

ਵਿਸਮਾਦੁ ਨਾਦ
ਇਕ ਧੁਨਾਤਮਕ ਸ਼ਬਦ ਹੁੰਦਾ ਹੈ, ਜੈਸਾ ਕਿ ਵਾਜੇ, ਤੰਬੂਰੇ, ਤਾਊਸ, ਸਿਰੰਦਾ ਆਦਿਕ ਇਹਨਾਂ ਦੇ ਸ਼ਬਦ ਭੀ ਵਿਸਮਾਦ ਰੂਪ ਹਨ।
ਵਿਸਮਾਦੁ ਵੇਦ॥
ਵਰਨਾਤਮਕ ਸ਼ਬਦ ਭੀ ਵਿਸਮਾਦ ਰੂਪ ਹਨ। ਵਾ-ਵੇਦ ਭੀ ਵਿਸਮਾਦ ਰੂਪ ਹੈ ਤੇ ਵੇਦ ਦੇ ਨਾਦ=ਸ਼ਬਦ ਭੀ ਵਿਸਮਾਦ ਰੂਪ ਹਨ।
ਵਿਸਮਾਦੁ ਜੀਅ ਵਿਸਮਾਦੁ ਭੇਦ ॥
ਜੀਵ ਭੀ ਵਿਸਮਾਦ ਰੂਪ ਹੈ ਤੇ ਅੱਗੇ ਜੀਵਾਂ ਦੇ ਆਪਸ ਵਿਚ ਜਿਹੜੇ ਭੇਦ ਹਨ ਇਹ ਭੀ ਵਿਸਮਾਦ ਰੂਪ ਹਨ।
ਵਿਸਮਾਦੁ ਰੂਪ ਵਿਸਮਾਦੁ ਰੰਗੁ ॥
ਰੂਪ=ਅਕਾਰ ਵਿਸਮਾਦ ਰੂਪ ਹੈ ਤੇ ਕਾਲੇ, ਪੀਲੇ, ਹਰੇ, ਬਸੰਤੀ ਆਦਿਕ ਸਾਰੇ ਰੰਗ ਭੀ ਵਿਸਮਾਦ ਰੂਪ ਹਨ।
ਵਿਸਮਾਦੁ ਨਾਗੇ ਫਿਰਹਿ ਜੰਤ॥
ਜੋ ਪੁਰਖ ਨੰਗੇ ਹੋ ਕੇ ਫਿਰਦੇ ਹਨ ਓਹ ਵੀ ਵਿਸਮਾਦ ਰੂਪ ਹਨ।
{ਪੰਨਾ ੪੬੪}
ਵਿਸਮਾਦੁ ਪਉਣੁ ਵਿਸਮਾਦੁ ਪਾਣੀ ॥
ਪਉਣ ਵੀ ਵਿਸਮਾਦ ਰੂਪ ਹੈ, ਪਾਣੀ ਭੀ ਵਿਸਮਾਦ ਰੂਪ ਹੈ।
ਵਿਸਮਾਦੁ ਅਗਨੀ ਖੇਡਹਿ ਵਿਡਾਣੀ॥
ਜੋ ਅਗਨੀ ਵਿਡਾਣੀ=ਅਸਚਰਜ ਖੇਡਾਂ ਖੇਡ ਰਹੀ ਹੈ ਇਹ ਵੀ ਵਿਸਮਾਦ ਰੂਪ ਹੈ।
ਪ੍ਰਸ਼ਨ-ਅਸਚਰਜ ਖੇਡਾਂ ਕੇਹੜੀਆਂ ਹਨ ?
ਉੱਤਰ-ਜਿਹੜਾ ਭੋਜਨ ਤਿਆਰ ਕਰ ਦੇਣਾ ਅਤੇ ਦੇਵਤਿਆਂ ਨੂੰ ਅਹੂਤੀਆਂ ਪਹੁੰਚਾ ਦੇਣੀਆਂ, ਏਹੀ ਅਸਚਰਜ ਖੇਡਾਂ ਹਨ।
ਵਿਸਮਾਦੁ ਧਰਤੀ ਵਿਸਮਾਦੁ ਖਾਣੀ ॥