

ਬਾਸਰਕੇ (ਸੰਨ੍ਹ ਸਾਹਿਬ) ਜ਼ਿਲਾ ਸ੍ਰੀ ਅੰਮ੍ਰਿਤਸਰ।

ਅਵਤਾਰ ਸੰਮਤ -

ਵੈਸਾਖ ਸੁਦੀ ਚੌਦਸ ੧੫੨੬ ਬਿਕ੍ਰਮੀ, ਮੁਤਾਬਕ ੫ ਮਈ ੧੪੬੯ ਈਸਵੀ।

Page Image

ਮਹਿਲ - ਮਾਤਾ ਰਾਮੋ ਜੀ, ਪਿੰਡ ਖੇਮ ਕਰਨ - ਪੱਟੀ ਤੋਂ ਪਰੇ, ਜ਼ਿਲਾ ਅੰਮ੍ਰਿਤਸਰ।

ਵਿਵਾਹ -੧੭ ਮਾਘ ਸੰਮਤ ਬਿਕ੍ਰਮੀ ੧੫੫੬।

ਸਪੁੱਤ੍ਰ - ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ।

ਸਪੁੱਤਰੀਆਂ - ਬੀਬੀ ਦਾਨੀ ਜੀ, ਬੀਬੀ ਭਾਨੀ ਜੀ।

ਗੱਦੀ - ਚੇਤਰ ਸੁਦੀ ਏਕਮ ੧੬੦੯ ਬਿਕ੍ਰਮੀ ਮੁਤਾਬਿਕ ੨੫ ਮਾਰਚ ੧੫੫੨ ਈਸਵੀ ਨੂੰ ਖਡੂਰ ਸਾਹਿਬ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਜੋਤੀ ਜੋਤ ਸਮਾਣ ਤੋਂ ਤਿੰਨ ਦਿਨ ਪਹਿਲਾਂ ਗੁਰਤਾ ਗੱਦੀ ਮਿਲੀ ਹੈ।

ਗੁਰਤਾ ਗੱਦੀ -

ਇਕੀ ਸਾਲ ਪੰਜ ਮਹੀਨੇ ਚੌਦਾਂ ਦਿਨ ਕੀਤੀ ਹੈ। ਅਤੇ ਚੌਰਾਸੀ ਪੌੜੀਆਂ ਵਾਲੀ ਬਾਵਲੀ ਸਾਹਿਬ ਬੜੀ ਸੁੰਦਰ ੧੬੧੬ ਸੰਮਤ ਵਿਚ ਬਨਵਾਣੀ ਸ਼ੁਰੂ ਕੀਤੀ ਕਿ ਜੋ ਗੁਰੂ ਕਾ ਸਿੱਖ ਹਰ ਇਕ ਪੌੜੀ ਤੇ ਬੈਠ ਕੇ ਜਪੁਜੀ ਸਾਹਿਬ ਦਾ ਪਾਠ ੮੪ ਵਾਰੀ ਇਸ਼ਨਾਨ ਕਰਕੇ ਕਰੇਗਾ, ਉਸ ਦੀ ਚੌਰਾਸੀ ਲੱਖ ਜੂਨ ਕੱਟੀ ਜਾਵੇਗੀ। ਇਸ ਕਰਕੇ ਬੜੇ ਸ਼ਰਧਾਲੂ ਸਿੱਖ ਗੋਇੰਦਵਾਲ ਜਾ ਕੇ ਇਸ਼ਨਾਨ ਤੇ ਪਾਠ ਕਰਦੇ ਹਨ।

ਬਾਉਲੀ ਸਾਹਿਬ ਦੀ ਸੇਵਾ ਦਾ ਆਰੰਭ ੧੬੧੬ ਨੂੰ ਹੋਇਆ ਹੈ। ਸੱਤ ਸਾਲ ਬਣਦੀ ਰਹੀ ਹੈ, ਕੜ ਅਜੇਹਾ ਅੜਿਆ ਜੋ ਟੁੱਟਣ ਵਿਚ ਨਾ ਆਵੇ, ਓਦੋਂ ਹੀ ਅਕਬਰ ਬਾਦਸ਼ਾਹ

-------------------

* ਇਹ ਬੰਸ ਸ੍ਰੀ ਰਾਮ ਚੰਦ੍ਰ ਜੀ ਦੇ ਭਾਈ 'ਭਰਥ' ਦੇ ਪੁਤਰ 'ਭਲਣ ਤੋਂ ਚਲੀ ਹੈ।

304 / 355
Previous
Next