Back ArrowLogo
Info
Profile

ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਜੋਤੀ ਜੋਤ ਸਮਾਣ ਤੋਂ ਇਕ ਦਿਨ ਪਹਿਲਾਂ ਮਿਲੀ ਹੈ।

ਗੁਰਤਾ ਗੱਦੀ - ਚਵੀ ਸਾਲ ਨੌ ਮਹੀਨੇ ਦੋ ਦਿਨ ਕੀਤੀ ਹੈ।

ਸਾਰੀ ਉਮਰ - ਬਤਾਲੀ ਸਾਲ ਇਕ ਮਹੀਨਾ ਸਤਾਈ ਦਿਨ ਹੈ।

ਜੋਤੀ ਜੋਤ-

ਜੇਠ ਸੁਦੀ ਚੌਥ ੧੬੬੩ ਬਿਕ੍ਰਮੀ, ਮੁਤਾਬਕ ੨੫ ਮਈ ੧੬੦੫ ਈਸਵੀ ਲਾਹੌਰ ਰਾਵੀ ਦੇ ਕਿਨਾਰੇ। ਕਿਲ੍ਹੇ ਦੇ ਸਾਹਮਣੇ ਹੀ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਦੇਹੁਰਾ ਹੈ।

ਹਕੂਮਤ - ਜਹਾਂਗੀਰ ਬਾਦਸ਼ਾਹ ਦੀ ਸੀ।

ਵਿਸ਼ੇਸ਼ਤਾ - ਸਭ ਤੋਂ ਮਹਾਨ ਪਰਉਪਕਾਰ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਇਹ ਕੀਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਤਿਆਰ ਕਰਕੇ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਭਾਦਰੋਂ ਸੁਦੀ ਏਕਮ ੧੬੬੧ ਬਿਕ੍ਰਮੀ ਨੂੰ ਪ੍ਰਕਾਸ਼ ਕੀਤੀ। ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਥਾਪੇ ਗਏ। ਅਤੇ

ਸੰਮਤ ੧੬੪੩ ਵਿਖੇ ਸੰਤੋਖਸਰ ਦੀ ਸੇਵਾ ਸੰਪੂਰਨ ਕਰਵਾਈ।

ਸੰਮਤ ੧੬੪੩ ਵਿਖੇ ਅੰਮ੍ਰਿਤਸਰ ਸਰੋਵਰ ਨੂੰ ਪੱਕਾ ਕਰਨਾ ਅਰੰਭਿਆ।

-----------------------

(ਪੰਨਾ ੩੧੨ ਦਾ ਬਾਕੀ ਫੁਟ ਨੋਟ)

ਬਿਲਗੇ ਨਾਮੇ ਕਸਬੇ ਵਿਚ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਤਿੰਨ ਬਸਤਰ (ਪੱਗ, ਕੁੜਤਾ ਤੇ ਕਛਹਿਰਾ) ਪਏ ਹਨ। ਗੁਰਦੁਆਰਾ ਸੁੰਦਰ ਹੈ, ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, ਗੁਰਦੁਆਰੇ ਨਾਲ ੩੦ ਘੁਮਾਉਂ ਜ਼ਮੀਨ ਸਮੇਤ ਦੋ ਖੂਹ ਮਹਾਰਾਜਾ ਰਣਜੀਤ ਸਿੰਘ ਵਲੋਂ ਮੁਆਫ਼ ਹਨ। ਏਥੇ ਹਾੜ ੧੮-੧੯-੨੦ ਨੂੰ ਮੇਲਾ ਲੱਗਦਾ ਹੈ। ਅੱਜ ਕਲ੍ਹ ਜਿਥੇ ਮਉ ਪਿੰਡ ਵਸ ਰਿਹਾ ਹੈ ਉਸ ਤੋਂ ਗੁਰਦੁਆਰਾ ਦੋ ਫਰਲਾਂਗ ਬਾਹਰ ਹੈ, ਬਾਬੇ ਅਟਲ ਸਾਹਿਬ ਜਿਤਨਾ ਉਚਾ ਹੈ। ਹਰ ਇਕ ਮੱਸਿਆ ਨੂੰ ਚੰਗਾ ਮੇਲਾ ਭਰਦਾ ਹੈ। ਅਠ ਘੁਮਾਉਂ ਜ਼ਮੀਨ ਗੁਰਦੁਆਰੇ ਦੇ ਨਾਲ ਹੈ।

ਵਿਵਾਹ ਦੇ ਸਮੇਂ ਜੇਹੜਾ ਕਿੱਲਾ ਗੁਰੂ ਜੀ ਨੇ ਆਪਣੇ ਪਵਿੱਤ੍ਰ ਚਰਨ ਛੁਹਾ ਕੇ ਪੁਟਿਆ ਸੀ, ਉਹ ਜੰਡ ਹੁਣ ਤਕ ਹਰਿਆ ਖਲੋਤਾ ਹੈ।

309 / 355
Previous
Next