Back ArrowLogo
Info
Profile

ਧਰਤੀ=ਪ੍ਰਿਥਵੀ ਵੀ ਵਿਸਮਾਦ ਰੂਪ ਹੈ। ਚਾਰ ਖਾਣੀਆਂ* ਵਾ ਅੱਠ ਖਾਣਾਂ** ਵੀ ਵਿਸਮਾਦ ਰੂਪ ਹਨ।

ਵਿਸਮਾਦੁ ਸਾਦਿ ਲਗਹਿ ਪਰਾਣੀ ॥

ਜੋ ਪ੍ਰਾਣੀ ਸਵਾਦਾਂ ਦੇ ਭੋਗਣ ਵਿਚ ਲੱਗ ਰਹੇ ਹਨ ਇਹ ਸਭ ਵਿਸਮਾਦ ਰੂਪ ਹਨ।

ਵਿਸਮਾਦੁ ਸੰਜੋਗੁ ਵਿਸਮਾਦੁ ਵਿਜੋਗੁ ॥

ਗੁਰਾਂ ਨਾਲ ਜੇਹੜਾ ਸੰਜੋਗ ਹੋਣਾ ਹੈ ਜਾਂ ਪਰਮੇਸ਼ਰ ਨਾਲ ਜੇਹੜਾ ਸੰਜੋਗ ਹੋਣਾ ਹੈ ਇਹ ਭੀ ਵਿਸਮਾਦ ਰੂਪ ਹੈ ਅਤੇ ਪਦਾਰਥਾਂ ਨਾਲੋਂ ਜੇਹੜਾ ਵਿਜੋਗ ਹੋਣਾ ਹੈ। ਅਥਵਾ:-ਸਬੰਧੀਆਂ ਨਾਲੋਂ ਜਿਹੜਾ ਵਿਛੋੜਾ ਹੋਣਾ ਹੈ ਇਹ ਵੀ ਵਿਸਮਾਦ ਰੂਪ ਹੈ।

ਵਿਸਮਾਦੁ ਭੁਖ ਵਿਸਮਾਦੁ ਭੋਗੁ ॥

ਭੁਖ ਵੀ ਵਿਸਮਾਦ ਰੂਪ ਹੈ, ਭੋਗੁ=ਪਦਾਰਥ ਭੀ ਵਿਸਮਾਦ ਰੂਪ ਹਨ।

ਵਾ-ਭੋਗ=ਵਿਸ਼ੇ ਵੀ ਵਿਸਮਾਦ ਰੂਪ ਹਨ।

ਵਿਸਮਾਦੁ ਸਿਫਤਿ ਵਿਸਮਾਦੁ ਸਾਲਾਹ॥

ਪਰਮੇਸ਼ਰ ਦੀ ਸਿਫ਼ਤ ਕਰਨੀ ਵੀ ਵਿਸਮਾਦ ਰੂਪ ਹੈ। ਪਰਮੇਸ਼ਰ ਦੀ ਸ਼ਲਾਘਾ ਕਰਨੀ ਵੀ ਵਿਸਮਾਦ ਰੂਪ ਹੈ (ਸਿਫ਼ਤ ਹੁੰਦੀ ਹੈ ਜੋ ਇਕੱਲਾ ਕਰੇ, ਸ਼ਲਾਘਾ ਹੁੰਦੀ ਹੈ ਜੋ ਬਹੁਤੇ ਮਿਲ ਕੇ ਕਰਨ।)

ਵਿਸਮਾਦੁ ਉਝੜ ਵਿਸਮਾਦੁ ਰਾਹ ॥

ਪ੍ਰਤੱਖ ਉਜੜ ਭੀ ਵਿਸਮਾਦ ਰੂਪ ਹੈ। ਪ੍ਰਤੱਖ ਰਸਤਾ ਭੀ ਵਿਸਮਾਦ ਰੂਪ ਹੈ।

ਅਥਵਾ:-ਸੰਸਾਰ ਉਜਾੜ ਭੀ ਵਿਸਮਾਦ ਰੂਪ ਹੈ ਤੇ ਗਿਆਨ ਭਗਤੀ ਰੂਪ ਰਸਤਾ ਭੀ ਵਿਸਮਾਦ ਰੂਪ ਹੈ।

ਵਿਸਮਾਦੁ ਨੇੜੈ ਵਿਸਮਾਦੁ ਦੂਰਿ ॥

ਪਰਮੇਸ਼ਰ ਨੂੰ ਨੇੜੇ ਸਮਝਣਾ, ਇਹ ਭੀ ਵਿਸਮਾਦ ਰੂਪ ਹੈ। ਪਰਮੇਸ਼ਰ ਨੂੰ ਦੂਰ ਸਮਝਣਾ ਇਹ ਭੀ ਵਿਸਮਾਦ ਰੂਪ ਹੈ। ਅਥਵਾ:-ਪਰਮੇਸ਼ਰ ਦੇ ਨੇੜੇ ਰਹਿਣ ਵਾਲਾ ਗਿਆਨਵਾਨ ਭੀ ਵਿਸਮਾਦ ਰੂਪ ਹੈ ਤੇ ਪਰਮੇਸ਼ਰ ਤੋਂ ਦੂਰ ਰਹਿਣ ਵਾਲਾ ਅਗਿਆਨੀ ਵੀ ਵਿਸਮਾਦ ਰੂਪ ਹੈ।

-------------------

*ਚਾਰ ਖਾਣੀਆਂ-੧ ਅੰਡਜ, ੨ ਜੇਰਜ, ੩ ਸੇਤਜ, ੪ ਉਤਭੁਜ।

**ਅੱਠ ਖਾਨਾਂ-੧ ਸੋਨਾ, ੨ ਚਾਂਦੀ, ੩ ਪਾਰਾ, ੪ ਤਾਂਬਾ, ੫ ਜਿਸਤ, ੬ ਸਿੱਕਾ, ੭ ਕਲੀ, ੮ ਲੋਹਾ।

31 / 355
Previous
Next