

ਚੌਥੀ ਪਾਤਿਸ਼ਾਹੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ
ਆਪ ਜੀ ਦਾ ਅਵਤਾਰ *ਸੋਢੀ ਬੰਸ ਵਿਖੇ ਹੋਇਆ।
ਅਵਤਾਰ ਸਥਾਨ -
ਬਜ਼ਾਰ ਚੂਨਾ ਮੰਡੀ ਲਾਹੌਰ ਬੜਾ ਸੁੰਦਰ ਦਰਬਾਰ ਬਣਿਆ ਹੋਇਆ ਹੈ ਨਾਲ ਅੱਠ ਦੁਕਾਨਾਂ ਹਨ (ਜੋ ਕਿ ਅੱਜ ਕਲ੍ਹ ਪਾਕਿਸਤਾਨ ਵਿਚ ਹੈ) ਜਨਮ ਅਸਥਾਨ ਦੇ ਪਾਸ ਹੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਧਰਮਸਾਲਾ ਹੈ, ਇਸ ਅਹਾਤੇ ਅੰਦਰ ਹੀ ਗੁਰੂ ਅਰਜਨ ਸਾਹਿਬ ਜੀ ਦਾ ਦੀਵਾਨ ਖਾਨਾ ਭੀ ਹੈ, ਏਸੇ ਅਸਥਾਨ ਤੋਂ:- ਮੇਰਾ ਮਨ ਲੋਚੈ ਗੁਰ ਦਰਸਨ ਤਾਈਂ ਵਾਲਾ ਸ਼ਬਦ ਲਿਖ ਕੇ ਗੁਰੂ ਜੀ ਨੇ ਆਪਣੇ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਵਲ ਭੇਜਿਆ ਸੀ।
ਅਵਤਾਰ ਸੰਮਤ -
ਕੱਤਕ ਵਦੀ ਦੂਜ ੧੫੯੧ ਬਿਕ੍ਰਮੀ, ਮੁਤਾਬਕ ੨ ਨਵੰਬਰ ੧੫੩੪ ਈਸਵੀ।

ਮਹਿਲ - ਮਾਤਾ ਭਾਨੀ ਜੀ - ਸ੍ਰੀ ਗੋਇੰਦਵਾਲ ਸਾਹਿਬ ਤੋਂ।
ਵਿਵਾਹ - ਸੰਮਤ ੧੬੧੨ ਬਿਕ੍ਰਮੀ।
ਸਪੁਤ੍ਰ -
(੧) ਪ੍ਰਿਥੀ ਚੰਦ ਜੀ, (੨) ਮਹਾਦੇਵ ਜੀ, (੩) ਸ੍ਰੀ ਗੁਰੂ ਅਰਜਨ ਦੇਵ ਜੀ।
ਪ੍ਰਿਥੀ ਚੰਦ ੧੬੧੫ ਬਿਕ੍ਰਮੀ ਨੂੰ। ਮਹਾਂਦੇਵ ਜੀ ੧੬੧੮ ਬਿਕ੍ਰਮੀ ਨੂੰ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ੧੬੨੦ ਬਿਕ੍ਰਮੀ ਨੂੰ ਪ੍ਰਗਟੇ।
ਗੱਦੀ-
ਭਾਦਰੋਂ ਸੁਦੀ ਤ੍ਰੌਦਸ਼ੀ ੧੬੩੧ ਬਿਕ੍ਰਮੀ, ਮੁਤਾਬਕ ੨੯ ਸਤੰਬਰ ੧੫੭੫ ਈ: ਨੂੰ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਣ ਤੋਂ ਦੋ ਦਿਨ ਪਹਿਲਾਂ ਗੁਰਤਾ ਗੱਦੀ ਮਿਲੀ ਸੀ।
----------------------
*ਇਹ ਬੱਸ ਸ੍ਰੀ ਰਾਮ ਚੰਦਰ ਜੀ ਦੇ ਪੁਤਰ ਲਊ ਉਸਦੇ ਪ੍ਰਵਾਰ ਵਿਚੋਂ ਕਾਲ ਰਾਇ ਹੋਇਆ ਹੈ, ਜਿਨ੍ਹਾਂ ਦੇ ਪੁਤਰਾਂ ਨੇ ਸਨੌਢ ਦੇਸ਼ ਵਿਚ ਜਾ ਕੇ ਉਥੇ ਦੀਆਂ ਰਾਜ ਲੜਕੀਆਂ ਵਿਆਹੀਆਂ ਹਨ ਉਸ ਤੋਂ ਸੋਢ ਬੰਸ ਚਲੀ ਹੈ।
(ਅਨੰਦ ਸਾਗਰ ਰਾਮਕਲੀ ਸਦ ਦੇ ਟੀਕੇ ਦੇ ਅਖੀਰ ਇਹ ਸਾਖੀ ਲਿਖੀ ਹੋਈ ਹੈ।)